Wednesday, July 3, 2024

ਦੋ ਰੋਜ਼ਾ ਤੇਹਰਵਾਂ ਬਾਲ ਨਾਟਕ ਮੇਲਾ ਕਰਵਾਇਆ ਗਿਆ

ppn2212201602
ਰਈਆ, 22 ਦਸੰਬਰ (ਬਲਵਿੰਦਰ ਸੰਧੂ)- ਪੰਜਾਬ ਲੋਕ ਸੱਭਿਆਚਾਰਕ ਮੰਚ ਦੀ ਅਗਵਾਈ ਹੇਠ ਪਿਛਲੇ ਬਿਆਸ ਵਿਖੇ ਗਦਰੀ ਬਾਬਾ ਜਵਾਲਾ ਸਿੰਘ ਠੱਠੀਆਂ, ਭਾਈ ਸੰਤੋਖ ਸਿੰਘ ਧਰਦਿਓ, ਬਾਬਾ ਬਿਸ਼ਨ ਸਿੰਘ ਬੁੱਟਰ, ਬਾਬਾ ਬਲਵੰਤ ਸਿੰਘ ਸਠਿਆਲਾ ਦੀ ਯਾਦ ਚ ਇਲਾਕੇ ਦੇ ਸਕੂਲੀ ਬੱਚਿਆਂ ਵਲੋਂ ਨਵ ਚਿੰਤਨ ਕਲਾ ਮੰਚ ਬਿਆਸ ਰਜ਼ਿ ਵਲੋਂ ਦੋ ਰੋਜ਼ਾ ਤੇਹਰਵਾਂ ਬਾਲ ਨਾਟਕ ਮੇਲਾ ਕਰਵਾਇਆ ਗਿਆ।ਮੰਚ ਤੇ ਸੰਬੋਧਨ ਦੌਰਾਨ ਨਾਟਕਕਾਰ ਹੰਸਾ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਗੰਦੇ ਮੰਦੇ, ਲੱਚਰ ਅਤੇ ਕਾਮ ਉਕਸਾਓ ਸਾਹਿਤ ਦੇ ਬੁਰੇ ਪ੍ਰਭਾਵਾਂ ਬਾਰੇ ਸੁਚੇਤ ਕਰਨਾ ਅਤੇ ਲੋਕ ਪੱਖੀ ਵਿਚਾਰਧਾਰਾ ਅਤੇ ਉਸਾਰੂ ਸਹਿਤ ਸੱਭਿਆਚਾਰ ਨਾਲ ਜੋੜਨਾ ਅੱਜ ਸਮੇਂ ਦੀ ਮੁੱਖ ਲੋੜ ਹੈ।ppn2212201603
ਇਨਪੁੱਟ ਨਾਟ ਭਵਨ ਬਿਆਸ ਦੇ ਵਿਹੜੇ ਚ ਪਹਿਲੇ ਦਿਨ ਪਿ੍ਰੰਸੀਪਲ ਮੈਡਮ ਸ਼ਸ਼ੀ ਧੀਰ ਨੇ ਸ਼ਮਾ ਰੋਸ਼ਨ ਕਰਕੇ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ।ਜਿਸ ਚ ਕਵਿਤਾ, ਭਾਸ਼ਣ, ਗੀਤ, ਗਰੁੱਪ ਗੀਤ ਅਤੇ ਕਵਿਜ਼ ਮੁਕਾਬਲੇ ਕਰਵਾਏ ਗਏ।ਕਰਵਾਏ ਗਏ ਮੁਕਾਬਲਿਆਂ ਦੌਰਾਨ ਇਤਫਾਕ ਸਿੰਘ ਆਦਰਸ਼ ਸ਼ਿੱਸ਼ੂ ਨਿਕੇਤਨ ਸਕੂਲ਼ ਬਿਆਸ ਪਹਿਲੇ, ਸਿਮਰਜੋਤ ਕੌਰ ਸੰਤ ਬਾਬਾ ਨੱਥਾ ਸਿੰਘ ਮੈਮੋਰੀਅਲ ਸਕੂਲ਼ ਬੁਤਾਲਾ ਦੂਜੇ ਅਤੇ ਕਿਰਨਦੀਪ ਕੌਰ ਬਾਬਾ ਗੋਬਿੰਦ ਸੀ.ਸੈਕ ਸਕੂਲ ਸਠਿਆਲਾ ਤੀਸਰੇ ਸਥਾਨ ਤੇ ਰਹੇ।ਸਮੂਹ ਗੀਤ ਚ ਮਾਤਾ ਗੰਗਾ ਕੰਨਿਆ ਹਾਈ ਸਕੂਲ਼ ਬਾਬਾ ਬਕਾਲਾ ਪਹਿਲੇ, ਸੰਤ ਬਾਬਾ ਨੱਥਾ ਸਿੰਘ ਮੈਮੋਰੀਅਲ ਸਕੂਲ਼ ਬੁਤਾਲਾ ਦੂਜੇ ਅਤੇ ਸੰਤ ਬਾਬਾ ਮਾਝਾ ਸਿੰਘ ਕਰਮਜੋਤ ਸਕੂਲ ਬਾਬਾ ਬਕਾਲਾ ਤੀਜੇ ਸਥਾਨ ਤੇ ਰਹੇ।ਕਵਿਤਾ ਮੁਕਾਬਲੇ ਚ ਬਾਬਾ ਗੋਬਿੰਦ ਸੀ.ਸੈਕ ਸਕੂਲ ਸਠਿਆਲਾ ਦੀ ਮੁਸਕਾਨ ਪਹਿਲੇ, ਭਾਗਇੰਦਰ ਸਿੰਘ ਸੰਤ ਬਾਬਾ ਨੱਥਾ ਸਿੰਘ ਮੈਮੋਰੀਅਲ ਸਕੂਲ਼ ਦੂਜੇ ਅਤੇ ਕਾਜਲਪ੍ਰੀਤ ਕੌਰ ਸ਼੍ਰੀ ਹਰਕ੍ਰਿਸ਼ਨ ਸਕੂਲ਼ ਨੰਗਲ ਲੁਬਾਣਾ ਤੀਸਰੇ ਸਥਾਨ ਤੇ ਰਹੇ।ਹੌਂਸਲਾ ਵਧਾਓ ਇਨਾਮ ਸਰਕਾਰੀ ਐਲੀਮੈਂਟਰੀ ਸਕੂਲ ਦਿਆਲਗੜ੍ਹ ਦੀ ਗੁਰਮੀਤ ਕੌਰ ਨੇ ਜਿੱਤਿਆ।ਭਾਸ਼ਣ ਚ ਗੁਰਜੀਤ ਸਿੰਘ ਗੌ.ਸ.ਸੀ.ਸੈ ਸਕੂਲ ਸਠਿਆਲਾ ਪਹਿਲੇ, ਨਵਦੀਪ ਕੌਰ ਸੰਤ ਬਾਬਾ ਨੱਥਾ ਸਿੰਘ ਮੈਮੋਰੀਅਲ ਸਕੂਲ ਬੁਤਾਲਾ ਦੂਜੇ ਅਤੇ ਸੁਖਬੀਰ ਕੌਰ ਬਾਬਾ ਗੋਬਿੰਦ ਸੀ.ਸੈ ਸਕੂਲ ਤੀਜੇ ਸਥਾਨ ਤੇ ਰਹੇ।ਕਵਿਜ਼ ਮੁਕਾਬਲੇ ਚ ਸੰਤ ਬਾਬਾ ਨੱਥਾ ਸਿੰਘ ਮੈਮੋਰੀਅਲ ਸਕੂਲ਼ ਪਹਿਲੇ, ਬਾਬਾ ਗੋਬਿੰਦ ਸੀ.ਸੈ ਸਕੂਲ ਦੂਜੇ ਸਥਾਨ ਤੇ ਰਹੇ।ਮੇਲੇ ਦੇ ਦੂਸਰੇ ਦਿਨ ਦਾ ਆਗਾਜ਼ ਸਾਬਕਾ ਸਰਪੰਚ ਬਿਆਸ ਬਲਵਿੰਦਰ ਸਿੰਘ ਚਾਹਲ ਬਿਆਸ, ਰਿਟਾਇਰਡ ਲੈਕ ਮੈਡਮ ਮਧੂ ਸ਼ਰਮਾ, ਰਿਟਾ ਸੀਨੀਅਰ ਮੈਨੇਜਰ ਮੋਹਾਲੀ ਸੁਖਦੇਵ ਸਿੰਘ ਭੁੱਲਰ ਅਤੇ ਨਾਟਕਕਾਰ ਹੰਸਾ ਸਿੰਘ ਨੇ ਸ਼ੰਮਾ ਰੋਸ਼ਨ ਕਰਕੇ ਕੀਤੀ।ਇਸ ਦਿਨ ਗਿੱਧਾ, ਕੋਰੀਓਗਰਾਫੀ ਅਤੇ ਨਾਟਕ ਮੁਕਾਬਲੇ ਕਰਵਾਏ ਗਏ।ਗਿੱਧੇ ਚ ਸੰਤ ਬਾਬਾ ਨੱਥਾ ਸਿੰਘ ਮੈਮੋਰੀਅਲ ਸਕੂਲ ਪਹਿਲੇ ਅਤੇ ਬਾਬਾ ਗੋਬਿੰਦ ਸੀ.ਸੈ ਸਕੂਲ਼ ਦੇ ਬੱਚੇ ਦੂਸਰੇ ਸਥਾਨ ਤੇ ਰਹੇ।ਕੋਰੀਓਗਰਾਫੀ ਚ ਆਦਰਸ਼ ਸ਼ਿਸ਼ੂ ਨਿਕੇਤਨ ਸਕੂਲ ਬਿਆਸ ਅਤੇ ਸੰਤ ਬਾਬਾ ਨੱਥਾ ਸਿੰਘ ਮੈਮੋਰੀਅਲ ਸਕੂਲ਼ ਬੁਤਾਲਾ ਦੋਨੋਂ ਪਹਿਲੇ ਸਥਾਨ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਕੂਲ ਨੰਗਲ ਘੁਮਾਣ ਦੂਸਰੇ ਸਥਾਨ ਤੇ ਰਹੇ।ਨਾਟਕ ਮੁਕਾਬਲਿਆਂ ਚ ਬੈਸਟ ਮੇਲ ਅਦਾਕਾਰ ਸੰਦੀਪ ਕੁਮਾਰ ਅਤੇ ਬੈਸਟ ਅਦਾਕਾਰਾ ਸੁਖਬੀਰ ਕੌਰ ਨੂੰ ਐਲਾਨਿਆ ਗਿਆ।ਇਸ ਤੋਂ ਇਲਾਵਾ ਨਾਟਕ ਮੁਕਾਬਲਿਆਂ ਚ ਪੰਜ ਟੀਮਾਂ ਨੇ ਹਿੱਸਾ ਲਿਆ।ਜਿੰਨ੍ਹਾਂ ਵਿਚੋਂ ਸ਼੍ਰੀ ਗੁਰੂ ਹਰਕ੍ਰਿਸ਼ਨ ਸਕੂਲ਼ ਘੁਮਾਣ ਦਾ ਨਾਟਕ ਪ੍ਰਿਤਪਾਲ ਸਿੰਘਦੀ ਨਿਰਦੇਸ਼ਨਾ ਹੇਠ ਨਾਟਕ “ਨੀਰ ਨਿਰਪੁਣ” ਪਹਿਲੇ ਸਥਾਨ ਅਤੇ ਸੰਤ ਬਾਬਾ ਨੱਥਾ ਸਿੰਘ ਮੈਮੋਰੀਅਲ ਸਕੂਲ ਦਾ “ਬਾਗੀ ਦੀ ਧੀ” ਦੂਸਰੇ ਅਤੇ “ਮੈਂ ਫਿਰ ਆਵਾਂਗਾ” ਪਾਲੀ ਭੁਪਿੰਦਰ ਦਾ ਲਿਖਿਆ ਏ.ਐਸ.ਐਨ ਸਕੂਲ ਬਿਆਸ ਤੀਸਰੇ ਸਥਾਨ ਤੇ ਰਹੇ।ਓਵਰਆਲ ਟਰਾਫੀ ਸੰਤ ਬਾਬਾ ਨੱਥਾ ਸਿੰਘ ਮੈਮੋਰੀਅਲ ਸਕੂਲ ਬੁਤਾਲਾ ਨੇ ਜਿੱਤੀ।ਜੱਜਾਂ ਦੀ ਭੂਮਿਕਾ ਕ੍ਰਾਂਤੀਪਾਲ ਸਿੰਘ, ਮਿਊਜ਼ਿਕ ਟੀਚਰ ਜੂਸਫ ਡੈਨੀਅਲ, ਡਾ.ਸੁਰੇਸ਼ ਮਹਿਤਾ, ਜਗਦੀਪ ਕੌਰ ਕੇ.ਐਮ.ਵੀ ਕਾਲਜ਼ ਜਲੰਧਰ ਅਤੇ ਸੀਰਤ ਬਿਆਸ ਨੇ ਬਾਖੂਬੀ ਨਿਭਾਈ।ਲੋਕ ਪੱਖੀ ਵਿਚਾਰਧਾਰਾ ਦੀ ਆਵਾਜ਼ ਬੁਲੰਦ ਕਰਦਾ ਇਹ ਤੇਹਰਵਾਂ ਬਾਲ ਨਾਟਕ ਮੇਲਾ ਇਨਕਲਾਬੀ ਨਾਅਰਿਆਂ ਨਾਲ ਸਮਾਪਤ ਹੋਇਆ।
ਪ੍ਰੌਗਰਾਮ ਦੇ ਅੰਤ ਚ ਜੇਤੂ ਬੱਚਿਆਂ ਨੂੰ ਇਨਾਮ ਬਲਵਿੰਦਰ ਸਿੰਘ ਚਾਹਲ ਸਾਬਕਾ ਸਰਪੰਚ, ਨਾਟਕਕਾਰ ਹੰਸਾ ਸਿੰਘ, ਮੈਡਮ ਮਧੂ ਸ਼ਰਮਾ, ਸੁਖਦੇਵ ਸਿੰਘ ਭੁੱਲਰ, ਮੈਡਮ ਹਰਜੀਤ ਕੌਰ, ਮੈਡਮ ਜਗੀਰ ਕੌਰ, ਮੈਡਮ ਸ਼ਸ਼ੀ ਧੀਰ, ਡਾ.ਵਿਨੀਤ ਅਰੋੜਾ ਨੇ ਵੰਡੇ।ਪੁੱਜੇ ਪਤਵੰਤੇ ਸਤਿਨਾਮ ਸਿੰਘ ਗਾਰਡ, ਪਵਨ ਸਟੂਡੀਓ ਬਿਆਸ, ਵਿਨੋਦ ਅਰੋੜਾ, ਜੱਗੀ ਨਾਨਕ ਸਵੀਟਸ, ਓਂਕਾਰ ਨਾਥ ਸ਼ਰਮਾ ਅਤੇ ਗੁਰਦੀਪ ਸਿੰਘ ਜੰਬਾ ਨੇ ਇਸ ਸ਼ਲਾਘਾਯੋਗ ਪ੍ਰੋਗਰਾਮ ਲਈ ਨਾਟਕਕਾਰ ਹੰਸਾ ਸਿੰਘ ਨੂੰ ਵਧਾਈ ਦਾ ਪਾਤਰ ਦੱਸਿਆ ਅਤੇ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਮਦ ਕੀਤੀ।ਇਸ ਮੌਕੇ ਕਲਾਕਾਰ ਵਿਵੇਕ ਸ਼ਰਮਾ, ਧਰਮਜੀਤ ਸਿੰਘ, ਸ਼ਿਵ ਸ਼ਰਮਾ, ਗੋਪੀ, ਪਵਨਜੀਤ ਸਿੰਘ, ਵਰਿੰਦਰ ਕੋਟ ਮਹਿਤਾਬ, ਹੈਪੀ, ਰਵਿੰਦਰ ਰਵੀ, ਗੁਰਵਿੰਦਰ ਗੋਪੀ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply