ਭਿੱਖੀਵਿੰਡ/ ਖਾਲੜਾ/ ਬੀੜ ਸਾਹਿਬ, 6 ਜਨਵਰੀ (ਕੰਬੋਕੇ, ਭਾਟੀਆ, ਬਖਤਾਵਰ)- ਜਿਲ੍ਹਾ ਤਰਨ ਤਾਰਨ ਦੇ ਚੋਣ ਅਧਿਕਾਰੀ ਤੇ ਡੀ.ਸੀ ਡੀ.ਪੀ.ਐਸ ਖਰਬੰਦਾ ਨੇ ਸਰਕਾਰੀ ਸੈਕੰਡਰੀ ਸਕੂਲ ਭਿੱਖੀਵਿੰਡ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਦੌਰਾਨ ਡੀ.ਡੀ.ਪੀ.ਓ ਪਰਮਜੀਤ ਕੌਰ, ਨਾਇਬ ਤਹਿਸੀਲਦਾਰ ਇੰਦਰਜੀਤ ਸਿੰਘ ਧਨੋਆ, ਐਸ.ਪੀ ਰੁਪਿੰਦਰ ਕੁਮਾਰ, ਐਸ.ਐਚ.ਓ ਰਾਜਦੀਪ ਸਿੰਘ, ਪ੍ਰਧਾਨ ਅਮਰਜੀਤ ਸਿੰਘ ਢਿਲੋਂ, ਐਮ.ਸੀ ਗੁਰਿੰਦਰ ਸਿੰਘ ਲਾਡਾ, ਚੇਅਰਮੈਂਨ ਕ੍ਰਿਸ਼ਨਪਾਲ ਜੱਜ, ਚੇਅਰਮੈਂਨ ਸੁਖਪਾਲ ਸਿੰਘ ਗਾਬੜੀਆ, ਕਾਂਗਰਸ ਪਾਰਟੀ ਦੇ ਜਿਲ੍ਹਾ ਮੀਤ ਪ੍ਰਧਾਨ ਬੱਬੂ ਸ਼ਰਮਾ, ਮਨੁੱਖੀ ਅਧਿਕਾਰ ਦੇ ਪ੍ਰਧਾਨ ਨਰਿੰਦਰ ਧਵਨ, ਸਤਵਿੰਦਰ ਸਿੰਘ ਪਾਸੀ ਐਮ.ਸੀ, ਐਮ.ਸੀ ਰਿੰਕੂ ਧਵਨ, ਐਮ.ਸੀ ਮਨਜੀਤ ਸਿੰਘ, ਕਾਂਗਰਸ ਸ਼ਹਿਰੀ ਪ੍ਰਧਾਨ ਨਰਿੰਦਰ ਬਿੱਲਾ, ਅਮਨ ਸ਼ਰਮਾ, ਪ੍ਰਦੀਪ ਖੰਨਾ, ਰਣਜੀਤ ਸਿੰਘ ਆਦਿ ਹਾਜਰ ਸਨ।ਇਸ ਮੌਕੇ ਡੀ.ਸੀ ਖਰਬੰਦਾ ਨੇ ਵਿਧਾਨ ਸਭਾ ਦੀਆਂ ਚੋਣਾਂ ਨੂੰ ਸ਼ਾਂਤੀ ਪੂਰਵਕ ਨੇਪਰੇ ਚਾੜਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਸਹਿਯੋਗ ਦੀ ਮੰਗ ਕੀਤੀ। ਡੀ.ਸੀ ਨੇ ਇਹ ਵੀ ਕਿਹਾ ਕਿ ਅਸਲਾ ਧਾਰਕ ਲੋਕ 10 ਜਨਵਰੀ ਤੱਕ ਪੁਲਿਸ ਥਾਣਿਆ ਜਾਂ ਗੰਨ ਹਾਊਸ ਵਿਚ ਆਪਣਾ ਅਸਲਾ ਜਮ੍ਹਾ ਕਰਵਾਉਣ।ਜਿਹੜੇ ਵਿਅਕਤੀ ਕਾਨੂੰਨ ਦੀ ਪਾਲਣਾ ਨਹੀ ਕਰਨਗੇ, ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …