Friday, November 22, 2024

ਜਿਲ੍ਹਾ ਪੱਧਰੀ ਗਣਤੰਤਰ ਦਿਵਸ ਲਈ ਰਿਹਰਸਲ 21 ਤੇ 23 ਜਨਵਰੀ ਨੂੰ

ਪਠਾਨਕੋਟ, 18 ਜਨਵਰੀ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਵਿੱਚ ਜਿਲ੍ਹਾ ਪੱਧਰੀ ਗਣਤੰਤਰ ਦਿਵਸ ਗੁਰੂ ਹਰਕ੍ਰਿਸਨ ਪਬਲਿਕ ਸਕੂਲ ਪਠਾਨਕੋਟ ਵਿੱਚ 26 ਜਨਵਰੀ 2017 ਨੂੰ ਮਨਾਇਆ ਜਾ ਰਿਹਾ ਹੈ ਜਿਸ ਅਧੀਨ 21 ਅਤੇ 23 ਜਨਵਰੀ ਨੂੰ ਉਪਰੋਕਤ ਸਕੂਲ ਵਿੱਚ ਰਿਹਰਸਲ ਕੀਤੀ ਜਾਵੇਗੀ ਅਤੇ 24 ਜਨਵਰੀ 2017 ਨੂੰ ਫੁਲ ਡਰੈਸ ਰਿਹਰਸਲ ਕੀਤੀ ਜਾਵੇਗੀ।ਇਹ ਜਾਣਕਾਰੀ ਅਸੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ ਪਠਾਨਕੋਟ ਨੇ ਗੁਰੂ ਹਰਕ੍ਰਿਸਨ ਪਬਲਿਕ ਸਕੂਲ ਪਠਾਨਕੋਟ ਵਿਖੇ ਸੱਭਿਆਚਾਰਕ ਪ੍ਰੋਗਰਾਮ ਪੇਸ ਕਰਨ ਵਾਲੀਆਂ ਟੀਮਾਂ ਦੀ ਚੋਣ ਕਰਨ ਉਪਰੰਤ ਦਿੱਤੀ।ਇਸ ਸਮੇਂ ਰਾਜੇਸ ਕੁਮਾਰ ਜਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ), ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ, ਅਰੁਨ ਸਰਮਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

PPN1801201727
ਇਸ ਮੋਕੇ ਤੇ ਜਾਣਕਾਰੀ ਦਿੰਦੇ ਅਸੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ ਨੇ ਦੱਸਿਆ ਕਿ ਅੱਜ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਗਣਤੰਤਰ ਦਿਵਸ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ ਕਰਨ ਲਈ ਹਾਜ਼ਰ ਹੋਏ ਸਨ।ਜਿਨ੍ਹਾਂ ਵਿੱਚੋਂ ੳਪਰੋਕਤ ਸਮਾਰੋਹ ਲਈ ਬਣਾਈ ਚੋਣ ਕਮੇਟੀ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਲਈ ਸਕੂਲਾਂ ਦਾ ਚੁਨਾਬ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਗਣਤੰਤਰ ਦਿਵਸ ਤੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦੇ ਨਾਲ ਨਾਲ ਪੀ.ਟੀ. ਸੋ ਵੀ ਕੀਤਾ ਜਾਵੇਗਾ।ਵੱਖ ਵੱਖ ਸਕੂਲਾਂ ਦੇ ਐਨ.ਸੀ.ਸੀ. ਦੇ ਵਿਦਿਆਰਥੀ, ਪੰਜਾਬ ਪੁਲਿਸ ਦੇ ਜਵਾਨਾਂ ਅਤੇ ਵੱਖ ਵੱਖ ਸਕਲਾਂ ਦੇ ਬੈਂਡ ਵੱਜੋਂ ਮਾਰਚ ਪਾਸਟ ਪੇਸ ਕੀਤਾ ਜਾਵੇਗਾ।ਇਸ ਸਮਾਰੋਹ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਇਸ ਮੋਕੇ ਤੇ ਅਧਿਆਪਕਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ।ਉਨ੍ਹਾਂ ਦੱਸਿਆ ਕਿ ਗਣਤੰਤਰ ਦਿਵਸ ਤੇ ਸਭ ਤੋਂ ਪਹਿਲਾ ਰਾਸਟਰੀ ਗਾਣ, ਸਬਦ, ਵੈਲਕਮ ਸਾਂਗ,ਸੱਭਿਆਚਾਰਕ ਪ੍ਰੋਗਰਾਮ ਪੇਸ ਕੀਤਾ ਜਾਵੇਗਾ ਅਤੇ ਪ੍ਰੋਗਰਾਮ ਦੇ ਅੰਤ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਗਿੱਧਾ ਅਤੇ ਭੰਗੜਾ ਪੇਸ ਕੀਤਾ ਜਾਵੇਗਾ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply