Friday, November 22, 2024

63ਵੀਆਂ ਹਾਕੀ ਅੰਡਰ 17 ਲੜਕੇ/ਲੜਕੀਆਂ ਦੀਆਂ ਖੇਡਾਂ ਦਾ ਉਦਘਾਟਨ

ਬਠਿੰਡਾ, 10 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਹਾਕੀ ਸਟੇਡੀਅਮ ਰਾਜਿੰਦਰਾ ਕਾਲਜ ਬਠਿੰਡਾ ਵਿਖੇ 63 ਵੀਆਂ ਪੰਜਾਬ PPN1010201702ਸਕੂਲ ਅੰਤਰ ਜਿਲਾ ਖੇਡਾਂ ਹਾਕੀ ਅੰਡਰ 17 ਲੜਕੇ/ਲੜਕੀਆਂ 2017-18 ਦਾ ਅਗਾਜ ਮੁੱਖ ਮਹਿਮਾਨ ਦੀਪਰਵਾ ਲਾਕਰਾ ਆਈ.ਏ.ਐਸ ਡਿਪਟੀ ਕਮਿਸ਼ਨਰ ਨੇ ਖੇਡਾਂ ਦਾ ਝੰਡਾ ਲਹਿਰਾ ਕੇ ਉਦਘਾਟਨ ਕੀਤਾ।ਉਹਨਾਂ ਨੇ ਆਪਣੇ ਸੰਦੇਸ਼ ਦੌਰਾਨ ਖਿਡਾਰੀਆਂ ਨੂੰ  ਜਿੱਤ ਤੇ ਹਾਰ ਤੋਂ ਉੱਪਰ ਉਠ ਕੇ ਖੇਡ ਭਾਵਨਾਂ ਨਾਲ ਖੇਡਣ ਲਈ ਸੰਦੇਸ਼ ਦਿੱਤਾ।
ਇਸ ਸਮਾਗਮ ਦੀ ਪ੍ਰਧਾਨਗੀ ਖੁਸ਼ਵੀਰ ਸਿੰਘ ਮੰਡਲ ਸਿੱਖਿਆ ਅਫ਼ਸਰ ਫਰੀਦਕੋਟ ਨੇ ਕੀਤੀ ਅਤੇ ਖਿਡਾਰੀਆਂ ਨੂੰ  ਆਸ਼ੀਰਵਾਦ ਦਿੱਤਾ।ਇਸ ਉਦਘਾਟਨ ਸਮਾਗਮ ਦੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਨਰਿੰਦਰ ਸਿੰਘ ਭੁਲੇਰੀਆਂ ਜਿਲਾਂ ਪ੍ਰਧਾਨ ਕਾਂਗਰਸ ਕਮੇਟੀ ਬਠਿੰਡਾ ਨੇ ਖਿਡਾਰੀਆਂ ਨੂੰ  ਵਧੀਆ ਖੇਡ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ। ਜਿਲਾ ਸਿੱਖਿਆ ਅਫ਼ਸਰ ਮਨਿੰਦਰਜੀਤ ਕੌਰ ਮੌਜੂਦ ਰਹੇ, ਜਿਹਨਾਂ ਦੀ ਰਹਿਨੁਮਾਈ ਹੇਠ ਮੁਕਾਬਲੇ ਕਰਵਾਏ ਜਾ ਰਹੇ ਹਨ। ਉਪ ਜਿਲਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ  ਜੀ ਆਇਆਂ ਕਿਹਾ। ਗੁਰਪ੍ਰੀਤ ਸਿੰਘ ਸਹਾਇਕ ਜਿਲਾ ਸਿੱਖਿਆ ਅਫ਼ਸਰ ਖੇਡਾਂ ਨੇ ਆਏ ਹੌਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਇਹਨਾਂ ਖੇਡ ਮੁਕਾਬਲਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਖਿਡਾਰੀਆਂ ਦੀ ਰਿਹਾਇਸ਼ ਦਾ ਵਧੀਆਂ ਪ੍ਰਬੰਧਾਂ ਬਾਰੇ ਦੱਸਿਆ।ਆਈਆਂ ਹੋਈਆਂ ਸਾਰੀਆ ਟੀਮਾਂ ਲਈ ਤਿੰਨੋ ਸਮੇਂ ਦੇ ਖਾਣੇ ਦਾ ਪ੍ਰਬੰਧ ਰਾਜਿੰਦਰਾਂ ਕਾਂਲਜ ਦੇ ਹਾਕੀ ਸਟੇਡੀਅਮ ਵਿਖੇ ਕੀਤਾ ਗਿਆ ਹੈ।ਇਹਨਾਂ ਖੇਡਾਂ ਵਿੱਚ ਲਗਭਗ 1000 ਖਿਡਾਰੀ / ਖਿਡਾਰਨਾਂ ਆਪਣੀ ਖੇਡ ਪ੍ਰਤਿਭਾ ਨੂੰ  ਪੇਸ਼ ਕਰਨਗੇ।ਇਸ ਮੌਕੇ ਜਿਲਾ ਸਕੱਤਰ (ਖੇਡਾਂ) ਪ੍ਰੇਮ ਕੁਮਾਰ ਮਿੱਤਲ, ਪ੍ਰਿ: ਰੰਧਾਵਾ ਸਿੰਘ, ਗੁਰਮੇਲ ਸਿੰਘ, ਸੁਖਵੀਰ ਸਿੰਘ, ਪ੍ਰਦੀਪ ਕੁਮਾਰ, ਹਰਦੀਪ ਸਿੰਘ ਮਾਨ, ਪਵਨ ਕੁਮਾਰ, ਮਹਿੰਦਰਪਾਲ ਸਿੰਘ, ਬਲਰਾਜ ਸਿੰਘ ਜਿਲਾ ਕੋ:, ਹਰਨੇਕ ਸਿੰਘ ਰਿਟਾਇਰ ਏ-ਈ-ੳ ਨੂੰ  ਇਸ ਮੌਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੁੱਖ ਅਧਿਆਪਕ ਹਰਚਰਨ ਸਿੰਘ, ਕੁਲਵਿੰਦਰ ਕੌਰ, ਸ਼੍ਰੀਮਤੀ ਸੁਨੈਨਾ, ਰਾਧੇ ਸ਼ਿਆਮ ਚਰਨਾਰਥਲ, ਲੈਕਚਰਾਰ ਜਗਦੀਸ਼ ਕੁਮਾਰ ਤੰੁਗਵਾਲੀ, ਨਾਜਰ ਸਿੰਘ ਮਹਿਤਾ, ਭੰਦਰਪਾਲ ਕੌਰ, ਸੁਖਦੇਵ ਸਿੰਘ ਪੀ.ਟੀ.ਆਈ, ਸਤਿੰਦਰ ਕੌਰ ਨਵਸੰਗੀਤ, ਮਨਦੀਪ ਕੌਰ, ਰਾਮਪਾਲ ਐਸ.ਐਸ ਮਾਸਟਰ, ਦਵਿੰਦਰਪਾਲ ਸਿੰਘ ਡੀ.ਸੀ, ਸੁਰਿੰਦਰ ਸਿੰਗਲਾ ਪੀ.ਟੀ.ਆਈ, ਹਰਭਗਵਾਨ ਦਾਸ, ਰਾਜਵੰਤ ਸਿੰਘ ਕੋਚ, ਰੁਪਿੰਦਰ ਸਿੰਘ, ਗੁਰਨੀਤ ਸਿੰਘ ਸੁਮਨ, ਵਿਸ਼ਾਲ ਸ਼ਰਮਾ, ਸੁਖਦੀਪ ਕੌਰ, ਨਰਿੰਦਰ ਕੌਰ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।ਅੱਜ ਦੇ ਨਤੀਜੇ ਵਿੱਚ ਲੜਕੀਆਂ ਸਪੋਰਟਸ ਵਿੰਗ ਤਰਨਤਾਰਨ ਨੇ ਲੁਧਿਆਣਾ ਨੂੰ  6-0, ਫਾਈਵਿੰਗ ਪਟਿਆਲਾ ਨੇ ਫਰੀਦਕੋਟ ਨੂੰ 18-0, ਮੋਗਾ ਨੇ ਹੁਸ਼ਿਆਰਪੁਰ ਨੂੰ  11-0, ਬਰਨਾਲਾ ਨੇ ਮਾਨਸਾ ਨੂੰ  5-0, ਰੋਪੜ ਨੇ ਐਸ.ਏ.ਐਸ. ਨਗਰ ਮੁਹਾਲੀ ਨੂੰ  3-0, ਸੰਗਰੂਰ ਨੇ ਗੁਰਦਾਸਪੁਰ ਨੂੰ  21-0, ਸਾਈਵਿੰਗ ਬਾਦਲ ਨੇ ਕਪੂਰਥਲਾਂ ਨੂੰ  1-0, ਅਮਿ੍ਰਤਸਰ ਨੇ ਫ਼ਿਰੋਜਪੁਰ ਨੂੰ  4-0, ਲੁਧਿਆਣਾ ਨੇ ਚੀਮਾ ਹਾਕੀ ਅਕੈਡਮੀ ਬਟਾਲਾ ਨੂੰ  2-0, ਸੰਗਰੂਰ ਨੇ ਮਾਨਸਾ ਨੂੰ  2-0, ਸਪੋਰਟਸ ਸਕੂਲ ਘੁੱਦਾ ਨੇ ਰੂਪਨਗਰ ਨੂੰ  4-0, ਐਸ.ਜੀ.ਪੀ. ਸੀ. ਲੁਧਿਆਣਾ ਨੇ ਸਪੋਰਟਸ ਵਿੰਗ ਜਾਰਖੜ ਨੂੰ  4-0, ਸਾਈਵਿੰਗ ਬਾਦਲ ਨੇ ਪਟਿਆਲਾ ਨੂੰ  6-0, ਲੜਕੇ- ਅਮਿਰਤਸਰ ਨੇ ਫਿਰੋਜਪੁਰ ਨੂੰ  4-0, ਲੁਧਿਆਣਾ ਨੇ ਚੀਮਾਂ ਹਾਕੀ ਅਕੈਡਮੀ ਬਟਾਲਾ ਨੂੰ  2-0, ਸਪੋਰਟਸ ਸਕੂਲ ਘੁੱਦਾ ਨੇ ਰੂਪਨਗਰ ਨੂੰ  3-0, ਐਸ.ਜੀ.ਪੀ.ਸੀ. ਲੁਧਿਆਣਾ ਨੇ ਸਪੋਰਟਸ ਵਿੰਗ ਜਾਰਖੜ ਨੂੰ  9-0, ਬਠਿੰਡਾ ਨੇ ਫਾਜਿਲਕਾ ਨੂੰ  4-1 ਨਾਲ ਹਰਾਇਆਂ, ਮੰਚ ਸੰਚਾਲਨ ਗੁਰਦੀਪ ਸਿੰਘ ਅਤੇ ਵਿਜੇ ਲਕਸ਼ਮੀ ਨੇ ਕੀਤਾ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply