Friday, November 22, 2024

ਸਮਾਜ ਦਾ ਬੇੜਾ ਗਰਕ ਕਰ ਰਹੇ ਹਨ ਕੱਚ ਘਰੜ ਗਾਇਕ – ਗੁਰਚਰਨ ਬਰਾੜ

ਸੰਦੌੜ, 9 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਅਜੋਕੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਮਾਰੂ ਦਲਦਲ ਵਿੱਚ ਬੁਰੀ ਤਰਾਂ ਨਾਲ ਗ੍ਰਸਤ ਹੁੰਦੀ ਜਾ ਰਹੀ PPN0902201807ਹੈ।ਸਾਡੇ ਨੌਜਵਾਨਾਂ ‘ਚ ਨਸ਼ਿਆਂ ਦੀ ਲਲਕ ਪੈਦਾ ਕਰਨ ‘ਚ ਸਭ ਤੋਂ ਅਹਿਮ ਰੋਲ ਕੁੱਝ ਕੱਚ ਘਰੜ ਤੇ ਅਖੌਤੀ ਗਾਇਕ ਅਦਾ ਕਰ ਰਹੇ ਹਨ, ਜੋ ਕਿ ਇਲੈਕਟਾਨਿਕ ਮੀਡੀਆ (ਟੀ.ਵੀ) ਰਾਹੀਂ ਆਪਣਾ ਉਲੂ ਸਿੱਧਾ ਕਰਨ ਲਈ ਆਪਣੇ ਗੀਤਾਂ ਦੇ ਵੀਡੀਓ ਫਿਲਮਾਂਕਣ ਵਿੱਚ ਸਿਰਫ ਨਸ਼ਾਖੋਰੀ ਹੀ ਨਹੀਂ ਸਗੋਂ ਮਾਰਧਾੜ, ਗੁੰਡਾਗਰਦੀ ਤੇ ਅਸ਼ਲੀਲਤਾ ਪਰੋਸ ਕੇ ਸਮਾਜ ਅਤੇ ਦੇਸ਼ ਦਾ ਬੇੜਾ ਗਰਕ ਕਰ ਰਹੇ ਹਨ।
ਇਹ ਵਿਚਾਰ ਦੋਸ਼ ਪੰਜਾਬ ਯੂਨੀਵਰਸਿਟੀ ਕੰਸਟੀਚਿਊਟ ਕਾਲਜ ਪੱਤੋ ਹੀਰਾ ਸਿੰਘ (ਮੋਗਾ) ਵਿਖੇ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ ਸਾਹਿਤਕ ਮਿਲਣੀ ਦੌਰਾਨ ਉੱਘੇ ਸਾਹਿਤਕਾਰ ਗੁਰਚਰਨ ਸਿੰਘ ਬਰਾੜ ਸਾਬਕਾ ਮੁੱਖੀ ਫਿਜ਼ੀਕਲ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਬਹੁਪੱਖੀ ਸਖਸ਼ੀਅਤ ਚਰਨ ਗਿੱਲ ਪਟਿਆਲਾ ਨੇ ਲਾਏ।ਉਨ੍ਹਾਂ ਸੂਬਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਅਜਿਹੇ ਸਮਾਜ ਵਿਰੋਧੀ ਅਨਸਰਾਂ, ਜੋ ਕਿ ਨਿੱਜੀ ਸਵਾਰਥ ਤਹਿਤ ਗਾਇਕੀ ਦੀ ਆੜ ‘ਚ ਆਪਣੇ ਗੀਤਾਂ ਰਾਹੀਂ ਪੰਜਾਬ ਦੀ ਜਵਾਨੀ ਨੂੰ ਗੁੰਡਾਗਰਦੀ, ਆਸ਼ਕੀ ਤੇ ਨਸ਼ਿਆਂ ਵਰਗੀਆਂ ਮਾਰੂ ਸਮਾਜਿਕ ਬੁਰਾਈਆਂ ਵਿੱਚ ਗੁਲਤਾਨ ਹੋਣ ਲਈ ਪ੍ਰੇਰਿਤ ਕਰ ਰਹੇ ਹਨ, ਨੂੰ ਸਖਤੀ ਨਾਲ ਨਕੇਲ ਪਾਈ ਜਾਵੇ ਉਨ੍ਹਾਂ ਕਿਹਾ ਕਿ ਜੇਕਰ ਟੈਲੀਵਿਜਨ ਰਾਹੀਂ ਸਾਡੇ ਘਰਾਂ ਤੱਕ ਚੰਗਾ ਤੇ ਉਸਾਰੂ ਸਾਹਿਤ ਪਹੁੰਚੇ ਤਾਂ ਯਕੀਨਨ ਨਸ਼ਾ ਤਾਂ ਕੀ ਸਗੋਂ ਹੋਰ ਵੀ ਅਨੇਕਾਂ ਕੁਰੀਤੀਆਂ ਸਮਾਜ ਚੋਂ ਖਤਮ ਹੋ ਸਕਦੀਆਂ ਹਨ। ਇਸ ਮੌਕੇ ਸਾਹਿਤਕਾਰ ਯਸ਼ ਪੱਤੋ, ਉੱਘੇ ਲੇਖਕ ਹਰਵਿੰਦਰ ਬਿਲਾਸਪੁਰ, ਗੋਪੀਕਾ ਗਿੱਲ, ਗੁਰਦੀਪ ਲੋਪੋ, ਨੰਬਰਦਾਰ ਮਲਕੀਤ ਸਿੰਘ, ਪ੍ਰੋ: ਸਵਰਨ ਸਿੰਘ ਤਖਤੂਪੁਰਾ, ਗੁਰਪ੍ਰੀਤ ਖੋਟੇ, ਰਾਹੁਲ ਸ਼ਰਮਾ, ਪ੍ਰੋ: ਹਰਜੀਤ ਸਿੰਘ ਧਾਲੀਵਾਲ, ਲਖਵਿੰਦਰ ਮਿੱਡੂਖੇੜਾ, ਹਰਜਿੰਦਰ ਸਿੰਘ, ਫੌਜੀ ਰਣਜੀਤ ਸਿੰਘ ਆਦਿ ਹਾਜਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply