Friday, September 20, 2024

ਜੱਚਾ-ਬੱਚਾ ਹਸਪਤਾਲ ਤੋਂ ਨਵੇ ਗਰਭ ਨਿਰੋਧਕ ਟੀਕੇ ਅੰਤਰਾ ਪ੍ਰੋਗਰਾਮ ਦੀ ਸ਼ੁਰੂਆਤ

ਬਠਿੰਡਾ, 16 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿਵਲ ਸਰਜਨ ਬਠਿੰਡਾ ਡਾ. ਹਰੀ ਨਰਾਇਣ ਸਿੰਘ ਦੀ ਰਹਿਨੁਮਾਈ ਹੇਠ PPN1603201804ਜੱਚਾ-ਬੱਚਾ ਜ਼ਿਲ੍ਹਾ ਹਸਪਤਾਲ ਬਠਿੰਡਾ ਤੋਂ ਨਵੇ ਗਰਭ ਨਿਰੋਧਕ ਟੀਕੇ ਅੰਤਰਾ ਪ੍ਰ੍ਰਗਰਾਮ ਦੀ ਸ਼ੁਰੂਆਤ ਕੀਤੀ ਗਈ।ਇਹ ਟੀਕਾ ਸਿਵਲ ਹਸਪਤਾਲ ਬਠਿੰਡਾ ਵਿਖੇ ਮੁਫ਼ਤ ਉਪਲੱਬਧ ਹੈ।ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵਲੋਂ ਬੱਚਿਆਂ ਦੇ ਜਨਮ ਵਿੱਚ ਵਿੱਥ ਰੱਖਣ ਲਈ ਇਕ ਨਵਾਂ ਟੀਕਾ ਅੰਤਰਾ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਹ ਇੱਕ ਸੌਖਾ ਅਤੇ ਸੁਰੱਖਿਅਤ ਤਰੀਕਾ ਹੈ।ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ: ਰਵਨਜੀਤ ਕੌਰ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਯੋਗ ਜੋੜਾ ਇਹ ਤਰੀਕਾ ਅਪਣਾ ਸਕਦਾ ਹੈ।ਜਿਸ ਤਰ੍ਹਾਂ ਕਿ ਪਹਿਲਾਂ ਉਪਲੱਬਧ ਗਰਭ ਨਿਰੋਧਕ ਗੋਲੀਆਂ ਦਾ ਸੇਵਨ ਹਰ ਰੋਜ ਕਰਨਾ ਪੈਂਦਾ ਸੀ ਅਤੇ 35 ਸਾਲ ਦੀ ਉਮਰ ਤੱਕ ਕੀਤਾ ਜਾ ਸਕਦਾ ਸੀ।ਉਨ੍ਹਾਂ ਦੱਸਿਆ ਕਿ ਅੰਤਰਾ ਇਕ ਸੌਖਾ ਸਾਧਨ ਹੈ, ਕਿਉਂਕਿ ਇਸ ਦੀ ਵਰਤੋਂ ਨਾਲ ਹਰ ਤਿੰਨ ਮਹੀਨੇ ਤੱਕ ਅਣਚਾਹੇ ਗਰਭ ਤੋਂ ਬਚਿਆ ਜਾ ਸਕਦਾ ਹੈ।ਹਰ ਔਰਤ ਮਹਾਵਾਰੀ ਸ਼ੁਰੂ ਹੋਣ ਦੇ ਪਹਿਲੇ ਸੱਤ ਦਿਨਾਂ ਵਿੱਚ ਜ਼ਿਲ੍ਹਾ ਹਸਪਤਾਲ ਵਿੱਚ ਸਿਖਲਾਈ ਪ੍ਰਾਪਤ ਡਾਕਟਰ ਦੀ ਨਿਗਰਾਨੀ ਹੇਠ ਇਹ ਟੀਕਾ ਲਗਵਾ ਸਕਦੀ ਹੈ।ਇਸ ਗਰਭ ਨਿਰੋਧਕ ਟੀਕੇ ਸਬੰਧੀ ਸਾਰੀ ਜਾਣਕਾਰੀ ਹਸਪਤਾਲ ਵਿੱਚ ਕੌਂਸਲਰ ਵੱਲੋਂ ਦਿੱਤੀ ਜਾਵੇਗੀ ਅਤੇ ਇਕ ਟੀਕਾਕਰਨ ਕਾਰਡ ਵੀ ਜਾਰੀ ਕੀਤਾ ਜਾਵੇਗਾ।ਜਿਸ ’ਤੇ ਟੀਕੇ ਦੀ ਅਗਲੀ ਮਿਤੀ ਦਰਜ ਹੋਵੇਗੀ।ਹਰ ਜਣੇਪੇ ਤੋਂ 6 ਹਫਤੇ ਬਾਅਦ ਇਹ ਟੀਕਾ ਜ਼ਿਲ੍ਹਾ ਹਸਪਤਾਲ ਵਿੱਚੋਂ ਲਗਵਾਇਆ ਜਾ ਸਕੇਗਾ।ਇਸ ਵਿੱਚ ਇੱਕ ਹੀ ਧਿਆਨਯੋਗ ਗੱਲ ਹੈ ਕਿ ਇਹ ਟੀਕਾ ਮਿਥੀ ਹੋਈ ਤਰੀਕ ਉਪਰ ਹੀ ਲਗਵਾਇਆ ਜਾਵੇ।ਵਧੇਰੇ ਜਾਣਕਾਰੀ ਲਈ ਨੇੜੇ ਦੀ ਸਿਹਤ ਸੰਸਥਾ ਵਿਖੇ ਏ.ਐਨ.ਐਮ, ਆਸ਼ਾ ਵਰਕਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਇਸ ਮੌਕੇ ਐਸ.ਐਮ.ਓ ਡਾ: ਸਤੀਸ਼ ਗੋਇਲ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਜਗਤਾਰ ਸਿੰਘ ਬਰਾੜ, ਮੈਡੀਕਲ ਅਫਸਰ ਡਾ: ਮੀਨੂੰ ਬਾਂਸਲ, ਡਾ: ਅਨੂਪਮਾਂ ਸਰਮਾਂ, ਡਾ: ਲਵਪ੍ਰੀਤ, ਡਾ: ਨਵਨੀਤ, ਪ੍ਰਜੈਕਸਨਿਸਟ ਕੇਵਲ ਕਿ੍ਰਸਨ ਸਰਮਾ, ਬੀ.ਈ.ਈ. ਹਰਵਿੰਦਰ ਸਿੰਘ, ਨਰਸਿੰਗ ਸਿਸਟਰ ਵੀਨਾ ਰਾਣੀ, ਪਰਵਿੰਦਰ ਕੋਰ ਅਤੇ ਜਗਦੀਸ਼ ਰਾਮ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply