ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੀ ਰਾਖੀ, ਮਜ਼ਬੂਤੀ ਤੇ ਵਿਕਾਸ, ਹਰ ਪੱਧਰ ‘ਤੇ ਸਿੱਖਿਆ ਤੇ ਪ੍ਰੀਖਿਆ ਦਾ ਮਾਧਿਅਮ ਬਣਾਉਣ, ਸਮੂਹ ਸਰਕਾਰੀ, ਅਰਧ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਅਤੇ ਅਦਾਲਤਾਂ ਵਿਚ ਪੰਜਾਬੀ ਦੀ ਵਰਤੋਂ ਯਕੀਨੀ ਬਣਾਉਣ, ਲੇਖਕਾਂ/ ਸਾਹਿਤਕਾਰਾਂ/ ਕਲਾਕਾਰਾਂ ਨੂੰ ਦਿੱਤੇ ਜਾਂਦੇ ਸਨਮਾਨਾਂ ‘ਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ 15 ਅਪ੍ਰੈਲ, 2018 ਨੂੰ ਹੋ ਰਹੀਆਂ ਚੋਣਾਂ ਲਈ ਜਨਰਲ ਸਕੱਤਰ ਵਜੋਂ ਔਰਤਾਂ ਦੀ ਨੁੰਮਾਇੰਦਗੀ ਜੋਂ ਸ੍ਰੀਮਤੀ ਭੂਪਿੰਦਰ ਕੌਰ `ਪ੍ਰੀਤ` ਉਮੀਂਦਵਾਰ ਹਨ।
ਸ੍ਰੀਮਤੀ ਭੁਪਿੰਦਰ ਕੌਰ `ਪ੍ਰੀਤ` ਦਾ ਜਨਮ 18 ਫਰਵਰੀ 1964 ਨੂੰ ਪੂਨਾ ਵਿਖੇ ਹੋਇਆ, ਉਹ ਪੰਜਾਬੀ ਦੀ ਐਮ.ਏ ਪਾਸ ਹਨ।ਉਨਾਂ ਦਾ ਵਿਆਹ ਮਲਕੀਅਤ ਸਿੰਘ ਸੋਢੀ ਨਾਲ ਮੁਕਤਸਰ ਵਿਖੇ 1983 ਵਿਚ ਹਇਆ।1992- 1993 ਵਿੱਚ ਦੋ ਸਾਲ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ `ਚ ਪੜ੍ਹਾਈ ਕਾਰਵਾਈ ।
ਉਹ ਪੰਜਾਬੀ ਸਾਹਿਤ ਸਭਾ ਮੁਕਤਸਰ ਦੇ ਪ੍ਰਧਾਨ ਹਨ।ਉਨਾਂ ਦਾ ਰੁਝਾਨ ਪੰਜਾਬੀ ਸਾਹਿਤ ਦੀ ਸੇਵਾ ਵੱਲ ਹੋਣ ਕਰਕੇ ਸਾਹਿਤ ਰਚਨਾ ਨੂੰ ਤਰਜ਼ੀਹ ਦਿੱਤੀ।ਉਨਾਂ ਦਾ ਸ਼ੁਮਾਰ ਨਾਮਵਰ ਕਵੀਆਂ ਵਿਚ ਹੁੰਦਾ ਹੈ।ਉਨਾਂ ਨੇ ਹੁਣ ਤੱਕ ਕਵਿਤਾਵਾਂ ਦੀਆਂ ਚਾਰ ਕਿਤਾਬਾਂ ਸਲੀਬ ਤੇ ਲਟਕੇ ਹਰਫ਼, ਮੈਂ ਸ਼ਬਦਾਂ ਨੂੰ ਕਿਹਾ`, `ਬਰਸੇ ਮੇਘ ਸਖ਼ੀ` ਅਤੇ `ਅਹਿਰਣ` ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਜਦਕਿ ਅਨੇਕਾਂ ਲਿਖਤਾਂ ਅਜੇ ਅਣਛਪੀਆਂ ਹਨ।ਉਹ ਪੰਜਾਬੀ ਵਿਚ ਵਿਸ਼ਵ ਸਾਹਿਤ ਦਾ ਉਲਥਾ ਕਰਕੇ ਪੰਜਾਬੀ ਮਾਂ ਬੋਲੀ ਦੀ ਵੱਡੀ ਸੇਵਾ ਕਰ ਰਹੇ ਹਨ।ਉਨਾ ਦੀਆਂ ਅਨੁਵਾਦਿਤ ਲਿਖਤਾਂ ਵਿੱਚ ਨੈਸ਼ਨਲ ਬੁੱਕ ਟਰੱਸਟ ਵਲੋਂ ਬੱਚਿਆਂ ਲਈ ਛਪੀ, ‘ਜੰਗਲ ਵਿਚ ਸ਼ੇਰ‘ ਅਤੇ ‘ਔਰਤਾਂ ਨੇ ਕਿਹਾ` ਅਜੋਕਾ ਹਿੰਦੀ ਕਾਵਿ ਖਾਸ ਹਨ।ਉਹ 35 ਸਾਲਾਂ ਤੋਂ ਸਾਹਿਤ ਰਚਨਾ ਕਰ ਰਹੇ ਹਨ।ਉਨਾਂ ਦੀਆਂ ਅਨੇਕਾਂ ਲਿਖਤਾਂ ਰਸਾਲਿਆਂ ਤੇ ਅਖਬਾਰਾਂ ਵਿਚ ਪ੍ਰਕਾਸ਼ਿਤ ਹੋਈਆਂ ਹਨ।ਉਨਾਂ ਨੇ ਅਨੇਕਾਂ ਰਾਸ਼ਟਰੀ, ਰਾਜ ਪੱਧਰੀ ਕਵੀ ਸੰਮੇਲਨਾਂ ਵਿੱਚ ਹਿੱਸਾ ਲਿਆ।ਉਹ ਜਲੰਧਰ ਦੂਰਦਰਸ਼ਨ ਅਤੇ ਰਡਿਓ `ਤੇ ਵੀ ਆਪਣੀਆਂ ਰਚਨਾਵਾਂ ਸਮੇਂ-ਸਮੇਂ ਪੇਸ਼ ਕਰਦੇ ਆ ਰਹੇ ਹਨ ਅਤੇ ਚਰਚਾਵਾਂ ਵਿਚ ਹਿੱਸਾ ਲੈਣ ਦਾ ਕਈ ਵਾਰ ਮੌਕਾ ਮਿਲਿਆ ਹੈ।2017 ਆਦਿਵਾਸੀਆਂ ਦੀ ਕਵਿਤਾ ਦੇ ਪੰਜਾਬੀ ਸਾਹਿਤ ਵਿੱਚ ਉਲਥਾ ਕਰਨ ਨਾਲ ਉਨਾਂ ਵਲੋਂ ਵਿਸ਼ਵ ਪੱਧਰੀ ਮਕਬੂਲੀਅਤ ਮਿਲੀ।
ਪ੍ਰੀਤ ਜਿਥੇ ਸਾਹਿਤ ਦੀ ਸੇਵਾ ਕਰ ਰਹੇ ਹਨ, ਉਥੇ ਸਮਾਜ ਸੇਵਾ ਵਿੱਚ ਵੀ ਪਿੱਛੇ ਨਹੀ।ਉਹ ਮਾਈ ਭਾਗੋ ਸੰਘਰਸ਼ ਕਮੇਟੀ, ਮੁਕਤਸਰ ਦੇ ਕਨਵੀਨਰ ਹਨ।2008 ਤੋਂ ਮੈਂਬਰ ਜ਼ਿਲ੍ਹਾ ਖ਼ਪਤਕਾਰ ਝਗੜਾ ਨਿਵਾਰਨ ਫੋਰਮ ਮੋਗਾ ਵਜੋਂ ਖ਼ਪਤਕਾਰਾਂ ਨੂੰ ਇਨਸਾਫ ਦੇਣ ਲਈ ਯਤਨਸ਼ੀਲ ਹਨ, ਇਸ ਅਹੁੱਦੇ ਤੋਂ ਉਨ੍ਹਾਂ ਦੀ ਸੇਵਾਮੁੱਕਤੀ ਨਜ਼ਦੀਕ ਹੈ।ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਦੀ ਚੋਣ ਲਈ ਸ੍ਰੀਮਤੀ ਭੁਪਿੰਦਰ ਕੌਰ `ਪ੍ਰੀਤ` ਦਾ ਡਾ. ਸੁਰਜੀਤ ਸਿੰਘ ਨਾਲ ਸਿੱਧਾ ਮੁਕਾਬਲਾ ਹੈ।ਉਹਨਾ ਸਮੂਹ ਸਾਹਿਤਕਾਰਾਂ, ਲੇਖਕਾਂ ਨੂੰ ਅਪੀਲ ਕੀਤੀ ਹੈ ਕਿ `ਪੰਜਾਬੀ ਮਾਂ ਬੋਲੀ` ਦੀ ਸੇਵਾ ਕਰਨ ਲਈ ਆਪਣਾ ਸਹਿਯੋਗ ਦੇਣ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …