Saturday, September 21, 2024

ਲ਼ੁੱਟ ਖੋਹ ਕਰਨ ਤੇ ਨਸ਼ੀਲਾ ਪਦਾਰਥ ਵੇਚਣ ਵਾਲੇ ਦੋਸ਼ੀ ਕਾਬੂ

ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਏ.ਡੀ.ਸੀ.ਪੀ ਸਿਟੀ-2 ਲਖਬੀਰ ਸਿੰਘ ਪੀ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ `ਤੇ ਏ.ਸੀ.ਪੀ PPN2904201801ਉੱਤਰੀ ਸੁਰਿੰਦਰਪਾਲ ਬਾਂਸਲ ਪੀ.ਪੀ.ਐਸ ਦੀ ਨਿਗਰਾਨੀ ਤੇ ਮੁੱਖ ਅਫ਼ਸਰ ਥਾਣਾ ਸਿਵਲ ਲਾਈਨ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਦੀ ਯੋਗ ਅਗਵਾਈ ਹੇਠ ਐਸ.ਆਈ ਨਿਸ਼ਾਨ ਸਿੰਘ, ਇੰਚਾਰਜ਼ ਚੌਕੀ ਸਰਕਟ ਹਾਊਸ ਸਮੇਤ ਪੁਲਿਸ ਪਾਰਟੀ ਵਲੋਂ ਸਨੈਚਰਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਮਿਲੀ ਹੈ।
ਥਾਣਾ ਸਿਵਲ ਲਾਈਨ ਵਿਖੇ ਦਰਜ ਵੱਖ-ਵੱਖ ਮੁਕੱਦਮਿਆਂ ਤਹਿਤ ਐਸ.ਆਈ ਨਿਸਾਨ ਸਿੰਘ ਇੰਚਾਰਜ ਚੌਕੀ ਸਰਕਟ ਹਾਊਸ ਵੱਲੋ ਸਾਗਰ ਭੱਟੀ ਪੁੱਤਰ ਕਿਸ਼ਨ ਚੰਦ ਵਾਸੀ ਮਹੱਲਾ ਬਾਲਮੀਕ ਹਾਥੀ ਗੇਟ ਅੰਮ੍ਰਿਤਸਰ ਅਤੇ ਮੋਹਿਤ ਕੁਮਾਰ ਉਰਫ ਚਾਬੀ ਪੁੱਤਰ ਰਾਜ ਕੁਮਾਰ ਉਰਫ ਰਾਜੂ ਵਾਸੀ ਕੱਟੜਾ ਸੇਰ ਸਿੰਘ ਗਦਾਮ ਮੁਹੱਲਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋ ਉਕਤ ਮੁੱਕਦਮਿਆ ਵਿੱਚ ਖੋਹ ਹੋਏ ਮੋਬਾਇਲ ਅਤੇ ਇਸ ਤੋ ਇਲਾਵਾ ਕੁੱਲ ਚੋਰੀ ਦੇ 12 ਮੋਬਾਇਲ, 1 ਟੈਬ ਅਤੇ ਇੱਕ ਐਕਟਿਵਾ ਬਰਾਮਦ ਕੀਤੀ ਹੈ।
ਇਸੇ ਤਰਾਂ ਥਾਣਾ ਸਿਵਲ ਲਾਈਨ ਵਿਖੇ ਦਰਜ ਇੱਕ ਹੋਰ ਕੇਸ ਤਹਿਤ ਏ.ਐਸ.ਆਈ ਸਤਨਾਮ ਸਿੰਘ ਵੱਲੋ ਦੋਸੀਆਨ ਬਲਬੀਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਕੋਟ ਮਿੱਤ ਸਿੰਘ ਅਤੇ ਅਮਰੀਕ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਤਰਨ ਤਾਰਨ ਰੋਡ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਚੋਰੀ ਕੀਤੀ ਐਕਟਿਵਾ ਹਾਡਾ ਰੰਗ ਗਰੇਅ ਅਤੇ ਇੱਕ ਮੋਬਾਇਲ ਫੋਨ ਐਪਲ-5 ਬਰਾਮਦ ਕੀਤਾ ਹੈ।
ਉਧਰ ਥਾਣਾ ਸਿਵਲ ਲਾਈਨ `ਚ ਦਰਜ ਇਕ ਹੋਰ ਮਾਮਲੇ ਤਹਿਤ ਏ.ਐਸ.ਆਈ ਦਲਜੀਤ ਸਿੰਘ ਥਾਣਾ ਸਿਵਲ ਲਾਈਨ ਵੱਲੋ ਅਮਿਤ ਕੁਮਾਰ ਉਰਫ ਕਾਲੇ ਪੁੱਤਰ ਮਹਿੰਦਰ ਕੁਮਾਰ ਵਾਸੀ ਕੇ-318 ਜਹਾਗੀਰਪੁਰੀ ਦਿੱਲੀ ਅਤੇ ਅਮਿਤ ਗਰਗ ਉਰਫ ਆਸੂ ਪੁੱਤਰ ਰਕੇਸ਼ ਗਰਗ ਕੇ-547/548 ਜਹਾਗੀਰਪੁਰੀ ਦਿੱਲੀ ਨੂੰ ਗ੍ਰਿਫਤਾਰ ਕਰਕੇ 13 ਗ੍ਰਾਮ ਚਰਸ ਅਤੇ 1 ਲੱਖ 40 ਹਜਾਰ ਨਗਦੀ ਬ੍ਰਰਮਦ ਕੀਤੀ ਗਈ।
ਉੁਕਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਪੁਛਗਿਛ ਦੋਰਾਨ ਹੋਰ ਅਹਿਮ ਇੰਕਸਾਫ ਹੋਣ ਦੀ ਸੰਭਾਵਨਾ ਹੈ।
 

Check Also

ਵਿਕਾਸ ਪੱਖੋਂ ਸਰਹੱਦੀ ਪਿੰਡਾਂ ਨੂੰ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ – ਧਾਲੀਵਾਲ

ਅੰਮ੍ਰਿਤਸਰ, 19 ਸਤੰਬਰ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹਿੰਦ-ਪਾਕਿ ਸਰਹੱਦੀ ਖੇਤਰ …

Leave a Reply