Saturday, September 21, 2024

ਪਿੰਡ ਹੋਡਲਾ ਕਲਾਂ ਵਿਖੇ ਕਿਸਾਨ ਕਲਿਆਣ ਕਾਰਜਸ਼ਾਲਾ ਕੈਂਪ ਦਾ ਆਯੋਜਨ

PPN0205201803 ਭੀਖੀ, 2 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਪਿੰਡ ਹੋਡਲਾ ਕਲਾਂ ਬਲਾਕ ਭੀਖੀ ਜਿਲਾ ਮਾਨਸਾ ਵਿਖੇ ਮੁੱਖ ਖੇਤੀਬਾੜੀ ਅਫਸਰ ਡਾ. ਪਰਮਜੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸਾਨ ਕਲਿਆਣ ਕਾਰਜਸ਼ਾਲਾ ਕੈਂਪ ਦਾ ਆਯੋਜਨ ਡਾ. ਭੀਮ ਅਵਤਾਰ ਖੇਤੀਬਾੜੀ ਅਫਸਰ ਭੀਖੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।ਜਿਸ ਵਿੱਚ ਕੈਂਪ ਦਾ ਮੁੱਖ ਮੰਤਵ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨਾ ਸੀ।ਇਸ ਮੰਤਵ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਖੋਖਰ ਤੋਂ ਡਾ. ਸੋਢੀ ਅਤੇ ਡਾ. ਗੁਰਪ੍ਰੀਤ ਦੇ ਨਾਲ ਵੱਖ-ਵੱਖ ਵਿਭਾਗਾਂ ਤੋਂ ਆਏ ਜਸਪਾਲ ਸ਼ਰਮਾ ਭੂਮੀ ਰੱਖਿਆ ਅਫਸਰ, ਸੁਖਦੇਵ ਸਿੰਘ ਜੰਗਲਾਤ ਵਿਭਾਗ, ਡਾ. ਪ੍ਰਮੇਸ਼ਵਰ ਬਾਗਵਾਨੀ ਵਿਕਾਸ ਅਫਸਰ, ਰਵੀ ਸਿੰਗਲਾ ਮੱਛੀ ਪਾਲਣ ਵਿਭਾਗ ਉਚੇਚੇ ਤੌਰ ਤੇ ਸ਼ਾਮਿਲ ਹੋਏ।ਉਨਾਂ ਨੇ ਆਪਣੇ ਵਿਭਾਗ ਦੀਆਂ ਗਤੀਵਿਧੀਆਂ ਅਤੇ ਸਕੀਮਾਂ ਨਾਲ ਆਪਣੀ ਆਮਦਨ ਨੂੰ ਵਧਾਉਣ ਸਬੰਧੀ ਵਿਸਥਾਰ ਸਹਿਤ ਚਾਨਣਾ ਪਾਇਆ।
ਕੈਂਪ ਵਿੱਚ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਬਹੁਤ ਹੀ ਸ਼ਾਂਤਮਈ ਢੰਗ ਨਾਲ ਮਾਹਿਰਾਂ ਦੇ ਵਿਚਾਰ ਸੁਣੇ ਅਤੇ ਉਨਾਂ ਵਲੋਂ ਕੀਤੇ ਸਵਾਲਾਂ ਦੇ ਮਹਿਰਾਂ ਨੇ ਤਸੱਲੀਬਖਸ਼ ਜਵਾਬ ਦਿੱਤੇ। ਇਸ ਕੈਂਪ ਦੀ ਖਿੱਚ ਦਾ ਕੇਂਦਰ ਬਾਗਬਾਗੀ, ਭੂਮੀ ਰੱਖਿਆ ਅਤੇ ਕ੍ਰਿਸ਼ੀ ਵਿਗਿਆਨ ਵਿਭਾਗ ਵੱਲੋਂ ਲਗਾਏ ਸਟਾਲ ਸਨ।ਸਮੁੱਚੇ ਕੈਂਪ ਦਾ ਸੰਚਾਲਨ ਡਾ. ਭੀਮ ਅਵਤਾਰ ਖੇਤੀਬਾੜੀ ਅਫਸਰ ਵੱਲੋਂ ਬਹੁਤ ਹੀ ਸਚੁੱਜੇ ਢੰਗ ਨਾਲ ਕੀਤਾ ਗਿਆ ਅਤੇ ਮਹਿਮਾਨਾਂ ਅਤੇ ਕਿਸਾਨਾਂ ਤੋਂ ਵੀ ਭਰਵਾਂ ਹੁੰਗਾਰਾ ਮਿਲਿਆ ਅਤੇ ਸੰਚਾਲਕ ਨੂੰ ਖੂਬ ਸਰਾਹਿਆ ਗਿਆ ਅਤੇ ਨਾਲ ਨਾਲ ਕਿਵੇਂ ਖੇਤੀ ਤੋਂ ਆਮਦਨ ਵਧਾਉਣ ਦੇ ਨੁਕਤੇ ਜਿਵੇਂ ਕਿ ਇੱਕੋਂ ਸਮੇਂ ਵੱਧ ਫਸਲ/ ਘੱਟ ਖਰਚਾ ਸਹਾਇਕ ਧੰਦੇ ਉਨਤ ਤਕਨੀਕਾਂ ਆਦਿ ਬਾਰੇ ਚਾਨਣਾ ਪਾਇਆ ਗਿਆ।PPN0205201804
 ਅੰਤ ਵਿੱਚ ਸਮੂਹ ਕਿਸਾਨਾਂ ਨੂੰ ਰਿਫਰੈਸ਼ਮੈਂਟ ਅਤੇ ਚਾਹ ਪਾਣੀ ਛਕਾਇਆ ਗਿਆ।ਵਿਲੱਖਣ ਕੰਮਾਂ ਵਿੱਚ ਨਿਪੰਨਤਾ ਦਿਖਾਉਣ ਵਾਲੇ ਕਿਸਾਨਾਂ ਨੂੰ ਜਿਵੇਂ ਕਿ ਮਨਮੋਹਨ ਸਿੰਘ ਹੋਡਲਾ ਕਲਾਂ, ਜਗਸੀਰ ਸਿੰਘ ਭੀਖੀ, ਬਲਵੀਰ ਸਿੰਘ ਅਕਲੀਆਂ, ਰਾਜਵਿੰਦਰ ਸਿੰਘ ਰੱਲਾ, ਨਰੰਜਣ ਸਿੰਘ ਢੈਪਈ ਨੂੰ ਐਵਾਰਡ ਅਤੇ ਵਿਸ਼ੇਸ ਸਨਮਾਨ ਸਰਟੀਫਿਕੇਟ ਵੀ ਦਿੱਤੇ ਗਏ।ਕੈਂਪ ਦੀ ਸਫਲਤਾ `ਚ ਤੇਲ਼ੂ ਰਾਮ ਅਤੇ ਮਨੋਜ ਕੁਮਾਰ ਖੇਤੀਬਾੜੀ ਸਬ ਇੰਸਪੈਕਟਰ, ਗੁਰਜੀਤ  ਸਿੰਘ ਅਤੇ ਸੁਮਨਦੀਪ ਦਾ ਸਹਿਯੋਗ ਰਿਹਾ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply