Friday, November 22, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਸੁਰ-ਸਮਰਾਟ ਦਾ ਖਿਤਾਬ ਪ੍ਰਦਾਨ

PPN0205201815ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਜਲੰਧਰ ਦੂਰਦਰਸ਼ਨ ਡੀ.ਡੀ ਪੰਜਾਬੀ ਚੈਨਲ ਵੱਲੋਂ ਕਰਵਾਇਆ ਗਿਆ ਰਿਐਲਟੀ ਸ਼ੋਅ ‘ਸੁਰ-ਸਮਰਾਟ’ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਹਿੱਸੇ ਆ ਗਿਆ ਹੈ।ਇਸ ਪ੍ਰਾਪਤੀ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਅਤੇ ਡੀਨ ਵਿਦਿਅਕ ਮਾਮਲੇ, ਮੁਖੀ ਸੰਗੀਤ ਵਿਭਾਗ ਨੇ ਜੇਤੂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿਤੀ ਅਤੇ ਭਵਿੱਖ ਵਿਚ ਅਜਿਹੀਆਂ ਹੋਰ ਵੀ ਮੱਲਾਂ ਮਾਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਆ।
ਸੰਗੀਤ ਵਿਭਾਗ ਦੇ ਮੁਖੀ ਨੇ ਸੰਗੀਤ ਵਿਭਾਗ ਦੇ ਐਮ.ਫਿਲ. ਦੇ ਵਿਦਿਆਰਥੀ ਚਰਨਪ੍ਰੀਤ ਸਿੰਘ ਨੇ ਇਸ ਰਿਐਲਟੀ ਸ਼ੋਅ ਵਿਚ ਆਪਣੀ ਗਾਇਕੀ ਦਾ ਸਫਲ ਪ੍ਰਦਰਸ਼ਨ ਕਰਕੇ ‘ਸੁਰ-ਸਮਰਾਟ ਦਾ ਖਿਤਾਬ ਹਾਸਿਲ ਨੂੰ ਯੂਨੀਵਰਸਿਟੀ ਲਈ ਮਾਣ ਦੱਸਦਿਆਂ ਕਿਹਾ ਕਿ ਲੜਕੀਆਂ ਵਿੱਚੋਂ ਸੰਗੀਤ ਵਿਭਾਗ ਦੀ ਵਿਦਿਆਰਥਣ ਗੁਰਵਿੰਦਰ ਕੌਰ ਕਲਾਸ ਐਮ.ਏ. ਨੇ ਫਸਟ ਰਨਰ ਅਪ ਦਾ ਖਿਤਾਬ ਹਾਸਿਲ ਕੀਤਾ।
ਪ੍ਰੋਗਰਾਮ ਹੈਡ ਦੂਰਦਰਸ਼ਨ ਮੈਡਮ ਇੰਦੂ ਵਰਮਾ ਦੀ ਰਹਿਨੁਮਾਈ ਹੇਠ ਹੋਏ ਇਸ ਪ੍ਰੋਗਰਾਮ ਦਾ ਮੰਤਵ ਇਹ ਸੀ ਕਿ ਪੰਜਾਬ ਦੇ ਨੋਜਵਾਨਾਂ ਦੀ ਕਲਾ ਪਰਖ ਹੋ ਸਕੇ ਅਤੇ ਉਹ ਸਿੱਧੇ ਰਾਹ ਤੁਰ ਸਕਣ ਅਤੇ ਪੰਜਾਬ ਦੇ ਵਿਰਸੇ ਨੂੰ ਸੰਭਾਲ ਸਕਣ।ਇਸ ਵਿਚ ਦੂਰਦਰਸ਼ਨ ਦੇ ਉੱਚ ਅਧਿਕਾਰੀ ਮਿਸਟਰ ਭਾਰਜ, ਮਿਸਟਰ ਰੰਧਾਵਾ,ਅਤੇ ਡਾਕਟਰ ਲਖਵਿੰਦਰ ਜੌਹਲ ਦਾ ਵਿਸ਼ੇਸ਼ ਸਹਿਯੋਗ ਹਾਸਿਲ ਸੀ।ਇਸ ਰਿਐਲੀਟੌ ਸੌਅ ਜਜਮੈਂਟ ਪਦਮਸ਼੍ਰੀ ਹੰਸਰਾਜ ਹੰਸ, ਪੰਜਾਬੀ ਲੋਕ ਗਾਇਕ ਸੁਖਵਿੰਦਰ ਸੁੱਖੀ, ਗਾਇਕਾ ਅਤੇ ਸ਼ਾਇਰਾ ਡਾ. ਤੇਜਿੰਦਰ ਗੁਲਾਟੀ ਮੈਡਮ ਰੰਜਨਾ ਆਦਿ ਨੇ ਕੀਤੀ।ਕੁੱਲ ਤੇਰਾ ਰਾਉਂਡ ਵਿਚ ਵੱਖ ਵੱਖ ਸ਼ੈਲੀਆ ਦਾ ਗਾਇਨ ਕਰਵਾ ਕੇ ਇਹਨਾ ਪ੍ਰਤੀਯੋਗੀਆਂ ਦੀ ਕਲਾ ਦਾ ਪ੍ਰੀਖਣ ਬਹੁਤ ਬਰੀਕੀ ਨਾਲ ਕੀਤਾ ਗਿਆ। 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply