Friday, July 18, 2025
Breaking News

ਮਾਈ ਭਾਗੋ ਕਿਡਜ਼ੀ ਅਤੇ ਐਮ.ਬੀ ਇੰਟਰਨੈਸ਼ਨਲ ਸਕੂਲ ਰੱਲਾ ’ਚ ਫਨ ਡੇਅ ਦਾ ਆਯੋਜਨ

ਭੀਖੀ, 29 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ)  – ਮਾਈ ਭਾਗੋ ਗਰੁੱਪ ਆਫ ਇੰਸਟੀਚਿਊਟਸ ਰੱਲਾ ਅਧੀਨ ਚੱਲ ਰਹੇ ਕਿਡਜੀ ਸਕੂਲ ਅਤੇ ਐਮ.ਬੀ PPN2905201814ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਲਈ ਪ੍ਰਿੰਸੀਪਲ ਸੁਰਿੰਦਰ ਕੌਰ ਟੀਨਾ ਦੀ ਅਗਵਾਈ ਵਿੱਚ ਫਨ ਡੇ ਦਾ ਅਯੋਜਨ ਕੀਤਾ ਗਿਆ।ਕਿਡਜੀ ਸਕੂਲ ਦੀ ਨਰਸਰੀ, ਜੂਨੀਅਰ ਕੇ.ਜੀ ਅਤੇ ਸੀਨੀਅਰ ਕੇ.ਜੀ. ਕਲਾਸ ਦੇ ਬੱਚਿਆਂ ਨੇ ਜਿੱਥੇ ਪੂਲ ਪਾਰਟੀ ਦਾ ਆਨੰਦ ਮਾਣਿਆ ਉਥੇ ਐਮ.ਬੀ ਇੰਟਰਨੈਸ਼ਨਲ ਸਕੂਲ ਦੀ ਚੌਥੀ ਜਮਾਤ ਤੱਕ ਦੇ ਬੱਚਿਆਂ ਨੇ ਆਪੋ-ਆਪਣੇ ਪਰਿਵਾਰ ਨਾਲ ਸਬੰਧਤ ਭਾਵਪੂਰਤ ਪੇਂਟਿੰਗਾਂ ਤਿਆਰ ਕਰਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਆਪਣੇ ਅਧਿਆਪਕਾਂ ਦੀ ਦੇਖ-ਰੇਖ ਹੇਠ ਫਨ ਡੇਅ ਦਾ ਪੂਰਾ ਆਨੰਦ ਮਾਣਦਿਆਂ ਬੱਚਿਆਂ ਨੇ ਵੱਖ-ਵੱਖ ਖੇਡਾਂ ਰਾਹੀਂ ਖੂਬ ਮਸਤੀ ਕੀਤੀ।ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਵਾਈਸ ਚੇਅਰਮੈਨ ਪਰਮਜੀਤ ਸਿੰਘ ਬੁਰਜ ਹਰੀ, ਐਮ.ਡੀ ਕੁਲਦੀਪ ਸਿੰਘ ਖਿਆਲਾ ਅਤੇ ਸਕੱਤਰ ਮਨਜੀਤ ਸਿੰਘ ਖਿਆਲਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਆਯੋਜਨ ਨਾਲ ਬੱਚਿਆਂ ਵਿੱਚ ਆਤਮ ਵਿਸ਼ਵਾਸ਼ ਦੀ ਭਾਵਨਾ ਪੈਦਾ ਹੁੰਦੀ ਹੈ।ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਸੰਸਥਾ ਵੱਲੋਂ ਸਮੇਂ-ਸਮੇਂ ’ਤੇ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਮੌਕੇ ਅਧਿਆਪਕਾ ਬੰਦਨਾ ਸਿੰਗਲਾ, ਸਪਨਾ, ਪ੍ਰਿੰਅੰਕਾ, ਸੰਦੀਪ, ਅਮਨ, ਗੁਰਕਿਰਨ ਕੌਰ, ਜਿਨੀਸ਼ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply