Friday, November 22, 2024

ਅੰਮ੍ਰਿਤਸਰ `ਚ ਮਿੰਨੀ ਮੈਰਾਥਨ ਦੌੜ 24 ਫਰਵਰੀ ਨੂੰ – ਕੋਮਲ ਮਿੱਤਲ

ਭਾਗ ਲੈਣ ਵਾਲੇ ਹਰੇਕ ਖਿਡਾਰੀ ਨੂੰ ਦਿੱਤਾ ਜਾਵੇਗਾ ਮੈਡਲ ਤੇ ਜੇਤੂ ਨੂੰ 11 ਹਜ਼ਾਰ ਦਾ ਇਨਾਮ
ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਅੰਮ੍ਰਿਤਸਰ ਮਿੰਨੀ ਮੈਰਾਥਨ 24 ਫਰਵਰੀ ਨੂੰ 1PUNJ1402201920ਕਰਵਾਈ ਜਾਵੇਗੀ ਅਤੇ ਇਸ ਵਿਚ ਹਰੇਕ ਉਮਰ ਵਰਗ ਤੇ ਸ਼੍ਰੇਣੀ ਦੇ ਲੋਕ ਹਿੱਸਾ ਲੈਣਗੇ।ਮਿੰਨੀ ਮੈਰਾਥਨ ਦੌੜ ਰਣਜੀਤ ਐਵੀਨਿਊ ਦੁਸਿਹਰਾ ਮੈਦਾਨ ਤੋਂ ਸਵੇਰੇ ਸਾਢੇ ਪੰਜ ਵਜੇ ਸ਼ੁਰੂ ਹੋ ਕੇ ਇੱਥੇ ਹੀ ਸਮਾਪਤ ਹੋਵੇਗੀ।   
     ਇਹ ਜਾਣਕਾਰੀ ਦਿੰਦੇ ਹੋਏ ਸਮਾਰਟ ਸਿਟੀ ਅੰਮ੍ਰਿਤਸਰ ਦੇ ਸੀ.ਈ.ਓ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਲੋਕਾਂ ਵਿੱਚ ਸਮਾਰਟ ਰਹਿਣ-ਸਹਿਣ, ਜਿਸ ਵਿਚ ਆਲੇ-ਦੁਆਲੇ ਦੀ ਸਾਫ-ਸਫਾਈ, ਸਮਾਰਟ ਸ਼ਹਿਰ ਦੀਆਂ ਲੋੜਾਂ `ਤੇ ਸਹੂਲਤਾਂ, ਜਨਤਕ ਸਥਾਨਾਂ ਦੀ ਸਾਂਭ-ਸੰਭਾਲ ਆਦਿ ਸ਼ਾਮਿਲ ਹਨ, ਦਾ ਸੰਦੇਸ਼ ਅੰਮ੍ਰਿਤਸਰ ਦੇ ਸ਼ਹਿਰੀਆਂ ਨਾਲ ਸਾਂਝਾ ਕਰਨ ਵਾਸਤੇ ਇਸ ਦੌੜ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
       ਸ੍ਰੀਮਤੀ ਮਿਤਲ ਨੇ ਦੱਸਿਆ ਕਿ 10 ਕਿਲੋਮੀਟਰ ਦੀ ਮੈਰਾਥਨ ਦੌੜ ਲਈ ਸਾਰੇ ਸਕੂਲਾਂ, ਕਾਲਜਾਂ, ਖੇਡ ਵਿਭਾਗ, ਪੁਲਿਸ, ਪ੍ਰੈਸ, ਗੈਰ ਸਰਕਾਰੀ ਸੰਸਥਾਵਾਂ, ਰਿਹਾਇਸ਼ੀ ਵੈਲਫੇਅਰ ਜਥੇਬੰਦੀਆਂ ਅਤੇ ਮਾਰਕੀਟ ਐਸੋਸੀਏਸ਼ਨ ਦੇ ਨੁੰਮਾਇਦਿਆਂ ਨੂੰ ਸੱਦਾ ਦਿੱਤਾ ਗਿਆ ਹੈ।ਉਨਾਂ ਦੱਸਿਆ ਕਿ ਕਰੀਬ 2000 ਦੇ ਕਰੀਬ ਲੋਕਾਂ ਦੇ ਇਸ ਦੌੜ ਵਿਚ ਸ਼ਾਮਿਲ ਹੋਣ ਦਾ ਅਨੁਮਾਨ ਹੈ ਅਤੇ ਹਰੇਕ ਭਾਗ ਲੈਣ ਵਾਲੇ ਵਿਅਕਤੀ ਨੂੰ ਟੀ-ਸ਼ਰਟ, ਮੈਡਲ ਅਤੇ ਰਿਫਰੈਸ਼ਮੈਂਟ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਮਹਿਲਾ ਅਤੇ ਮਰਦ ਦੋਵਾਂ ਵਰਗਾਂ ਵਿਚ ਜੇਤੂ ਖਿਡਾਰੀ ਨੂੰ 11 ਹਜ਼ਾਰ, ਦੂਸਰੇ ਸਥਾਨ ਲਈ 5100 ਅਤੇ ਤੀਸਰੇ ਸਥਾਨ ਉਤੇ ਆਉਣ ਵਾਲੇ ਖਿਡਾਰੀ ਨੂੰ 3100 ਰੁਪਏ ਇਨਾਮ ਦਿੱਤਾ ਜਾਵੇਗਾ।ਉਨਾਂ ਦੱਸਿਆ ਕਿ ਭਾਰਤੀ ਜੀਵਨ ਬੀਮਾ ਨਿਗਮ ਤੋਂ ਇਲਾਵਾ ਕਈ ਵੱਡੇ ਅਦਾਰੇ ਇਸ ਦੌੜ ਲਈ ਯੋਗਦਾਨ ਦੇ ਰਹੇ ਹਨ।
 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply