Friday, November 22, 2024

ਇੰਟਰਨੈਸ਼ਨਲ ਕਬੱਡੀ ਕੱਪ `ਚ ਸ਼ਾਹਕੋਟ ਨਕੋਦਰ ਜੇਤੂ – ਰੋਇਲ ਕਿੰਗ ਯੂ.ਐਸ.ਏ ਰਨਰਅੱਪ

ਬੈਸਟ ਰੇਡਰ ਪਾਲਾ ਫਤਿਹਗੜ ਛੰਨਾ ਤੇ ਬੈਸਟ ਜਾਫੀ ਖੁਸ਼ੀ ਧੁੱਗਾ ਰਹੇ
ਖਡੂਰ ਸਾਹਿਬ, 28 ਫਰਵਰੀ (ਪੰਜਾਬ ਪੋਸਟ ਬਿਊਰੋ) – ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਨਗਰ ਖਡੂਰ ਸਾਹਿਬ ਦੀ ਪਵਿੱਤਰ ਧਰਤੀ PUNJ2802201911ਵਿਚ ਹੋਏ ਚੌਥੇ ਸ੍ਰੀ ਗੁਰੂ ਅੰਗਦ ਦੇਵ ਜੀ ਇੰਟਰਨੈਸ਼ਨਲ ਕਬੱਡੀ ਕੱਪ `ਚ ਬੜੇ ਫੱਸਵੇਂ ਮੁਕਾਬਲੇ ਦੌਰਾਨ ਸ਼ਾਹਕੋਟ ਨਕੋਦਰ ਦੀ ਟੀਮ ਜੇਤੂ ਰਹੀ, ਜਦਕਿ ਰੋਇਲ ਕਿੰਗ ਯੂ.ਐਸ.ਏ ਦੀ ਟੀਮ ਰਨਰਅਪ ਰਹੀ। ਇਸ ਟੂਰਨਾਮੈਂਟ `ਚ ਬੈਸਟ ਰੇਡਰ ਦਾ ਖਿਤਾਬ ਪਾਲਾ ਫਤਿਹਗੜ ਛੰਨਾ ਅਤੇ ਬੈਸਟ ਜਾਫੀ ਦਾ ਖਿਤਾਬ ਅਤੇ ਇਨਾਮ ਖੁਸ਼ੀ ਧੁੱਗਾ ਨੇ ਜਿੱਤਿਆ। ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਮੁੰਬਈ ਵਲੋਂ ਨਿਸ਼ਾਨ ਏ ਸਿੱਖੀ ਟਰੱਸਟ ਅਤੇ ਐਨ.ਆਰ.ਆਈ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਖਡੂਰ ਸਾਹਿਬ ਸਰਕਾਰੀ ਖੇਡ ਸਟੇਡੀਅਮ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਬੱਲ ਅਤੇ ਕਨਵੀਨਰ ਬੱਲ ਮਲਕੀਅਤ ਸਿੰਘ ਦੀ ਅਗਵਾਈ ਵਿਚ ਕਰਵਾਏ ਗਏ ਇਸ ਕਬੱਡੀ ਕਪ ਵਿੱਚ ਵਿਸ਼ੇਸ਼ ਤੌਰ `ਤੇ ਪਹੁੰਚੇ ਦਮਦਮੀ ਟਕਸਾਲ ਦੇ ਮੁੱਖੀ ਭਾਈ ਹਰਨਾਮ ਸਿੰਘ ਖਾਲਸਾ ਅਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵ।
PUNJ2802201912ਇਸ ਵਿਚ ਵਿਸ਼ਵ ਦੀਆਂ ਪ੍ਰਸਿੱਧ 8 ਅੰਤਰਰਾਸ਼ਟਰੀ ਟੀਮਾਂ ਨੇ ਭਾਗ ਲਿਆ, ਜਦਕਿ ਵਿਦੇਸ਼ ਤੋਂ ਵੱਡੀ ਗਿਣਤੀ `ਚ ਕਬੱਡੀ ਪ੍ਰੇਮੀਆਂ ਤੋਂ ਇਲਾਵਾ ਬਾਹਰਲੇ ਮੁਲਕਾਂ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲੈ ਕੇ ਕਬੱਡੀ ਖਿਡਾਰੀਆਂ ਦਾ ਉਤਸ਼ਾਹ ਵਧਾਇਆ।ਅੰਤਰਰਾਸ਼ਟਰੀ ਕਬੱਡੀ ਕਪ ਦੀ ਜੇਤੂ ਟੀਮ ਨੂੰ 1 ਲੱਖ 50 ਹਜ਼ਾਰ ਅਤੇ ਰਨਰਅੱਪ ਟੀਮ ਨੂੰ 1 ਲੱਖ ੇ ਦਿੱਤੇ ਗਏ ਜਦਕਿ ਐਨ.ਆਰ.ਆਈ ਖੇਡ ਪ੍ਰੇਮੀਆਂ ਵਲੋਂ ਬੈਸਟ ਰੇਡਰ ਪਾਲਾ ਫਤਿਹਗੜ ਛੰਨਾ ਅਤੇ ਬੈਸਟ ਜਾਫੀ ਖੁਸ਼ੀ ਧੁੱਗਾ ਨੂੰ ਮੋਟਰਸਾਇਕਲ ਇਨਾਮ ਵਜੋ ਦਿੱਤੇ ਗਏ।ਸੰਧੂ ਬ੍ਰਦਰਜ਼ ਅਤੇ ਅਮਨ ਲੋਪੋ ਨੇ ਆਪਣੀ ਸ਼ਾਨਦਾਰ ਕਮੈਂਟਰੀ ਰਾਹੀ ਲੋਕਾਂ ਦਾ ਦਿਲ ਜਿੱਤ ਲਿਆ।
ਇਸ ਮੌਕੇ ਤਹਿਸੀਲਦਾਰ ਲਖਵਿੰਦਰ ਪਾਲ ਸਿੰਘ ਗਿੱਲ਼, ਹਰਭਜਨ ਕੌਰ ਬਾਵਾ, ਇੰਦਰਜੀਤ ਸਿੰਘ ਬੱਲ, ਇੰਦਰਜੀਤ ਸਿੰਘ ਧੁੱਗਾ, ਸੁਖਦੇਵ ਸਿੰਘ ਬਾਜਵਾ ਆਸਟੇਰੀਆ, ਕਰਨ ਘੁਮਾਣ ਕਨੇਡਾ, ਬਲਵਿੰਦਰ ਧਾਰੀਵਾਲ, ਜਗਦੀਪ ਸਿੰਘ ਸੰਧੂ, ਸੱਤਾ ਮੁਠੱਡਾ, ਬਾਗੀ ਅਟਵਾਲ, ਹਰਵਿੰਦਰ ਸਿੰਘ ਬਾਸੀ, ਦਾਰਾ ਮੁਠੱਡਾ, ਗੋਲਡੀ ਆਹਲੂਵਾਲੀਆ ਗੋਇੰਦਵਾਲ, ਰਾਜਬੀਰ ਸਿੰਘ ਭੁੱਲਰ, ਰਾਜਵਿੰਦਰ ਸਿੰਘ ਭੁੱਲਰ, ਸਰਪੰਚ ਰੇਸ਼ਮ ਸਿੰਘ ਨਵਾਦਾ, ਪ੍ਰਦੀਪ ਕੁਮਾਰ ਚੋਪੜਾ, ਭੁਸ਼ਣ ਕੁਮਾਰ ਚੋਪੜਾ, ਮਨਬੀਰ ਔਜਲਾ ਕਨੇਡਾ, ਸੁੱਖਾ ਬਾਸੀ, ਜੱਸ ਸੋਹਲ, ਹਰਮੀਤ ਸਿੰਘ ਸਲੂਜਾ, ਦੀਦਾਰ ਸਿੰਘ ਭੱਟੀ ਬੜੌਦਾ, ਅਵਤਾਰ ਸਿੰਘ ਜਲੰਧਰ ਆਦਿ ਤੋਂ ਇਲਾਵਾ ਕਈ ਹੋਰ ਸਖਸ਼ੀਅਤਾਂ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply