Thursday, November 21, 2024

ਲੋਕ ਸਾਜ਼ ਤੇ ਸੰਗੀਤ

             ਪੰਜਾਬੀ ਮੁੱਢ ਕਦੀਮ ਤੋਂ ਹੀ ਸੰਗੀਤ ਦੇ ਦੀਵਾਨੇ ਰਹੇ ਹਨ। ਲੋਕ ਸੰਗੀਤ ਨਾਲ ਕਈ ਮਿੱਥਾਂ ਵੀ ਜੁੜੀਆਂ ਹੋਈਆਂ ਹਨ।ਮਲ੍ਹਾਰ ਰਾਗ ਗਾਉਣ `ਤੇ ਵਰਖਾ ਹੋਣ ਲੱਗ ਪੈਂਦੀ ਸੀ।ਦੀਪਕ ਰਾਗ ਨਾਲ ਦੀਵੇ ਜਗ ਪੈਂਦੇ ਸਨ।ਕ੍ਰਿਸ਼ਨ ਜੀ ਦੀ ਬੰਸਰੀ ਦੀ ਸੁਰੀਲੀ ਅਵਾਜ਼ ਸੁਣ ਗਊਆਂ ਮੁਗਧ ਹੋ ਜਾਂਦੀਆਂ ਸਨ।ਭਗਤ ਭਗਤਣੀਆਂ ਵੀ ਉਹਨਾਂ ਦੀ ਬੌਂਸਰੀ ਦੀ ਧੁੰਨ ਦੇ ਦੀਵਾਨੇ ਸਨ।ਸ਼ਿਵਜੀ ਦਾ ਡੰਬਰੂ ਦੇ ਵੀ ਕੀ ਕਹਿਣੇ ਸਨ, ਰਾਝੇ ਦੀ ਵੰਝਲੀ ਸੁਣ ਬੂਰੀਆਂ ਕੁੰਢੀਆਂ ਝੂੰਮਣ ਲੱਗ ਪੈਂਦੀਆਂ ਸਨ, ਇਨਸਾਨਾਂ ਦੇ ਕੰਨਾਂ ਵਿੱਚ ਵੀ ਮਿਠਾਸ ਘੋਲਦੀ ਸੀ।ਨਾਰਦ ਦੀ ਵੀਂਨਾ ਵੀ ਮਨਾਂ ਨੂੰ ਕੀਲ ਲੈਣ ਵਾਲੀ ਸੀ।ਮਰਦਾਨਾ ਜੀ ਦੀ ਰਬਾਬ ਵੀ ਅਦੁੱਤੀ ਨਾਦ ਛੇੜਦੀ ਸੀ।ਸੱਤੇ ਬਲਵੰਡੇ ਦੀ ਰਾਬਾਬ ਵੀ ਕੀਰਤਨ ਨਾਲ ਇੱਕ ਮਿੱਕ ਹੋ ਜਾਂਦੀ ਸੀ।
          ਵੰਝਲੀ, ਬੌਂਸਰੀ, ਢੋਲ, ਢੋਲਕੀ, ਜੋੜੀ ਤਬਲਾ, ਅਲਗੋਜ਼ੇ, ਡਬਰੂ, ਡੱਫ-ਡਫਲੀ, ਡੰਡਾ ਕੜੇ, ਖੜਤਾਲਾਂ, ਛੈਣੇ, ਚਿਮਟਾ, ਗਾਲੜ੍ਹ (ਕਾਂਟੋ), ਰਬਾਬ, ਵੀਨਾ, ਤੂੰਬਾ(ਇੱਕ ਤਾਰਾ), ਤੂੰਬੀ, ਢੱਡ ਸਾਰੰਗੀ, ਘੁੰਗਰੂ, ਹੱਥ ਵਿੱਚ ਫੜਨ ਵਾਲੇ ਗੋਲ ਘੁੰਗਰੂ, ਗੜਵਾ, ਚਾਟੀ, ਘੜਾ, ਗਾਗਰ, ਥਾਲੀ, ਹੁਣ ਹਰਮੋਨੀਅਮ, ਬੈਂਜੋ, ਇਲੈਕਟਿਕ ਇਨਸਟਰੂਮੈਂਟ ਆਦਿ ਦੀ ਵਰਤੋਂ ਹੁੰਦੀ ਹੈ।
          ਅਜੋਕੇ ਸਮੇਂ ਸੁਰਿੰਦਰ ਕੌਰ ਦੇ ਹੱਥ ਵਿੱਚ ਘੁੰਗਰੂਆਂ ਦਾ ਗੋਲਾ ਹੁੰਦਾ ਸੀ, ਕਈ ਗੀਤ ਵਿੱਚ ਤਾਲੀ ਵੀ ਵਜਾਈ ਸੀ।ਜਗਤ ਸਿੰਘ ਜਗਾ ਤੇ ਹੱਥ ਵਿੱਚ ਡੰਡਾ ਤੇ ਕੜੇ ਹੁੰਦੇ ਸਨ।ਬਹੁਤ ਵਧੀਆ ਸੰਗੀਤ ਬਣਦਾ ਸੀ।ਬੇਲੀ ਰਾਮ ਦਾ ਅਲਗੋਜੇ ਤੇ ਗੁਰਮੀਤ ਬਾਵਾ ਦੀ ਲੰਮੀ ਹੇਕ ਤਾਂ ਨੰਦ ਬਣ ਦੇਂਦੀ ਸੀ।ਉਸ ਦੇ ਗਲੇ ਦੀਆਂ ਮੁਰਕੀਆਂ ਸੋਹਣੀ ਆਵਾਜ ਕੱਢਦੀਆਂ ਹਨ।ਸਾਧੂ ਸੰਤ ਇੱਕ ਤਾਰ ਨਾਲ ਮਿੱਠੀਆਂ ਧੁੰਨਾਂ ਛੇੜਦੇ ਸਨ।ਰਾਜਸਥਾਨ ਦੇ ਬਸ਼ਿੰਦੇ ਹੁਣ ਵੀ ਇੱਕ ਸਾਜ਼ ਵਜਾਉਂਦੇ ਹਨ ਤੇ ਕੀਲ਼ ਲੈਂਦੇ ਹਨ।ਜਮਲਾ ਜੱਟ ਨੇ ਤੂੰਬੇ ਤੋਂ ਤੂੰਬੀ ਇਜ਼ਾਦ ਕਰ ਲਈ ਤੇ ਉਹ ਤੇ ਉਸ ਦੀ ਤੂੰਬੀ ਦੋਨੋਂ ਬਹੁਤ ਹੀ ਹਰਮਨ ਪਿਆਰੇ ਹੋ ਗਏ।ਹਰਮੋਨੀਅਮ ਨਾਲ ਜਗਜੀਤ ਸਿੰਘ ਨੇ ਬਹੁਤ ਚੰਗਾ ਗਾਇਆ ਤੇ ਸਾਰੀ ਦੁਨੀਆਂ `ਤੇ ਛਾ ਗਿਆ।ਆਲਮ ਲੁਹਾਰ ਨੇ ਚਿਮਟੇ ਨੂੰ ਸਾਰੀ ਦੁਨੀਆਂ `ਚ ਮਸ਼ਹੂਰ ਕਰ ਦਿੱਤਾ।ਸੋਹਣ ਸਿੰਘ ਸੀਤਲ, ਜੋਗਾ ਸਿੰਘ ਜੋਗੀ, ਸੁਰਜਨ ਸਿੰਘ, ਬਾਪੂ ਰਾਮੂ ਵਾਲੀਆ, ਗੋਹਲਵੜੀਆ, ਰੂੜੇ ਹਾਸਲੀਆ, ਸਰਲੀ ਵਾਲਾ, ਅਨੇਕਾ ਢਾਡੀ ਜੱਥਿਆਂ ਨੇ ਢੱਡ ਸਾਰੰਗੀ ਮਸ਼ਹੂਰ ਕਰ ਦਿੱਤੀ ਤੇ ਧਾਰਮਿਕ ਪ੍ਰਸੰਗ ਗਾਏ।
Manjit S Sondh

 

 

ਮਨਜੀਤ ਸਿੰਘ ਸੌਂਦ
ਟਾਂਗਰਾ ।
ਮੋ – 98037-61451

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply