Friday, November 22, 2024

ਸੰਤ ਬਾਬਾ ਨਿਧਾਨ ਸਿੰਘ ਜੀ ਤੇ ਹੋਰ ਸੰਤਾਂ ਦੀ ਸਲਾਨਾ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ

ਹਜ਼ੂਰ ਸਾਹਿਬ (ਨਾਂਦੇੜ), 6 ਅਗਸਤ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਸ਼੍ਰੀ ਲੰਗਰ ਸਾਹਿਬ ਗੁਰਦੁਆਰਾ ਅਨੁਸਾਰ ਸੰਤ ਬਾਬਾ ਨਿਧਾਨ ਸਿੰਘ ਸਮੇਤ ਚਾਰ Hazur Sahibਸੰਤਾਂ ਦੀ ਸਾਲਾਨਾ ਬਰਸੀ ਸ਼ਰਧਾ ਭਵਨਾ ਨਾਲ ਮਨਾਈ ਗਈ।ਤਖਤ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸੰਤਬਾਬਾ ਕੁਲਵੰਤ ਸਿੰਘ, ਮੀਤ ਜਥੇਦਾਰ ਸੰਤ ਬਾਬਾ ਜੋਤੀਂਦਰ ਸਿੰਘ,  ਹੈਡ ਗ੍ਰੰਥੀ ਸਿੰਘ ਸਾਹਿਬ ਭਾਈ ਕਸ਼ਮੀਰ  ਸਿੰਘ, ਮੀਤ ਗ੍ਰੰਥੀ ਭਾਈ ਅਵਤਾਰ ਸਿੰਘ ਸੀਤਲ, ਧੂਪੀਆ ਬਾਈ ਰਾਮ ਸਿੰਘ,  ਸੰਤ ਬਾਬਾ ਅਵਤਾਰ ਸਿੰਘ, ਸੰਤ ਬਾਬਾ ਗੁਰਦੇਵ ਸਿੰਘ, ਸੰਤ ਬਾਬਾ ਅਜੀਤ ਸਿੰਘ ਜੰਲਧਰ, ਸੰਤ ਬਾਬਾ ਜੰਗ ਸਿੰਘ,  ਸੰਤ ਬਾਬਾ ਹੀਰਾ ਸਿੰਘ, ਸਵਰਣ ਸਿੰਘ ਮੇਹਦਾਲੁ, ਨਾਂਦੇੜ ਦੇ ਸੰਸਦ ਮੈਂਬਰ ਪ੍ਰਤਾਪਰਾਵ ਪਾਟਿਲ ਚਿਖਲੀਕਰ,  ਨਗਰਪਤੀ ਉਪਦੇਸ਼ ਵਿਲਾਸ ਧਬਾਲੇ, ਤਖਤ ਸਚਖੰਡ ਬੋਰਡ ਦੇ ਪ੍ਰਧਾਨ ਭੂਪਿੰਦਰ ਸਿੰਘ ਮਿਨਹਾਸ, ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬਾਵਾ, ਸੈਕਟਰੀ ਰਵਿੰਦਰ ਸਿੰਘ ਬੁੰਗਈ, ਮੈਂਬਰ ਪਰਮਜੋਤ ਸਿੰਘ ਚਾਹਲ, ਗੁਰਚਰਨ ਸਿੰਘ ਘੜੀਸਾਜ, ਗੁਰਮੀਤ ਸਿੰਘ ਮਹਾਜਨ, ਮਨਪ੍ਰੀਤ ਸਿੰਘ ਕੁੰਜੀਵਾਲੇ, ਜਗਬੀਰ ਸਿੰਘ ਸ਼ਾਹੂ, ਡੀ.ਪੀ ਸਿੰਘ, ਗੁਰਿੰਦਰ ਸਿੰਘ ਵਧਵਾ,  ਗੁਰਦੁਆਰਾ ਨਾਨਕ ਝੀਰਾ ਸਾਹਿਬ ਦੇ ਪ੍ਰਧਾਨ ਸਰਦਾਰ ਬਲਬੀਰਸਿੰਘ ਤੋਂ ਇਲਾਵਾ ਵੱਡੀ ਗਿਣਤੀ `ਚ ਉਘੀਆਂ ਸ਼ਖਸ਼ੀਅਤਾਂ ਮੌਜੂਦ ਸਨ।ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਸਚਖੰਡਵਾਸੀ ਸੰਤ ਬਾਬਾ ਨਿਧਾਨ ਸਿੰਘ ਜੀ,  ਸੰਤ ਬਾਬਾ ਹਰਨਾਮ ਸਿੰਘ ਜੀ, ਸੰਤ ਬਾਬਾ ਆਤਮ ਸਿੰਘ ਜੀ ਮੋਨੀ ਅਤੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਕਾਰਸੇਵਾ ਵਾਲੇ ਦੀ ਸਾਲਾਨਾ ਬਰਸੀ ਸਬੰਧੀ ਅਰਦਾਸ ਕੀਤੀ ਗਈ।
ਸਾਧ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਸੰਤ ਬਾਬਾ ਬਲਵਿੰਦਰ ਸਿੰਘ ਨੇ ਕਿਹਾ ਕਿ ਸੰਤ ਬਾਬਾ ਨਿਧਾਨ ਸਿੰਘ ਜੀ  ਨੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕੁਮ ਅਨੁਸਾਰ ਇਥੇ ਲੰਗਰ ਸ਼ੁਰੂ ਕੀਤਾ।ਸ਼ੁਰੂ ਵਿੱਚ ਪੰਜਾਬ ਵਲੋਂ ਆਉਣ ਵਾਲੀ ਸਾਧ ਸੰਗਤ ਨੂੰ ਮੁਠੀ ਭਰ ਛੋਲੇ ਵੰਡ ਕੇ ਉਨ੍ਹਾਂ ਨੇ ਸੇਵਾ ਸ਼ੁਰੂ ਕੀਤੀ।ਬਾਅਦ `ਚ ਸੰਤ ਬਾਬਾ ਦਲੀਪ ਸਿੰਘ,ਸੰਤ ਬਾਬਾ ਹਰੀ ਸਿੰਘ, ਸੰਤ ਬਾਬਾ ਸ਼ੀਸ਼ਾ ਸਿੰਘ ਕਾਰਸੇਵਾ ਵਾਲੇ ਨੇ ਇਤਿਹਾਸਿਕ ਗੁਰਦੁਆਰਿਆਂ ਦਾ ਪੁਨਰਨਿਰਮਾਣ ਕੀਤਾ।ਰਸਤੇ ਅਤੇ ਪੁੱਲ ਬਣਾਏ।ਅੱਜ ਉਸ ਸੇਵਾ ਨਾਲ ਇੱਥੇ ਇੱਕ ਸੇਵਾ ਦਾ ਗੜ ਬਣ ਗਿਆ ਹੈ ਅਤੇ  ਇੱਕ ਨਵੇਂ ਹਜੂਰ ਸਾਹਿਬ ਦੀ ਉਸਾਰੀ ਹੋਈ ਹੈ।ਉਨ੍ਹਾਂ ਨੇ ਕਿਹਾ ਕਿ ਗੁਰਸਿੱਖਾਂ ਲਈ ਸਿੱਖੀ ਸਿਧਾਤਾਂ `ਤੇ ਚੱਲਣਾ ਜਰੂਰੀ ਹੈ। ਸਭ ਤੋਂ ਪਹਿਲਾਂ ਗੁਰਸਿੱਖਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।  
              ਸੰਤ ਬਾਬਾ ਨਰਿੰਦਰ ਸਿੰਘ ਕਾਰਸੇਵਾਲੇ ਨੇ ਸਾਧ ਸੰਗਤ ਨੂੰ ਨਾਮ ਸਿਮਰਨ ਦਾ ਮਹੱਤਵ ਸਮਝਾਇਆ। ਉਨ੍ਹਾਂ ਨੇ ਕਿਹਾ ਸੰਤ ਬਾਬਾ ਨਿਧਾਨ ਸਿੰਘ ਜੀ ਤੋਂ ਲੈ ਕੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਤੱਕ ਸਾਰੇ ਸੰਤਾਂ ਨੇ ਸੱਚੇ ਮਨ ਨਾਲ ਈਸ਼ਵਰ ਦੀ ਭਗਤੀ ਕੀਤੀ।ਨੇਮੀ ਨਾਮ ਸਿਮਰਨ ਅਤੇ ਗੁਰਬਾਣੀ ਦੇ ਅਧਿਐਨ ਸਦਕਾ ਉਨ੍ਹਾਂ ਸੰਤਾਂ ਨੂੰ ਲੰਮੀ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ।ਅੱਜ ਪੰਜਾਬ, ਹਰਿਆਣਾ, ਦਿੱਲੀ, ਮੁੰਬਈ ਅਤੇ ਹੋਰ ਸਥਾਨਾਂ ਵਲੋਂ ਸ਼ਰਧਾਲੂ ਬਰਸੀ ਮਨਾਉਣ ਇਥੇ ਪੁੱਜੇ ਹਨ, ਜੋ ਸੰਤਾਂ ਦੇ ਪ੍ਰਤੀ ਸੱਚੀ ਸ਼ਰਧਾ ਹੈ।  
             ਗਿਆਨੀ ਪਿੰਦਰਪਾਲ ਸਿੰਘ ਨੇ ਜਪੁਜੀ ਸਾਹਿਬ `ਤੇ ਆਧਾਰਿਤ ਕਥਾ ਕੀਤੀ।ਸਰਦਾਰ ਡੀ. ਪੀ ਸਿੰਘ ਨੇ ਤਖਤ ਸਚਖੰਡ ਹਜੂਰ ਸਾਹਿਬ ਵਲੋਂ ਸ਼ੁਭਕਾਮਨਾਵਾਂ ਦਿੱਤੀਆਂ।ਲੰਗਰ ਪ੍ਰਸਾਦ ਅਤੁੱਟ ਵਰਤਾਇਆ ਗਿਆ।  

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply