ਅੰਮ੍ਰਿਤਸਰ, 26 ਸਤੰਬਰ (ਪੰਜਾਬ ਪੋਸਟ – ਦੀਪ ਦਵਿੰਦਰ) – ਪੰਜਾਬੀ ਸਭਿਆਚਾਰ ਸਥ ਅਤੇ ਸਾਹਿਤ ਸੰਸਥਾ ਵਲੋਂ ਪ੍ਰਿੰ. ਜਗਤਾਰ ਸਿੰਘ ਗਿਲ ਦਾ ਨਵ-ਪ੍ਰਕਾਸ਼ਿਤ ਕਥਾ ਪੁਸਤਕ “ਧੀਆਂ ਵਾਲਾ ਘਰ” ਲੋਕ ਅਰਪਿਤ ਕੀਤੀ ਗਈ। ਸਥਾਨਕ ਕਾਮਰੇਡ ਸੋਹਣ ਸਿੰਘ ਜੋਸ਼ ਜਿਲਾ ਲਾਇਬ੍ਰੇਰੀ `ਚ ਹੋਏ ਇਸ ਸਮਾਗਮ ਦਾ ਅਰੰਭ ਲ਼ਾਇਬੇ੍ਰਰੀਅਨ ਡਾ. ਪ੍ਰਭਜੋਤ ਕੌਰ ਸੰਧੂ ਦੇ ਸਵਾਗਤੀ ਸਬਦਾਂ ਨਾਲ ਹੋਇਆ, ਜਦਕਿ ਸਭਾ ਦੇ ਪ੍ਰਧਾਨ ਜਸਬੀਰ ਸਿੰਘ ਵਲੋਂ ਸਮਾਗਮ ਨੂੰ ਲੜੀਬੱਧ ਕੀਤਾ।ਪ੍ਰਧਾਨਗੀ ਮੰਡਲ ਵਿਚ ਸਾਮਲ ਕੇਂਦਰੀ ਸਭਾ ਦੇ ਮੀਤ ਪ੍ਧਾਨ ਦੀਪ ਦੇਵਿੰਦਰ ਸਿੰਘ, ਜਿਲਾ ਭਾਸ਼ਾ ਅਧਿਕਾਰੀ ਡਾ. ਭੁਪਿੰਦਰ ਸਿੰਘ ਮੱਟੂ, ਸਾਬਕਾ ਸਿਖਿਆ ਅਧਿਕਾਰੀ ਜਸਪਾਲ ਸਿੰਘ, ਬਲਕਾਰ ਸਿੰਘ ਵਲਟੋਹਾ, ਸਾਬਕਾ ਪੁਲਿਸ ਅਧਿਕਾਰੀ ਪਰਲਾਦ ਸਿੰਘ ਨੇ ਪੁਸਤਕ ਰਲੀਜ਼ ਕਰਨ ਦੀ ਰਸਮ ਨਿਭਾਈ ਅਤੇ ਲੇਖਕ ਜਸਬੀਰ ਸਿੰਘ ਗਿੱਲ ਨੂੰ ਵਧਾਈ ਦੇਂਦਿਆਂ ਕਿਹਾ ਕਿ ਕਹਾਣੀ ਸਾਹਿਤ ਦੀ ਉਤਮ ਵਿਧਾ ਹੈ, ਜਿਸ ਰਾਹੀਂ ਮਾਨਵੀ ਟੁੱਟ ਭੱਜ ਨੂੰ ਪੇਸ਼ ਕੀਤਾ ਜਾ ਸਕਦਾ ਹੈ।
ਇਸ ਸਮੇਂ ਹਰਮੀਤ ਆਰਟਿਸਟ, ਕੈਪਟਨ ਰਵੇਲ ਸਿੰਘ, ਹਰਭਜਨ ਖੇਮਕਰਨੀ, ਸਰਬਜੀਤ ਸੰਧੂ, ਮਨਮੋਹਨ ਬਾਸਰਕੇ, ਰਾਜਵਿੰਦਰ ਰਾਜ, ਬਲਜਿੰਦਰ ਮਾਂਗਟ, ਬਲਵਿੰਦਰ ਝਬਾਲ, ਕਰਮ ਸਿੰਘ ਮਾਹਲਾ, ਰਜਿੰਦਰ ਪਾਲ ਕੌਰ, ਕੁਲਦੀਪ ਸਿੰਘ ਜਸਵੰਤ ਸਿੰਘ ਮਜੀਠਾ, ਰਾਜਬੀਰ ਕੌਰ, ਅਮਰਜੀਤ ਕੌਰ, ਬਲਵਿੰਦਰ ਕੌਰ ਆਦਿ ਹਾਜਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …