Friday, September 20, 2024

ਪੱਛਮੀ ਦੇਸ਼ਾਂ ਦੇ ਮੁਕਾਬਲੇ ਭਾਰਤ ਵੇਸਟ-ਵਾਟਰ ਟਰੀਟਮੈਂਟ ਕਰਵਾਉਣ ਵਿਚ ਪੱਛੜਿਆ-ਪ੍ਰੋ. ਗੋਇਲ

ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਅਮਰੀਕਾ ਦੀ ਯੂਨੀਵਰਸਿਟੀ ਆਫ ਉਤਾਹ, ਸਾਲਟ ਲੇਕ ਸਿਟੀ ਦੇ ਪ੍ਰੋਫੈਸਰ ਰਮੇਸ਼ PPNJ2212201920ਗੋਇਲ ਨੇ ਕਿਹਾ ਹੈ ਕਿ ਭਾਰਤ ਵਿਚ ਪਾਣੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਜੇ ਪੱਛਮੀ ਦੇ ਮੁਕਾਬਲੇ `ਤੇ ਨੀਤੀ ਨਾ ਬਣਾਈ ਗਈ ਤਾਂ ਕਈ ਗੰਭੀਰ ਸਮੱਸਿਆਵਾਂ ਹੀ ਨਹੀਂ ਕਈ ਗੰਭੀਰ ਬੀਮਾਰੀਆਂ ਦੀ ਜਕੜ ਵਿਚ ਭਾਰਤੀ ਸਮਾਜ ਆ ਸਕਦਾ ਹੈ। ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਚ ਨਗਰ ਨਿਗਮ ਵੇਸਟ ਵਾਟਰ ਟਰੀਟਮੈਂਟ ਵਿਚ ਨਵੀਆਂ ਤਕਨੀਕਾਂ : ਭੂਤਕਾਲ, ਵਰਤਮਾਨ ਅਤੇ ਭਵਿੱਖ ਦੇ ਵਿਸ਼ੇ `ਤੇ ਭਾਸ਼ਣ ਦੇਣ ਦੇ ਲਈ ਉਚੇਚੇ ਤੌਰ `ਤੇ ਪੁੱਜੇ ਸਨ। ਇਸ ਵਿਸ਼ੇਸ ਸਮਾਗਮ ਦਾ ਆਯੋਜਨ ਯੂਨੀਵਰਸਿਟੀ ਦੇ ਬੋਟਾਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਵੱਲੋਂ ਕਰਵਾਇਆ ਗਿਆ ਸੀ।
            ਇਸ ਤੋਂ ਪਹਿਲਾਂ ਡਾ. ਗੋਇਲ ਦਾ ਯੂਨੀਵਰਸਿਟੀ ਵਿਚ ਪੁੱਜਣ `ਤੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਵੱਲੋਂ ਉਚੇਚੇ ਤੌਰ `ਤੇ ਸਨਮਾਨ ਕੀਤਾ ਗਿਆ ਅਤੇ ਯੂਨੀਵਰਸਿਟੀ ਵਿਚ ਵੇਸਟ ਵਾਟਰ ਨੂੰ ਟਰੀਟ ਕਰਕੇ ਕਿਵੇਂ ਮੁੜ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ, ਤੋਂ ਵੀ ਜਾਣੂ ਕਰਵਾਇਆ ਅਤੇ ਇਸ ਵਿਚ ਹੋਰ ਨਵੀਨਤਾ ਲਿਆਉਣ ਦੇ ਲਈ ਵੀ ਉਨ੍ਹਾਂ ਤੋਂ ਸਹਿਯੋਗ ਮੰਗਿਆ। ਇਸ ਮੌਕੇ ਡੀਨ, ਅਕਾਦਮਿਕ ਮਾਮਲੇ, ਪ੍ਰੋ. ਐਸ.ਐਸ. ਬਹਿਲ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਅਤੇ ਪ੍ਰੋ. ਐਮ.ਐਸ. ਭੱਟੀ ਤੋਂ ਇਲਾਵਾ ਡਾ. ਰੇਣੂ ਭਾਰਦਵਾਜ, ਡਾ. ਅਵਿਨਾਸ਼ ਕੌਰ ਨਾਗਪਾਲ, ਡਾ. ਆਦਰਸ਼ਪਾਲ ਵਿਗ ਮੌਜੂਦ ਸਨ।
              ਪ੍ਰੋ. ਗੋਇਲ ਨੇ ਕਿਹਾ ਕਿ ਭਾਰਤ ਵਿਚ ਪਾਣੀ ਦੀ ਸਥਿਤੀ ਦੀ ਗੰਭੀਰਤਾ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਆਉਣ ਵਾਲੇ ਸਾਲਾਂ ਦੇ ਵਿਚ ਪਾਣੀ ਦਾ ਪੱਧਰ ਹੀ ਹੇਠਾਂ ਜਾਣਾ ਸਗੋਂ ਇਹ ਅਸ਼ੁੱਧਤਾ ਵੱਲ ਵੀ ਵੱਧ ਰਿਹਾ ਹੈ ਜਿਸ ਦੇ ਨਾਲ ਮਾਰੂ ਬੀਮਾਰੀਆਂ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਪੱਛਮੀ ਦੇਸ਼ ਬਹੁਤ ਗੰਭੀਰਤਾ ਦੇ ਨਾਲ ਲੈ ਰਹੇ ਹਨ ਅਤੇ ਉਹ ਅਤੀ ਆਧੁਨਿਕ ਤਕਨੀਕਾਂ ਅਪਣਾ ਕੇ ਵਰਤੇ ਹੋਏ ਪਾਣੀ ਨੂੰ ਟਰੀਟ ਕਰਕੇ ਮੁੜ ਵਰਤੋਂ ਵਿਚ ਹੀ ਨਹੀਂ ਲਿਆ ਰਹੇ ਸਗੋਂ ਪਾਣੀ ਵਿਚ ਜੋ ਖਤਰਨਾਕ ਤੱਤ ਹਨ ਉਨ੍ਹਾਂ ਤੋਂ ਵੀ ਮੁਕਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਮੁਕਾਬਲੇ 80 ਫੀਸਦੀ ਪਾਣੀ ਬਚਤ ਅਤੇ ਮੁੜ ਵਰਤੋਂ ਵਿਚ ਵਿਚ ਲਿਆਉਣਾ ਸੰਭਵ ਹੋ ਗਿਆ ਹੈ।
             ਇਸ ਸਬੰਧੀ ਅਪਣਾਈਆਂ ਜਾ ਰਹੀਆਂ ਵੱਖ ਵੱਖ ਤਕਨੀਕਾਂ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿਚ ਵੀ ਇਨ੍ਹਾਂ ਨੂੰ ਅਪਣਾਏ ਜਾਣ ਦੀ ਲੋੜ `ਤੇ ਵੀ ਗੰਭੀਰਤਾ ਨਾਲ ਅਮਲ ਕਰਨਾ ਚਾਹੀਦਾ ਹੈ।ਉਨ੍ਹਾਂ ਨੇ ਇਸ ਸਮੇਂ ਰੀਐਕਟਰ ਡਿਜ਼ਾਇਨ ਤੋਂ ਜਾਣੂ ਕਰਵਾਉਂਦਿਆਂ ਇਸ ਤਕਨੀਕ ਦੇ ਨਾਲ ਵੇਸਟ ਪਾਣੀ ਵਿਚੋਂ ਕਾਰਬਨ ਅਤੇ ਨਾਈਟਰੋਜਨ ਨੂੰ ਹਟਾਉਣ ਲਈ ਅਨਾਮੌਕਸ ਜਿਹੀਆਂ ਪੇਟਟੈਂਟ ਤਕਨਾਲੋਜੀਆਂ ਨੂੰ ਵਿਸਥਾਰ ਨਾਲ ਦੱਸਿਆ। ਅਲਟਰਾਵਾਇਲਟ ਤਕਨੀਕ ਤੋਂ ਵੀ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਸ ਦੇ ਨਾਲ ਪਾਣੀ ਨੂੰ ਰੋਗਾਣੂਆਂ ਤੋਂ ਮੁਕਤ ਕਰਨਾ ਸੰਭਵ ਹੈ। ਉਨ੍ਹਾਂ ਨੇ ਪੰਜਾਬ ਦੀ ਸਥਿਤੀ ਤੋਂ ਵੀ ਜਾਣੂ ਕਰਵਾਇਆ ਅਤੇ ਕਿਹਾ ਕਿ ਐਗਰੀਕਲਚਰ, ਇੰਡਸਟਰੀ ਅਤੇ ਘਰਾਂ ਵਿਚ ਪਾਣੀ ਦੀ ਹੋ ਰਹੀ ਦੁਰਵਰਤੋਂ ਨੂੰ ਵੀ ਧਿਆਨ ਵਿਚ ਲਿਆਂਦੇ ਜਾਣਾ ਸਮੇਂ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਜੇ ਖੇਤੀਬਾੜੀ ਵਿਚ ਨਵੀਆਂ ਤਕਨੀਕਾਂ ਦੇ ਨਾਲ ਪਾਣੀ ਦੀ ਵਰਤੋਂ ਜਰੂਰੀ ਕਰ ਦਿੱਤੀ ਜਾਵੇ ਤਾਂ ਵੀ ਵੱਡੇ ਪੱਧਰ `ਤੇ ਪਾਣੀ ਦੀ ਬਚਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਘਰਾਂ ਅਤੇ ਉਦਯੋਗਾਂ ਵਿਚ ਵਰਤੇ ਗਏ ਪਾਣੀ ਦੇ ਨਾਲ ਕਈ ਹੋਰ ਵੀ ਅਜਿਹੇ ਰਿਸਾਇਣਕ ਤੱਤ ਮਿਲ ਜਾਂਦੇ ਹਨ ਜਿਸ ਨੂੰ ਧਰਤੀ ਦੇ ਅੰਦਰ ਸ਼ੁੱਧ ਕਰਕੇ ਭੇਜਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦੂਸ਼ਿਤ ਪਾਣੀ ਕਈ ਗੰਭੀਰ ਬੀਮਾਰੀਆਂ ਦੀ ਜੜ੍ਹ ਬਣਦਾ ਜਾ ਰਿਹਾ ਹੈ ਜਿਸ ਵਿਚ ਉਨ੍ਹਾਂ ਨੇ ਕੈਂਸਰ ਨੂੰ ਪ੍ਰਮੁੱਖ ਗਰਦਾਨਿਆ।
            ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਵੇਸਟ ਵਾਟਰ ਟਰੀਮਮੈਂਟ `ਤੇ ਕੀਤੇ ਗਏ ਵੱਖ ਵੱਖ ਕੰਮਾਂ ਅਤੇ ਖੋਜਾਂ ਤੋਂ ਡਾ. ਮਨਪ੍ਰੀਤ ਸਿੰਘ ਭੱਟੀ ਨੇ ਜਾਣੂ ਕਰਵਾਇਆ ਅਤੇ ਉਨ੍ਹਾਂ ਦਾ ਇਥੇ ਪੁੱਜਣ `ਤੇ ਡਾ. ਰੇਣੁ ਭਾਰਦਵਾਜ ਵੱਲੋਂ ਸਵਾਗਤ ਕੀਤਾ। ਉਨ੍ਹਾਂ ਵੱਲੋਂ ਵੇਸਟ ਵਾਟਰ ਟਰੀਟਮੈਂਟ ਦੇ ਮੁੱਦੇ `ਤੇ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਣ `ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਸ ਜਾਣਕਾਰੀ ਭਰਪੂਰ ਲੈਕਚਰ ਦਾ ਵਿਦਿਆਰਥੀਵੀ ਲਾਭ ਲੈਣਗੇ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply