71ਵੇਂ ਗਣਤੰਤਰ ਦਿਵਸ ਦੇ ਸ਼ੁਭ ਅਵਸਰ ‘ਤੇ ਦੇ ਵਾਸੀਆਂ ਨੂੰ ਹਾਰਦਿਕ ਸ਼ੁਭ ਕਾਨਮਨਾਵਾਂ।ਇਹ ਉਹੀ ਸ਼ੁਭ ਦਿਨ ਹੈ, ਜਦ ਭਾਰਤ ਇੱਕ ਲੋਕਤਾਂਤਰਿਕ ਗਣਰਾਜ ਐਲਾਨਿਆ ਗਿਆ ਸੀ।ਇਹ ਰਾਸ਼ਟਰੀ ਸਮਾਰੋਹ ਸਾਡੇ ਅੰਦਰ ਮਾਨ ਅਤੇ ਸਨਮਾਨ ਦੀ ਭਾਵਨਾ ਪੈਦਾ ਕਰਦਾ ਹੈ ਅਤੇ ਉਹ ਅਧਿਕਾਰ ਦਿੰਦਾ ਹੈ ਜਿੰਨਾਂ ਤੋਂ ਸਾਨੂੰ ਸਦੀਆਂ ਤੋਂ ਮਹਿਰੂਮ ਕੀਤਾ ਗਿਆ ਸੀ।ਗਣਤੰਤਰ ਦਿਵਸ ਸਾਨੂੰ ਉਨਾਂ ਸੂਰਵੀਰਾਂ ਦੀਆਂ ਸ਼ਹਾਦਤਾਂ ਯਾਦ ਕਰਵਾਉਂਦਾ ਹੈ, ਜਿੰਨਾਂ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਤੇ ਮਾਨ-ਸਨਮਾਨ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ।ਸਾਨੂੰ ਇਸ ਦਿਨ ਸਭ ਦੇਸ਼ ਭਗਤਾਂ ਤੇ ਸ਼ਹੀਦਾਂ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ।ਦੇਸ਼ ਦਾ ਸਨਮਾਨ ਵਧਾਉਣ ਲਈ ਲਗਨ ਨਾਲ ਸਮਰਪਿਤ ਹੋਣਾ ਵੀ ਸਾਡਾ ਸਭ ਦਾ ਪਰਮ ਕਰਤਵ ਹੈ।ਇਹੀ ਦੇਸ਼ ਕੇ ਸ਼ਹੀਦਾਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ।
ਜੈ ਹਿੰਦ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ
ਡੀ.ਏ.ਵੀ ਇੰਟਰਨੈਸ਼ਨਲ ਸਕੂਲ
ਅੰਮ੍ਰਿਤਸਰ।