Tuesday, May 21, 2024

ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਜਿਲਾ ਪੱਧਰੀ ਕਾਲ ਸੈਂਟਰ ਸਥਾਪਿਤ

ਅੰਮ੍ਰਿਤਸਰ, 3 ਅਪਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਰਾਜ ਵਿੱਚ ਖੇਤੀਬਾੜੀ ਨਾਲ ਸਬੰਧਿਤ ਧੰਦਿਆ, ਬੀਜ਼ਾਂ, ਖਾਦਾਂ ਅਤੇ ਕੀਟਨਾਸ਼ਕ ਜਹਿਰਾਂ ਦੇ KIssan farmerਪ੍ਰਬੰਧਾਂ ਸਬੰਧੀ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਜਿਲ੍ਹਾ ਪੱਧਰ ‘ਤੇ ਸਵੇਰੇ 08:00 ਵਜੇ ਤੋਂ ਸ਼ਾਮ 08:00 ਵਜੇ ਤੱਕ ਦਫ਼ਤਰ ਮੁੱਖ ਖੇਤੀਬਾੜੀ ਅਫਸਰ ਵਿਖੇ ਕਾਲ ਸੈਂਟਰ ਸਥਾਪਿਤ ਕੀਤਾ ਗਿਆ ਹੈ।ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਕਾਲ ਸੈਂਟਰ ਤੋਂ ਕਿਸਾਨ ਵੀਰ ਫੋਨ ਕਰਕੇ ਹਰ ਤਰਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।ਉਨਾਂ ਦੱਸਿਆ ਕਿ 14 ਅਪ੍ਰੈਲ ਤੱਕ ਤਿਆਰ ਕੀਤੇ ਗਏ ਰੋਸਟਰ ਅਨੁਸਾਰ ਸੁਖਮਿੰਦਰ ਸਿੰਘ ਉਪਲ ਏ.ਡੀ.ਓ (ਇਨਫੋਰਸਮੈਂਟ) 4,7,10, ਅਤੇ 13 ਅਪ੍ਰੈਲ ਨੂੰ ਮੋਬਾਇਲ ਨੰਬਰ 8872900030 ‘ਤੇ ਕਿਸਾਨਾਂ ਲਈ ਹਾਜ਼ਰ ਰਹਿਣਗੇ।ਸੁਖਚੈਨ ਸਿੰਘ ਏ.ਡੀ.ਓ (ਬੀਜ਼) 5, 8, 11 ਅਤੇ 14 ਅਪ੍ਰੈਲ ਮੋਬਾੲਲਿ ਨੰਬਰ ‘ਤੇ 9814860114 ਮਿਲਣਗੇ। ਉਨਾਂ ਦੱਸਿਆ ਕਿ ਬਲਵਿੰਦਰ ਸਿੰਘ ਛੀਨਾ ਏ.ਡੀ.ਓ ਪੌਦ ਸੁਰੱਖਿਆ 3, 6,9 ਅਤੇ 12 ਅਪ੍ਰੈਲ ਨੂੰ ਕਿਸਾਨ ਵੀਰਾਂ ਦੀ ਸੇਵਾ ਵਿੱਚ ਕੰਟਰੋਲ ਰੂਮ ਉਤੇ ਡਿਊਟੀ ਕਰਨਗੇ।ਜਿਲ੍ਹੇ ਦੇ ਕਿਸਾਨ ਵੀਰ ਬੀਜਾਂ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਬਾਰੇ ਉਕਤ ਨੰਬਰਾਂ ‘ਤੇ ਫੋਨ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

Check Also

23 ਮਈ ਤੋਂ ਈ.ਵੀ.ਐਮ ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾ-2024 ਦੇ ਸੱਤਵੇਂ ਗੇੜ ‘ਚ ਪੰਜਾਬ ਵਿੱਚ …