Saturday, September 21, 2024

ਗਲੀ ਮਹੁੱਲਾ ਕ੍ਰਿਕੇਟ ਟੂਰਨਾਮੈਂਟ ‘ਚ ਖਿਡਾਰੀਆਂ ਦਿਖਾਇਆ ਉਤਸ਼ਾਹ

ਅੰਮ੍ਰਿਤਸਰ, 12 ਦਸੰਬਰ (ਸੰਧੂ) – ਕ੍ਰਿਕੇਟ ਖੇਡ ਤੇ ਸਮਾਜ ਸੇਵਾ ਨੂੰ ਸਮਰਪਿਤ ਨਾਮਵਰ ਹਸਤੀ ਕੋਚ ਰਜਿੰਦਰ ਵਲੋਂ ਗਲੀ ਮਹੁੱਲੇ ਵਿਚ ਕ੍ਰਿਕੇਟ ਖੇਡਣ ਦੇ ਸ਼ੌਕੀਨਾਂ ਨੂੰ ਕ੍ਰਿਕੇਟ ਖੇਡ ਪ੍ਰਤੀ ਹੋਰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਭਗਤਾਂ ਵਾਲਾ ਸਥਿਤ ਮੁਹੱਲਾ ਹਰਗੋਬਿੰਦਪੁਰ ਵਿਖੇ 10, 12 ਸਾਲ ਉਮਰ ਵਰਗ ਦੇ (ਲੜਕੇ) ਖਿਡਾਰੀਆਂ ਦਾ ਗਲੀ ਮੁਹੱਲਾ ਟੈਨਿਸ ਬਾਲ ਕ੍ਰਿਕੇਟ ਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਗਰੀਬੀ ਰੇਖਾ ਤੋਂ ਹੇਠਾਂ ਗੁਜ਼ਰ ਬਸਰ ਕਰਨ ਵਾਲੇ ਤੇ ਹੋਰ ਆਮ ਸਧਾਰਨ ਪ੍ਰੀਵਾਰਾਂ ਦੇ ਬੱਚਿਆਂ ਨੇ ਜੋਸ਼ੋ-ਖਰੋਸ਼ ਨਾਲ ਸਮੂਲੀਅਤ ਕੀਤੀ।
                 ਜੇਤੂ ਟੀਮ ਨੂੰ ਟਰਾਫੀ ਦੇ ਨਾਲ-ਨਾਲ ਬੈਸਟ ਬੈਟਸਮੈਨ ਨੂੰ ਸਪੋਰਟਸ ਕਿੱਟ ਬੈਗ, ਬੈਸਟ ਬਾਲਰ ਨੂੰ ਟੈਨਿਸ ਕ੍ਰਿਕੇਟ ਬਾਲ ਤੇ ਹੋਰਨਾਂ ਖਿਡਾਰੀਆਂ ਨੂੰ ਸਬੰਧਿਤ ਖੇਡ ਸਮੱਗਰੀ ਦੇ ਕੇ ਨਿਵਾਜ਼ਿਆ ਗਿਆ।ਕੋਚ ਰਜਿੰਦਰ ਨੇ ਕਿਹਾ ਕਿ ਹਰੇਕ ਗਲੀ ਮਹੱਲੇ ਦੇ ਖਿਡਾਰੀਆਂ ਨੂੰ ਅਜਿਹੇ ਮੌਕੇ ਮਿਲਣਾ ਉਨ੍ਹਾਂ ਦਾ ਅਧਿਕਾਰ ਹੈ।ਉਨ੍ਹਾਂ ਕਿਹਾ ਕਿ ਉਹ ਇਸ ਕਾਰਜ਼ ਲਈ ਯਤਨਸ਼ੀਲ ਹਨ।ਪਰ ਵਿੱਤੀ ਕਮਜੋਰੀਆਂ ਦੇ ਕਾਰਨ ਇਨ੍ਹਾਂ ਖਿਡਾਰੀਆਂ ਦੇ ਅੱਗੇ ਬਹੁਤ ਸਾਰੇ ਅੜਿੱਕੇ ਆਉਂਦੇ ਹਨ।ਇਸ ਲਈ ਖੇਡ ਪ੍ਰੇਮੀਆਂ ਤੇ ਪ੍ਰਮੋਟਰਾਂ ਨੂੰ ਚਾਹੀਦਾ ਹਾਂ ਕਿ ਉੇਹ ਅਜਿਹੇ ਬੱਚਿਆਂ ਦੀ ਬਾਂਹ ਫੜ ਕੇ ਇਨ੍ਹਾਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …