Friday, November 22, 2024

ਪ੍ਰਾਇਮਰੀ ਅਧਿਆਪਕਾਂ ਨੂੰ ਜਨਵਰੀ ਮਹੀਨੇ ਦੀ ਤਨਖਾਹ ਨਾ ਮਿਲਣ ‘ਤੇ ਵਿੱਤ ਸਕੱਤਰ ਨੂੰ ਭੇਜਿਆ ਮੰਗ ਪੱਤਰ

ਸੰਗਰੂਰ, 22 ਫਰਵਰੀ (ਜਗਸੀਰ ਲੌਂਗੋਵਾਲ) – ਐਲੀਮੈਂਟਰੀ ਟੀਚਰਜ਼ ਯੂਨੀਅਨ ਤੇ ਡੀ.ਟੀ.ਐਫ ਦੀ ਅਗਵਾਈ ਹੇਠ ਡੀ.ਸੀ ਸੰਗਰੂਰ ਰਾਹੀਂ ਵਿੱਤ ਸਕੱਤਰ ਪੰਜਾਬ ਨੂੰ ਪ੍ਰਾਇਮਰੀ ਅਧਿਆਪਕਾਂ ਦੀ ਜਨਵਰੀ ਮਹੀਨੇ ਦੀ ਤਨਖਾਹ ਦੇਣ ਸਬੰਧੀ ਮੰਗ ਪੱਤਰ ਦਿੱਤਾ ਗਿਆ।ਬਲਵੀਰ ਲੌਂਗੋਵਾਲ ਤੇ ਅਵਤਾਰ ਸਿੰਘ ਭਲਵਾਨ ਨੇ ਦੱਸਿਆ ਕਿ ਸੰਗਰੂਰ ਜਿਲ੍ਹੇ ਦੇ ਸਾਰੇ ਪ੍ਰਾਇਮਰੀ ਅਧਿਆਪਕਾਂ ਨੂੰ ਤੇ ਵੱਡੀ ਪੱਧਰ ‘ਤੇ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਪੂਰਾ ਮਹੀਨਾ ਬੀਤ ਜਾਣ ਦੇ ਬਾਵਜ਼ੂਦ ਵੀ ਅਜੇ ਜਨਵਰੀ ਮਹੀਨੇ ਦੀ ਤਨਖਾਹ ਨਹੀਂ ਮਿਲੀ।ਇਕ ਅਧਿਆਪਕ ਨੂੰ ਉਸ ਦੀ ਮਿਹਨਤ ਦਾ ਮਿਹਨਤਾਨਾ ਨਾ ਮਿਲਣਾ ਘੋਰ ਬੇਇਨਸਾਫ਼ੀ ਹੈ।ਇਸ ਬੇਇਨਸਾਫ਼ੀ ਕਾਰਨ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੂੰ ਮੰਗ ਪੱਤਰ ਗਿਆ ਹੈ।ਦੋਨਾਂ ਜਥੇਬੰਦੀਆਂ ਦੇ ਸਮੂਹ ਆਗੂਆਂ ਨੇ ਕਿਹਾ ਕਿ ਜੇ ਤਨਖਾਹਾਂ ਦਾ ਇਹ ਮਸਲਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀਆਂ ਨੂੰ ਸ਼ੰਘਰਸ਼ ਦਾ ਰਾਹ ਫੜਨ ਲਈ ਮਜ਼ਬੂਰ ਹੋਣ ਪਵੇਗਾ।
                   ਇਸ ਸਮੇਂ ਡੀ.ਟੀ.ਐਫ ਤੇ ਐਲੀਮੈਂਟਰੀ ਟੀਚਰਜ਼ ਯਨੀਅਨ ਵਲੋਂ ਜਸਵੀਰ ਨਮੋਲ, ਯਾਦਵਿੰਦਰ ਧੂਰੀ, ਪਵਨ ਨੰਦਗੜ੍ਹ, ਸੁਖਜਿੰਦਰ, ਜਸਪਾਲ ਸਿੰਘ, ਰਾਜਿੰਦਰ ਸਿੰਘ, ਜਸਵੀਰ ਸਿੰਘ, ਪੰਕਜ਼ ਬਾਂਸਲ, ਅਮਰਦੀਪ ਸਿੰਘ, ਗਗਨਦੀਪ ਸਿੰਘ, ਬਲਜੀਤ ਸਿੰਘ, ਰਾਜੇਸ਼ ਦਾਨੀ, ਜਸਪਾਲ ਸਿੰਘ, ਅਵਤਾਰ ਬਹਿਲਾ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਜਗਮੇਲ ਸਿੰਘ, ਜਗਜੀਤ ਸਿੰਘ, ਪ੍ਰੇਮ ਨਿਮਾਣਾ, ਹਰਪਾਲ ਬਾਲੀਆ ਸਮੇਤ ਵੱਡੀ ਗਿਣਤੀ ‘ਚ ਅਧਿਆਪਕ ਸਾਥੀ ਮੌਜ਼ੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …