Sunday, July 7, 2024

ਸਲਾਈਟ ਤੋਂ ਸੇਵਾਮੁਕਤ ਹੋਏ ਸਾਬਕਾ ਸੈਨਿਕ ਜਰਨੈਲ ਸਿੰਘ

ਸੰਗਰੂਰ, 2 ਜਨਵਰੀ (ਜਗਸੀਰ ਲੌਂਗੋਵਾਲ) – ਦੇਸ਼ ਕੌਮ ਦੀ ਖਾਤਰ 3-ਪੰਜਾਬ ਰੈਜੀਮੈਂਟ ਭਾਰਤੀ ਸੈਨਾ ਵਿੱਚ 17 ਸਾਲ ਸੇਵਾ ਨਿਭਾਉਣ ਮਗਰੋਂ ਸੇਵਾਮੁਕਤ ਹੋ ਕੇ ਜਰਨੈਲ ਸਿੰਘ ਅੱਜ ਦੂਜੀ ਵਾਰ ਭਾਰਤ ਦੀ ਨਾਮਵਰ ਸੰਸਥਾ ਡੀਮਡ ਯੂਨੀਵਰਸਿਟੀ (ਸਲਾਈਟ) ਲੌਂਗੋਵਾਲ ਵਿਚੋਂ 20 ਸਾਲ ਸੇਵਾਵਾਂ ਦੇਣ ਉਪਰੰਤ ਸੇਵਾਮੁਕਤ ਹੋਏ ਹਨ।ਵਿਦਾਇਗੀ ਪਾਰਟੀ ‘ਚ ਅੰਮ੍ਰਿਤਧਾਰੀ ਗੁਰਸਿੱਖ ਜਰਨੈਲ ਸਿੰਘ ਨੂੰ ਇਲਾਕੇ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਸਾਬਕਾ ਸੈਨਿਕ ਯੂਨੀਅਨ ਦੇ ਆਗੂਆਂ ਵਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਉਦੇ ਸਿੰਘ, ਸਲਾਈਟ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ ਦੁੱਲਾ, ਮਾਨਵ ਸੇਵਾ ਚੈਰੀਟੇਬਲ ਐਂਡ ਵੈਲਫੇਅਰ ਸੁਸਾਇਟੀ (ਪੰਜਾਬ) ਦੇ ਚੇਅਰਮੈਨ ਸ਼ੇਰ ਸਿੰਘ ਖੰਨਾ, ਜਸਵੀਰ ਸਿੰਘ ਲੌਂਗੋਵਾਲ, ਤਰਨਬੀਰ ਖੰਨਾ ਮਿਲਕ ਬਾਰ, ਕੁਲਦੀਪ ਸਿੰਘ ਦੂਲੋ, ਸੀ.ਐਸ.ਓ, ਨਸੀਬ ਸਿੰਘ, ਕੈਪਟਨ ਗੁਰਪ੍ਰੀਤ ਸਿੰਘ, ਸੂਬੇਦਾਰ ਮਹਿੰਦਰ ਸਿੰਘ, ਹੌਲਦਾਰ ਬਲਜਿੰਦਰ ਸਿੰਘ ਆਦਿ ਨੇ ਮੁਬਾਰਕਬਾਦ ਦਿੱਤੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …