ਸੰਗਰੂਰ, 19 ਅਗਸਤ (ਜਗਸੀਰ ਲੌਂਗੋਵਾਲ) – ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਦੇ ਕੰਪਲੈਕਸ ਵਿੱਚ ਪਿੱਛਲੇ ਦਿਨੀ ਸੰਸਥਾ ਦੀਆਂ ਇਸਤਰੀ ਮੈਂਬਰਾਂ ਵਲੋਂ ਤੀਆਂ ਦਾ ਤਿਉਹਾਰ ਬੜੇ ਚਾਵਾਂ ਤੇ ਸੱਧਰਾਂ ਨਾਲ ਮਨਾਇਆ ਗਿਆ।ਇਸ ਦੌਰਾਨ ਪੰਜਾਬੀ ਸਭਿਆਚਾਰ ਦੀਆਂ ਵੱਖੋ ਵੱਖ ਵੰਨਗੀਆਂ ਗਿੱਧਾ, ਬੋਲੀਆਂ, ਟੱਪੇ, ਲੋਕ ਗੀਤ, ਸਾਂਗ ਅਤੇ ਮਨੋਰੰਜ਼ਨ ਦੇ ਹੋਰ ਸਾਧਨਾਂ ਨਾਲ ਪੰਜਾਬਣਾਂ ਨੇ ਆਪਣੇ ਮਨ ਦੇ ਵਲਵਲਿਆਂ ਦੀ ਪੇਸ਼ਕਾਰੀ ਕੀਤੀ।ਪੰਜਾਬੀ ਸਭਿਆਚਾਰ ਨਾਲ ਸੰਬੰਧਤ ਕਈ ਮੁਕਾਬਲੇ ਕਰਵਾਏ ਗਏ, ਜਿੰਨਾਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ।ਮੁਕਾਬਲਿਆਂ ਵਿੱਚ ਰਾਜਿੰਦਰ ਕੌਰ, ਕਿਰਨ ਭੱਲਾ, ਕੁਸ਼ਲਿਆ ਗੁਪਤਾ, ਦਰਸ਼ਨਾ ਮਿੱਤਲ, ਸ਼ਾਤੀ ਹਾਂਸ, ਹਰਜੀਤ ਕੌਰ ਆਦਿ ਸ਼ਾਮਲ ਸਨ। ਤੀਆਂ ਦੇ ਇਸ ਤਿਉਹਾਰ ਦੀ ਅਗਵਾਈ ਸ਼ੰਤੋਸ਼ ਆਨੰਦ ਅਤੇ ਚੰਚਲ ਗਰਗ ਨੇ ਕੀਤੀ, ਜਦੋਂ ਕਿ ਸੁਮਨ ਜਖ਼ਮੀ, ਬਲਜਿੰਦਰ ਕੌਰ, ਸੁਨੀਤਾ ਕੌਸ਼ਲ, ਲਾਜ ਰਾਣੀ ਸ਼ਰਮਾ, ਕਮਲੇਸ਼ ਰਾਣੀ, ਦਰਸ਼ਨਾ ਦੇਵੀ, ਪਰਮਜੀਤ ਕੌਰ ਵਾਲੀਆ, ਰਾਜ ਰਾਣੀ, ਸਨੇਹ ਲਤਾ ਸਿੰਗਲਾ ਆਦਿ ਨੇ ਤੀਆਂ ਦੇ ਇਸ ਤਿਉਹਾਰ ਵਿੱਚ ਖੂਬ ਰੌਣਕਾਂ ਲਾਈਆਂ।ਬਾਅਦ ਵਿੱਚ ਸੰਸਥਾ ਦੇ ਸਾਰੇ ਮੈਂਬਰਾਂ ਨੇ ਖੀਰ-ਪੂੜਿਆਂ ਦੇ ਲੰਗਰ ਦਾ ਆਨੰਦ ਮਾਣਿਆ।
ਤਿਉਹਾਰ ਦੇ ਸਮੁੱਚੇ ਪ੍ਰਬੰਧ ਵਿੱਚ ਸੰਸਥਾ ਦੇ ਪ੍ਰਧਾਨ ਡਾਕਟਰ ਨਰਵਿੰਦਰ ਸਿੰਘ ਕੌਸ਼ਲ, ਚੇਅਰਮੈਨ ਪ੍ਰਵੀਨ ਬਾਂਸਲ, ਜਰਨਲ ਸਕੱਤਰ ਜਗਜੀਤ ਸਿੰਘ, ਵਿੱਤ ਸਕੱਤਰ ਸ਼ਕਤੀ ਮਿੱਤਲ, ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਜੱਸੀ, ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਰੋੜਾ, ਨੈਸ਼ਨਲ ਅਵਾਰਡੀ ਸਤਦੇਵ ਸ਼ਰਮਾ, ਨਿਰਮਲ ਮਾਣਾ, ਰਾਜ ਕੁਮਾਰ ਬਾਂਸਲ, ਸੁਧੀਰ ਵਾਲੀਆ, ਅਵਿਨਾਸ਼ ਸ਼ਰਮਾ, ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਿੰਦਰਜੀਤ ਵਾਲੀਆ, ਏ.ਪੀ ਸਿੰਘ ਬਾਬਾ ਆਦਿ ਸ਼ਾਮਲ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …