ਬਾਰਵੀ ਤੱਕ 500 ਤੇ ਬੀ. ਏ ਦੀ ਪੜ੍ਹਾਈ ਤੱਕ 1000 ਰੁਪੈ ਦੇਣ ਦਾ ਵਾਅਦਾ
ਬਟਾਲਾ, 2 ਫਰਵਰੀ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਪਾਰੋਵਾਲ (ਗੁਰਦਾਸਪੁਰ) ਵਿਖੇ ਪ੍ਰਵਾਸੀ ਭਾਰਤੀ ਕੁਲਦੀਪ ਸਿੰਘ ਸਰਾਂ ਵਾਸੀ ਧੌਲ ਪੁਰ ਸੰਸਥਾ ਦੇ ਮੁਖੀ ਵੱਲੋ ‘ਬੇਟੀਆਂ ਪਕਾਰਤੀ’ ਪ੍ਰੋਗਰਾਮ ਆਂਯਜਿਤ ਕੀਤਾ ਗਿਆ, ਸੰਸਥਾਂ ਵੱਲੋ ਜਾਰੀ ਪ੍ਰੋਗਰਾਮ ਤਹਿਤ ਸਕੂਲ ਪਾਰੋਵਾਲ ਵਿਖੇ ਮਾਦਾ ਭਰੂਣ ਹੱਤਿਆ ਅਤੇ ਸਮਾਮ ਵਿਚ ਲਿੰਗ ਅਨੂਪਾਤ ਵਿਸੇ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਕੁਲਦੀਪ ਸਿੰਘ ਯ. ਐਸ. ਏ ਨੇ ਦੱਸਿਆ ਕਿ ਪੰਜਾਬ ਪੀਰਾਂ, ਪੈਗੰਬਰਾਂ ਤੇ ਯੋਧਿਆਂ ਦੀ ਧਰਤੀ ਹੈ, ਇਸ ਸਹੀਦਾਂ ਦੀ ਧਰਤੀ ਤੇ ਔਰਤ ਜਾਤੀ ਦਾ ਸਨਮਾਨ ਹੋਣਾ ਚਾਹੀਦਾ ਹੈ, ਐਨ ਆਰ ਆਂਈ ਕੁਲਦੀਪ ਸਿਘ ਵੱਲੋ ਸਿਖਿਆ ਵਿਚ ਦਿਲਚਸਪੀ ਤੇ ਮੋਹਰੀ ਰਹਿਣ ਵਾਲੀਆਂ 8 ਵਿਦਿਆਰਥਣਾਂ ਨੂੰ 500 ਰੂਪੈ ਮਹੀਨਾ ਵਜੀਫ ਤੇ ਕਾਲਜ ਪੱਧਰ ਤੇ 1000 ਰੂਪੈ ਵਜੀਫਾ ਸੁਰੂ ਕਰ ਦਿਤਾ ਜਾਵੇਗਾ। ਕੁਲਦੀਪ ਸਿੰਘ ਵੱਲੋ ਸਕੂਲ ਦੀਆਂ ਅੱਠ ਲੜਕੀਆਂ ਨੂੰ ਆਪਣੇ ਖਰਚੇ ਤੇ ਬੀ ਏ ਤੱਕ ਦੀ ਪੜਾਈ ਵਾਸਤੇ ਖਰਚਾ ਦੇਣ ਦਾ ਪ੍ਰਣ ਕੀਤਾ, ਸਕੂਲ ਪ੍ਰਿੰਸੀਪਲ ਅਜੀਤ ਸਿਘ ਵੱਲੋ ਐਨ ਆਰ ਆਂਈ ਕੁਲਦੀਪ ਸਿੰਘ ਸਰਾਂ ਦਾ ਕੀਤੇ ਕਾਰਜਾਂ ਵਾਸਤੇ ਧਨਵਾਦ ਕੀਤਾ ਗਿਆ।ਇਸ ਪ੍ਰੋਗਰਾਮ ਦੌਰਾਨ ਪ੍ਰਿੰਸੀਪਲ ਅਜੀਤ ਸਿੰਘ, ਗੁਰਮੀਤ ਸਿੰਘ ਪਾਰੋਵਾਲ, ਸੁਖਵਿੰਦਰ ਸਿਘ, ਤਿਲਕ ਰਾਜ, ਕੁਨਾਲ ਸਰਮਾ, ਮੈਡਮ ਰੇਨੂੰ, ਲਖਵਿੰਦਰ ਕੌਰ, ਭਗਵੰਤ ਸਿੰਘ, ਕਸਮੀਰ ਕੌਰ, ਕੰਵਲਜੀਤ ਸਿਘ, ਗੁਰਮੀਤ ਸਿਘ ਮੈਥ ਮਾਸਟਰ, ਮਕਬੂਲ ਸਿਘ ਆਦਿ ਹਾਜਰ ਸਨ।