ਫਾਜਿਲਕਾ, 31 ਮਾਰਚ (ਵਿਨੀਤ ਅਰੋੜਾ)- ਉਪ-ਮੰਡਲ ਦੇ ਪਿੰਡ ਚੱਕ ਬੰਨਵਾਲਾ ਅਤੇ ਚੱਕ ਡੱਬਵਾਲਾ ਵਿਖੇ ਕੰਬੋਜ ਬੁੰਗਾ ਹਰਿਦੁਆਰ ਦੇ ਸੰਸਥਾਪਕ ਸੰਤ ਬਾਬਾ ਮਾਣਕ ਦਾਸ ਦੀ ਯਾਦ ਵਿਖੇ ਸਾਲਾਨਾ ਮੇਲਾ ਸ਼ੁਰੂ ਹੋ ਗਿਆ। ਸੰਤ ਬਾਬਾ ਮਾਣਕ ਦਾਸ ਸਪੋਰਟਸ ਅਤੇ ਬਲੱਡ ਡੋਨਰ ਕਲੱਬ ਅਤੇ ਪਿੰਡ ਚੱਕ ਬੰਨਵਾਲਾ, ਚੱਕ ਡੱਬਵਾਲਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਮੇਲੇ ਦੇ ਪਹਿਲੇ ਦਿਨ ਖੇਡ ਮੁਕਾਬਲੇ ਕਰਵਾਏ ਗਏ । ਮੇਲੇ ਦੀ ਸ਼ੁਰੂਆਤ ਪ੍ਰੈੱਸ ਕਲੱਬ ਫ਼ਾਜ਼ਿਲਕਾ ਦੇ ਪ੍ਰਧਾਨ ਸ. ਦਵਿੰਦਰ ਪਾਲ ਸਿੰਘ ਨੇ ਰੀਬਨ ਕੱਟ ਕੇ ਕੀਤੀ । ਕਲੱਬ ਦੇ ਪ੍ਰਧਾਨ ਰਵਿੰਦਰ ਕੰਬੋਜ ਨੇ ਦੱਸਿਆ ਕਿ ਮੇਲੇ ਵਿਚ ਪਹਿਲੇ ਦਿਨ ਕਰਵਾਏ ਕਬੱਡੀ ੫੭ ਕਿੱਲੋ ਦੇ ਮੁਕਾਬਲਿਆਂ ਵਿਚ ਵਾਦੀਆਂ ਦੀ ਟੀਮ ਪਹਿਲੇ ਅਤੇ ਜੰਡਵਾਲਾ ਮੀਰਾਸਾਂਗਲਾ ਦੀ ਟੀਮ ਦੂਜੇ ਸਥਾਨ ‘ਤੇ ਰਹੀ । ਜਿੰਨਾਂ ਨੂੰ 310 ਅਤੇ 2100 ਰੁਪਏ ਦੀ ਨਗਦ ਰਾਸ਼ੀ ਇਨਾਮ ਵਜੋਂ ਦਿੱਤੀ ਗਈ । ਇਸੇ ਤਰਾਂ ਹੋਏ 100ਮੀਟਰ ਲੜਕਿਆਂ ੧੯ ਕਿੱਲੋ ਭਾਰ ਵਰਗ ਵਿਚ ਸੁਖਚੈਨ ਪਹਿਲੇ, ਗੁਰਜੀਤ ਸਿੰਘ ਦੂਜੇ, ਹੇਮਰਾਜ ਤੀਜੇ ਸਥਾਨ ‘ਤੇ ਰਿਹਾ । 400ਮੀਟਰ ਲੜਕੀਆਂ ਦੀ ਦੋੜ ਵਿਚ ਪ੍ਰਵੀਨ ਰਾਣੀ ਪਹਿਲੇ, ਸ਼ੈਲਕਾ ਦੂਜੇ ਸਥਾਨ ‘ਤੇ ਰਹੀ । 1600 ਮੀਟਰ ਲੜਕਿਆਂ ਦੀਆਂ ਦੌੜਾਂ ਵਿਚ ਅਮਨਦੀਪ ਸਿੰਘ ਪਹਿਲੇ, ਗੌਰਵ ਦੂਜੇ ਅਤੇ ਸੰਦੀਪ ਸਿੰਘ ਲਮੋਚੜ ਕਲਾਂ ਤੀਜੇ ਸਥਾਨ ‘ਤੇ ਰਿਹਾ । 400 ਮੀਟਰ ਓਪਨ ਲੜਕਿਆਂ ਵਿਚ ਨਛੱਤਰ ਸਿੰਘ ਪਹਿਲੇ, ਕੁਲਦੀਪ ਦੂਜੇ ਅਤੇ ਰਮਨਦੀਪ ਤੀਜੇ ਸਥਾਨ ‘ਤੇ ਰਿਹਾ । 100 ਮੀਟਰ ਲੜਕੇ 10 ਸਾਲਾਂ ਦੇ ਮੁਕਾਬਲਿਆਂ ਵਿਚ ਪ੍ਰਿੰਸ ਕੰਬੋਜ ਪਹਿਲੇ, ਜੋਬਨਪ੍ਰੀਤ ਦੂਜੇ ਅਤੇ ਅਭਿਸ਼ੇਕ ਤੀਜੇ ਸਥਾਨ ‘ਤੇ ਰਿਹਾ । ਇਸ ਤੋਂ ਇਲਾਵਾ ਕਰਵਾਏ ਬਜ਼ੁਰਗਾਂ ਦੇ ਦਿਲ ਖਿੱਚਵੇ ਮੁਕਾਬਲਿਆਂ ਵਿਚ ਕੁੱਕੜ ਫੜਨ ਵਿਚ ਮਾਸਟਰ ਵਸੂ ਰਾਮ ਨੇ ਪਹਿਲਾ ਸਥਾਨ ਹਾਸਲ ਕੀਤਾ । 60 ਸਾਲ ਤੋਂ ਉੱਪਰ ਉਮਰ ਦੇ ਬਜ਼ੁਰਗਾਂ ਦੀਆਂ ਹੋਈਆਂ ਦੌੜਾਂ ਵਿਚ ਰਾਮ ਚੰਦ ਪਹਿਲੇ, ਲਛਮਣ ਚੰਦ ਦੂਜੇ ਤੇ ਮਾਸਟਰ ਵਸੂ ਰਾਮ ਤੀਜੇ ਸਥਾਨ ‘ਤੇ ਰਹੇ। ਇਸ ਮੌਕੇ ਪਿੰਡ ਚੱਕ ਡਬਵਾਲਾ ਦੇ ਸਰਪੰਚ ਬਲਦੇਵ ਕ੍ਰਿਸ਼ਨ, ਰਾਜ ਕੁਮਾਰ ਸਰਪੰਚ ਚੱਕ ਬੰਨਵਾਲਾ, ਕਲੱਬ ਪ੍ਰਧਾਨ ਰਵਿੰਦਰ ਕੰਬੋਜ ਕਮੇਟੀ ਅਹੁਦੇਦਾਰਾਂ ਰਮਨਦੀਪ, ਜੰਮੂ ਰਾਮ, ਅਮਨਦੀਪ, ਗੁਰਦਰਸ਼ਨ ਸਿੰਘ, ਜਸਪ੍ਰੀਤ ਭੁੱਲਰ, ਬਲਜਿੰਦਰ ਸਿੰਘ ਸੈਕਟਰੀ, ਰਮੇਸ਼ ਕੁਮਾਰ ਕੈਸ਼ੀਅਰ ਆਦਿ ਨੇ ਅਹਿਮ ਯੋਗਦਾਨ ਦਿੱਤਾ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …