Friday, November 22, 2024

ਮੈਗੀ ਵਾਂਗ ਨਸ਼ਿਆਂ ‘ਤੇ ਵੀ ਲਗਾਈ ਜਾਵੇ ਮੁਕੰਮਲ ਪਾਬੰਦੀ – ਸਰਪੰਚ ਦਿਓਲ

Karaj S  Deolਪੱਟੀ, 18 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਸਮਾਜ ਸੇਵਕ ਅਤੇ ਸਰਪੰਚ ਕਾਰਜ ਸਿੰਘ ਦਿਓਲ ਨੇ ਕਿਹਾ ਹੈ ਕਿ ਮੈਗੀ ‘ਤੇ ਪਾਬੰਦੀ ਲਗਾਉਣਾ ਕੋਈ ਮਾੜੀ ਗੱਲ ਨਹੀ ਹੈ। ਪਰ ਜਦੋ ਨਸ਼ਿਆਂ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਅੱਖਾਂ ਕਿਉ ਬੰਦ ਕਰ ਲੈਂਦੀ ਹੈ। ਕੀ ਨਸ਼ੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀ ਕਰਦੇ। ਇੱਕ ਪਾਸੇ ਤਾਂ ਸਰਕਾਰ ਨਸ਼ਿਆਂ ਵਿਰੁੱਧ ਮੁਹਿੰਮ ਚਲ੍ਹਾ ਰਹੀ ਹੈ ਅਤੇ ਨਸ਼ਾ ਛਡਾਉ ਕੇਂਦਰ ਖੋਲ ਰਹੀ ਹੈ।ਪਰ ਦੂਜੇ ਪਾਸੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਧੜ੍ਹਾ-ਧੜ੍ਹ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ ਹਨ। ਸਰਕਾਰ ਦੀ ਨਸ਼ਾਂ ਛਡਾਉ ਮੁਹਿੰਮ ਸਿਰਫ ਨਸ਼ਾ ਕਰਨ ਵਾਲੇ ਜਾਂ ਨਸ਼ਾ ਵੇਚਣ ਵਾਲੇ ਛੋਟੇ ਸਮੱਗਲਰਾਂ ਨੂੰ ਤਾਂ ਪੁਲਿਸ ਫੜਨ ਵਿੱਚ ਕਾਮਯਾਬ ਰਹੀ ਹੈ ਪਰ ਵੱਡੀਆਂ ਮੱਛੀਆਂ ਸਰਕਾਰ ਅਤੇ ਪੁਲਿਸ ਦੀ ਪਕੜ ਵਿੱਚੋ ਬਾਹਰ ਹਨ। ਸਰਪੰਚ ਕਾਰਜ ਸਿੰਘ ਦਿਓਲ ਨੇ ਕਿਹਾ ਕਿ ਮੈਗੀ ਖਾਣ ਨਾਲ ਸਿਰਫ ਖਾਣ ਵਾਲੇ ਨੂੰ ਹੀ ਨੁਕਸਾਨ ਪਹੁੰਚਦਾ ਹੈ ਪਰ ਸ਼ਰਾਬ ਅਤੇ ਹੋਰ ਨਸ਼ਿਆ ਨਾਲ ਖੁਦ ਦੇ ਨਾਲ-ਨਾਲ ਜ਼ਮੀਨ-ਜਾਇਦਾਦ, ਘਰ, ਇੱਜਤ ਮਾਣ ਸਭ ਚਲੇ ਜਾਂਦੇ ਹਨ।
ਮਾਹਿਰ ਡਾਕਟਰਾ ਦਾ ਕਹਿਣਾ ਹੈ ਕਿ ਸ਼ਰਾਬ ਅਤੇ ਹੋਰ ਨਸ਼ਿਆਂ ਨਾਲ ਫੇਫੜਿਆਂ, ਦਿਮਾਗ, ਆਤਮਿਕ ਕਮਜੋਰੀ, ਕੈਂਸਰ ਅਤੇ ਹੋਰ ਭਿਆਨਕ ਰੋਗ ਲੱਗ ਜਾਂਦੇ ਹਨ ਅਤੇ ਲੱਖਾਂ ਵਿਅਕਤੀ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਅੱਜ ਦੀ ਨੌਜਵਾਨੀ ਨੂੰ ਸਮੈਕ ਅਤੇ ਹੋਰ ਮੈਡੀਕਲ ਨਸ਼ਿਆਂ ਨੇ ਝੰਜੋੜ ਕੇ ਰੱਖ ਦਿੱਤਾ ਹੈ। ਜੇਕਰ ਸਰਕਾਰ ਨੂੰ ਸੱਚਮੁੱਚ ਲੋਕਾ ਦੀ ਸਿਹਤ ਦੀ ਫਿਕਰ ਹੈ ਤਾਂ ਸਭ ਤੋ ਪਹਿਲਾ ਨਸ਼ਿਆਂ ਨੂੰ ਬੰਦ ਕਰਨਾ ਚਾਹੀਦਾ ਹੈ। ਜਿਸ ਨਾਲ ਮਨੁੱਖ ਦੀ ਸਿਹਤ ਨੂੰ ਤਾਂ ਨੁਕਸਾਨ ਪਹੁੰਚਦਾ ਹੀ ਹੈ ਨਾਲ ਹੀ ਸਮਾਜ ਵਿੱਚ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਦਾ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply