Wednesday, July 3, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬੀ.ਟੈਕ ਲਈ ਦੂਜੀ ਕੌਂਸਲਿੰਗ 28 ਤੋਂ 30 ਜੁਲਾਈ ਨੂੰ

ਅੰਮ੍ਰਿਤਸਰ, 27 ਜੁਲਾਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬੀ.ਟੈਕ. ਸੈਸ਼ਨ 2015-16 ਦੇ ਕੋਰਸਾਂ (ਕੰਪਿਊਟਰ ਸਾਇੰਸ ਐਂਡ ਇੰਜੀ./ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀ./ ਫੂਡ ਟੈਕਨਾਲੋਜੀ/ ਸਿਵਲ ਇੰਜੀ./ਮਕੈਨੀਕਲ ਇੰਜੀ.) ਲਈ ਦੂਜੀ ਕੌਂਸਲਿੰਗ 28 ਤੋਂ 30 ਜੁਲਾਈ ਨੂੰ ਹੋ ਰਹੀ ਹੈ।
ਬੀ.ਟੈਕ. ਦਾਖਲਾ -2015 ਦੇ ਕੋਆਰਡੀਨੇਟਰ, ਡਾ. ਦਲਬੀਰ ਸਿੰਘ ਸੋਗੀ ਨੇ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਵਿਦਿਆਰਥੀ ਯੂਨੀਵਰਸਿਟੀ ਵੈਬਸਾਈਟ ਤੋਂ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀਆਂ ਦੇ ਜੇ.ਈ.ਈ. (ਮੇਨ) ਦਾਖਲਾ ਟੈਸਟ ਵਿਚ ਰੈਂਕ ਆਏ ਹਨ, ਉਨ੍ਹਾਂ ਦੀ ਕੌਂਸਲਿੰਗ 28 ਅਤੇ 29 ਜੁਲਾਈ ਨੂੰ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿਖੇ ਹੋਵੇਗੀ।  ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀਆਂ ਨੇ 10+2 ਦੇ ਅੰਕਾਂ ਦੇ ਆਧਾਰ ‘ਤੇ ਅਪਲਾਈ ਕੀਤਾ ਹੈ, ਉਨ੍ਹਾਂ ਨੂੰ ਕੌਂਸਲਿੰਗ ਲਈ 29 ਜੁਲਾਈ ਨੂੰ ਬਾਅਦ ਦੁਪਹਿਰ ਕੌਂਸਲਿੰਗ ਵਾਸਤੇ ਬੁਲਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਕੁੱਝ ਸੀਟਾਂ ਖਾਲੀ ਰਹਿ ਜਾਂਦੀਆਂ ਹਨ ਅਤੇ ਜਿਹੜੇ ਵਿਦਿਆਰਥੀ ਹਾਲੇ ਵੀ ਕਿਸੇ ਵੀ ਕਾਰਨ ਕਰਕੇ ਔਨਲਾਈਨ ਅਪਲਾਈ ਨਹੀਂ ਕਰ ਸਕੇ, ਉਨ੍ਹਾਂ ਵਾਸਤੇ ਇਨ੍ਹਾਂ ਕੋਰਸਾਂ ਵਿਚ ਦਾਖਲਾ ਲੈਣ ਲਈ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਮੌਕੇ ਅਧੀਨ ਇਨ੍ਹਾਂ ਵਿਦਿਆਰਥੀਆਂ ਦੀ ਸਹੂਲਤ ਲਈ ਯੂਨੀਵਰਸਿਟੀ ਵੱਲੋਂ ਮੌਕੇ ‘ਤੇ ਹੀ ਦਾਖਲਾ ਫਾਰਮ ਅਤੇ ਦੋ ਹਜ਼ਾਰ ਰੁਪਏ ਕੌਂਸਲਿੰਗ ਫੀਸ ਦਾ ਡਰਾਫਟ 30 ਜੁਲਾਈ ਨੂੰ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿਚ ਹੀ ਲਿਆ ਜਾਵੇਗਾ।।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply