Friday, July 5, 2024

ਪਿੰਡ ਚੀਮਾ ਵਿਖੇ ਸ਼ੁਰੂ ਕਰਵਾਏ ਵਿਕਾਸ ਕਾਰਜ

PPN2707201511

ਪੱਟੀ, 27 ਜੁਲਾਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪਿੰਡ ਚੀਮਾਂ ਕਲਾਂ ਦੇ ਵਿਕਾਸ ਕਾਰਜ ਪਹਿਲ ਦੇ ਅਧਾਰ ਤੇ ਮੁਕੰਮਲ ਕੀਤੇ ਜਾਣਗੇ।ਇਹ ਸ਼ਬਦ ਹਰੀ ਸਿੰਘ ਦਿਉਲ ਗੈਸ ਏਜੰਸੀ ਵਾਲਿਆਂ ਨੇ ਪਿੰਡ ਦੀ ਫਿਰਨੀ ਤੇ ਇੱਟਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਕਹੇ।ਉਹਨਾਂ ਕਿਹਾ ਕਿ ਸ੍ਰ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਬੀਬਾ ਪ੍ਰਨੀਤ ਕੌਰ ਕੈਰੋਂ ਦੀ ਰਹਿਨੁਮਾਈ ਹੇਠ ਪਿੰਡ ਚੀਮਾਂ ਕਲਾਂ ਦੀ ਕਾਇਆ ਕਲਪ ਕੀਤੀ ਜਾਵੇਗੀ।ਉਹਨਾਂ ਦਸਿਆ ਕਿ ਸਮੂਹ ਪੰਚਾਇਤ ਮੈਂਬਰਾਂ ਦੀ ਸਹਿਮਤੀ ਨਾਲ ਵਿਕਾਸ ਕਾਰਜ ਆਰੰਭ ਕਰ ਦਿੱਤੇ ਗਏ ਹਨ।ਇਸ ਮੌਕੇ ਤੇ ਸਾਬਕਾ ਸਰਪੰਚ ਜਵਾਹਰ ਸਿੰਘ ਅਤੇ ਹਰਦੇਵ ਸਿੰਘ, ਸਤਨਾਮ ਸਿੰਘ, ਨਿਰੰਜਨ ਸਿੰਘ, ਇੰਦਰਜੀਤ ਸਿੰਘ, ਜੋਰਾਵਰ ਸਿੰਘ, ਸੁਖਚੈਨ ਸਿੰਘ, ਸੁਖਵੰਤ ਸਿੰਘ (ਸਾਰੇ ਮੈਂਬਰ ਪੰਚਾਇਤ) ਸਾਹਬ ਸਿੰਘ, ਲਖਵਿੰਦਰ ਸਿੰਘ ਜਗਰੂਪ ਸਿੰਘ, ਅਤੇ ਜੁਝਾਰ ਸਿੰਘ ਆਦਿ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply