Wednesday, July 3, 2024

ਜੇਲ ਵਿੱਚ ‘ਕਲਾ ਦੇ ਰੰਗ ਕੈਦੀਆਂ ਦੇ ਸੰਗ’ ਵਿਸ਼ੈ ‘ਤੇ ਸੈਮੀਨਾਰ ਅਤੇ ਵਰਕਸ਼ਾਪ ਲਗਾਈ

PPN2002201604ਅੰਮ੍ਰਿਤਸਰ, 20 ਫਰਵਰੀ (ਜਗਦੀਪ ਸਿੰਘ ਸੱਗੂ)- ਮਾਨਯੋਗ ਮੈਡਮ ਗਰੀਸ਼, ਸੀ.ਜੇ.ਐੱਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ, ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਜੀਆਂ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਜ਼ੇਲ੍ਹ ਵਿੱਚ ਜਾ ਕੇ ਸੈਮੀਨਾਰ ਅਤੇ ਵਰਕਸ਼ਾਪ ਲਗਾਈ ਗਈ। ਜ਼ੇਲ੍ਹ ਵਿੱਚ ਡਿਪਟੀ ਜੇਲ੍ਹ ਸੁਪਰਡੈਂਟ ਤੋਂ ਇਲਾਵਾ ਹੋਰ ਜੇਲ੍ਹ ਅਧਿਕਾਰੀ ਵੀ ਮੌਜੂਦ ਸਨ। ਮੈਡਮ ਗਰੀਸ਼, ਸੀ.ਜੇ.ਐੱਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਅਤੇ ਪ੍ਰੋਫੈਸਰ ਸ੍ਰੀ ਨਰੇਸ਼ ਮੋਡਗਿੱਲ ਜੀ ਵੱਲੋਂ ਜ਼ੇਲ੍ਹ ਵਿੱਚ ਲੇਡੀਜ਼ ਬੈਰਕ ਵਿੱਚ ਜਾ ਕੇ ਸੈਮੀਨਾਰ ਲਗਾਇਆ ਗਿਆ। ਜਿਸ ਵਿੱਚ ਪ੍ਰਸਿੱਧ ਪ੍ਰੋਫੈਸਰ ਨਰੇਸ਼ ਮੋਡਗਿੱਲ ਜਿਹਨਾਂ ਨੇ ਪੁਰਾਤਨ ਅਤੇ ਆਧੁਨਿਕ ਕਲਾ ਦੇ ਦੁਆਰਾ ਅਲੱਗ-ਅਲੱਗ ਤਰੀਕੀਆਂ ਤੋਂ ਜ਼ੇਲ੍ਹ ਵਿੱਚ ਬੰਦ ਔਰਤਾਂ ਨੂੰ ਜਾਣੂ ਕਰਵਾਇਆ। ਉਹਨਾਂ ਨੇ ਕੱਪੜੇ ਉੱਪਰ ਰੰਗਾਂ ਨਾਲ ਬਹੁਤ ਸੁੰਦਰ ਡਜ਼ਾਈਨ ਬਣਾਏ। ਇਸ ਤਰ੍ਹਾਂ ਜ਼ੇਲ੍ਹ ਵਿੱਚ ਬੰਦ ਔਰਤਾਂ ਨੂੰ ਇਹਨਾਂ ਅਲੱਗ-ਅਲੱਗ ਤਰੀਕੀਆਂ ਬਾਰੇ ਜਾਗਰੂਕ ਕਰਾਇਆ ਅਤੇ ਉਹਨਾਂ ਦਾ ਵਿਹਲਾ ਸਮਾਂ ਬਿਤਾਉਣ ਲਈ ਇਹ ਇੱਕ ਬਹੁਤ ਹੀ ਸਫਲਤਾਪੂਰਵਕ ਉੱਦਮ ਕੀਤਾ ਗਿਆ। ਇਸ ਸੈਮੀਨਾਰ/ਵਰਕਸ਼ਾਪ ਵਿੱਚ ਜ਼ੇਲ੍ਹ ਵਿੱਚ ਬੰਦ ਔਰਤਾਂ ਜ਼ੋ ਕਿ ਲੇਡੀਜ਼ ਬੈਰਕ ਵਿੱਚ ਮੌਜੂਦ ਸਨ ਨੇ ਬਹੁਤ ਵੱਧ-ਚੜ੍ਹ ਕੇ ਹਿੱਸਾ ਲਿਆ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply