Wednesday, July 3, 2024

ਬੇਟੀ ਬਚਾਓ ਦੇ ਨਾਅਰੇ ਨਾਲ ਹੇਲੋ ਸੰਸਥਾ ਵੱਲੋਂ ਸੈਮੀਨਾਰ ਦਾ ਆਯੋਜਨ

PPN2302201608

ਸੰਦੌੜ, 23 ਫਰਵਰੀ (ਹਰਮਿੰਦਰ ਸਿੰਘ ਭੱਟ) -ਬੇਟੀ ਬਚਾਓ ਦੇ ਨਾਅਰੇ ਹੇਠ ਹੈਲਥ ਐਡ ਐਜੁਕੇਸ਼ਨ ਲਾਈਫ ਆਰਗਨਾਈਜੇਸਨ (ਹੇਲੋ) ਸੰਸਥਾ ਵੱਲੋ ਬੇਟੀਆਂ ਨੂੰ ਬਚਾਉਣ ਦੀ ਪਹਿਲ ਸ਼ੁਰੂ ਕੀਤੀ ਗਈ ਹੈ। ਜਿਸ ਰਾਹੀ ਸਾਡੇ ਸਮਾਜ ਵਿੱਚ ਫੈਲ ਰਹੀਆ ਕੁਰੀਤੀਆਂ ਨੂੰ ਦੂਰ ਕੀਤਾ ਜਾ ਸਕੇ। ਇਸ ਪਹਿਲ ਦੇ ਰਾਹੀ ਵੱਖ-ਵੱਖ ਪਿੰਡਾਂ, ਮੁਹੱਲਿਆਂ ਅਤੇ ਸਕੂਲਾਂ ਵਿੱਚ ਸੈਮੀਨਾਰ ਕਰਵਾਏ ਜਾ ਰਹੇ ਹਨ। ਇਸ ਮਕਸਦ ਦੇ ਤਹਿਤ ਹੀ ਸੰਸਥਾ ਵੱਲੋ ਉਘੇ ਸਮਾਜ ਸੇਵੀ “ਸਮਾਜਿਕ ਬਹਾਦਰੀ ਐਵਾਰਡ” ਪ੍ਰਾਪਤ ਸਰਦਾਰ ਹਰਭਜਨ ਸਿੰਘ ਦਾ ਅਲਮਾਈਟੀ ਪਬਲਿਕ ਸਕੂਲ ਜਮਾਲਪਪੁਰਾ ਮਾਲੇਰਕੋਟਲਾ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਰਦਾਰ ਹਰਭਜਨ ਸਿੰਘ ਸਕੂਲ ਦੇ ਵਿਦਿਆਰਥੀਆਂ ਨੂੰ ਬੇਟੀਆਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਜੇ ਅਸੀਂ ਇਸ ਤਰਾ ਹੀ ਕੁੱਖਾਂ ਵਿਚ ਬੇਟੀਆਂ ਨੂੰ ਮਾਰਦੇ ਰਹੇ ਤਾਂ ਆਪਣੇ ਪੁੱਤਾਂ ਵਾਸਤੇ ਨੂੰਹਾਂ ਕਿਥੋਂ ਲੈ ਕੇ ਆਵਾਂਗੇ। ਉਹਨਾਂ ਬੇਟੀਆਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਉਹਨਾਂ ਕਿ ਕਿਹਾ ਅੱਜ ਕੁੜੀਆਂ, ਮੁੰਡਿਆਂ ਨਾਲੋ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ। ਅੱਜ ਲੜਕੀਆਂ ਸੁਨੀਤਾ ਵਿਲਿਅਮ, ਕਲਪਨਾ ਚਾਵਲਾ, ਇੰਦਰਾ ਨੂਈ, ਇੰਦਰਾ ਗਾਂਧੀ ਸ਼ਖਸੀਅਤ ਬਣਕੇ ਉਭਰ ਰਹੀਆਂ ਹਨ ਅਤੇ ਮੁੰਡਿਆਂ ਨਾਲ ਮੌਢੇ ਨਾਲ ਮੌਢਾ ਜੋੜ ਕੇ ਚੱਲ ਰਹੀਆਂ ਹਨ ਸਕੂਲ ਦੇ ਪ੍ਰਿਸੀਪਲ ਅਤੇ ਸਟਾਫ ਨੇ ਸਰਦਾਰ ਹਰਭਜਨ ਸਿੰਘ ਦੇ ਇਹ ਅਨਮੋਲ ਵਿਚਾਰ ਬੜੇ ਧਿਆਨ ਨਾਲ ਸੁਣੇ ਅਤੇ ਪ੍ਰਣ ਕੀਤਾ ਕਿ ਅਸੀਂ ਇਸ ਕੁਰੀਤੀ ਤੋਂ ਖੁਦ ਵੀ ਬਚਾਂਗੇ ਅਤੇ ਦੂਜਿਆਂ ਨੂੰ ਵੀ ਇਸ ਬਾਰੇ ਸੁਚੇਤ ਕਰਾਂਗੇ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply