Wednesday, July 3, 2024

ਜਿੱਤਵਾਲ ਕਲਾਂ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਯਾਦਗਾਰੀ ਹੋ ਨਿਬੜਿਆ

PPN2302201607

ਸੰਦੌੜ, 23 ਫਰਵਰੀ (ਹਰਮਿੰਦਰ ਸਿੰਘ ਭੱਟ) -ਜਿਹੜੇ ਵਿਦਿਆਰਥੀ ਪੜਾਈ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਨਾਮਨਾ ਖੱਟਦੇ ਹਨ ਉਹ ਯਕੀਨਨ ਆਪਣੇ ਟੀਚੇ ਤੇ ਪਹੁੰਚ ਜਾਂਦੇ ਹਨ। ਖੇਡਾਂ ਜਿੱਥੇ ਵਿਦਿਆਰਥੀ ਵਰਗ ਨੂੰ ਤੰਦਰੁਸਤ ਰੱਖਦੀਆਂ ਹਨ ਉੱਥੇ ਕਈ ਵੱਡਮੁੱਲੇ ਗੁਣ ਵੀ ਖਿਡਾਰੀਆਂ ਵਿੱਚ ਪੈਦਾ ਕਰਦੀਆਂ ਹਨ ਅਤੇ ਬੱਚੇ ਨਸ਼ਿਆਂ ਤੋਂ ਬਚੇ ਵੀ ਰਹਿੰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿੱਤਵਾਲ ਕਲਾਂ ਦੇ ਸਾਲਾਨਾ ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਸੰਦੀਪ ਨਾਗਰ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਨੇ ਅਧਿਅਪਕ ਵਰਗ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਅਤੇ ਪੜਾਈ ਦੇ ਖੇਤਰ ਵਿੱਚ ਵੱਡਮੁਲੀਆਂ ਪ੍ਰਾਪਤੀਆਂ ਕਾਰਨ ਪ੍ਰਿੰਸੀਪਲ ਮੁਹੰਮਦ ਖਲੀਲ ਅਤੇ ਸਮੂਹ ਸਟਾਫ ਨੂੰ ਮੁਬਾਰਕਬਾਦ ਦਿੱਤੀ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ਼੍ਰੀ ਮੁਹੰਮਦ ਉਵੈਸ ਐਮ.ਡੀ. ਸਟਾਰ ਇੰਪੈਕਟ ਮਾਲੇਰਕੋਟਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੈਤਿਕ ਕਦਰਾਂ ਕੀਮਤਾਂ ਹੀ ਆਦਰਸ਼ ਸਮਾਜ ਦੀ ਸਿਰਜਨਾ ਦਾ ਅਧਾਰ ਹੁੰਦੀਆਂ ਹਨ। ਇਸ ਲਈ ਚੰਗੇ ਨੈਤਿਕ ਚਰਿੱਤਰ ਵਾਲੇ ਵਿਦਿਆਰਥੀ ਦੇਸ਼ ਅਤੇ ਸਮਾਜ ਨੂੰ ਠੀਕ ਸੇਧ ਦੇ ਸਕਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਿੰਮਤ, ਮਿਹਨਤ ਅਤੇ ਕੋਸ਼ਿਸ਼ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਵਿਕਾਸ ਲਈ ਸਟਾਰ ਇੰਪੈਕਟ ਮਾਲੇਰਕੋਟਲਾ ਵੱਲੋਂ ਸ਼੍ਰੀ ਉਵੈਸ ਨੇ ਇੱਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਅਧਿਆਪਕ ਦਲ ਪੰਜਾਬ ਦੇ ਸੂਬਾ ਪ੍ਰਧਾਨ ਸ.ਤੇਜਿੰਦਰ ਸਿੰਘ ਸੰਘਰੇੜੀ, ਸ਼੍ਰੀਮਤੀ ਇੰਦੂ ਸਿਮਕ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਅਤੇ ਸ. ਤੇਜਿੰਦਰ ਸਿੰਘ ਚੀਮਾ ਐਮ.ਡੀ. ਗੁੱਡ ਲੱਕ ਜਿਤਵਾਲ ਕਲਾਂ ਨੇ ਵੀ ਇਸ ਬੇਹੱਦ ਅਨੁਸ਼ਾਸਿਤ ਸਮਾਗਮ ਮੌਕੇ ਸਕੂਲ ਦੇ ਹੋਏ ਬੇਮਿਸਾਲ ਵਿਕਾਸ ਅਤੇ ਵਿਦਿਆਰਥੀਆਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਸਬੰਧੀ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੂੰ ਮੁਬਾਰਕਬਾਦ ਦਿੱਤੀ। ਸਕੂਲ ਪ੍ਰਿੰਸੀਪਲ ਸ਼੍ਰੀ ਮੁਹੰਮਦ ਖਲੀਲ ਨੇ ਸਕੂਲ ਦੀ ਸਾਲਾਨਾ ਰਿਪੋਰਟ ਰਿਪੋਰਟ ਪੇਸ਼ ਕੀਤੀ। ਲੈਕਚਰਾਰ ਸ.ਭੁਪਿੰਦਰ ਸਿੰਘ ਨੇ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਲੈਕਚਰਾਰ ਮੁਹੰਮਦ ਇਕਬਾਲ ਨੇ ਸਟੇਜ ਸੰਚਾਲਕ ਦੀ ਭੁਮਿਕਾ ਬਾਖੁਬੀ ਨਿਭਾਈ। ਮਿਸ ਹਰਪ੍ਰੀਤ ਕੌਰ ਨੂੰ ਬੈਸਟ ਟੀਚਰ ਦਾ ਖਿਤਾਬ ਦਿੱਤਾ ਗਿਆ। ਇਸ ਮੌਕੇ ਅਧਿਆਪਕਾਵਾਂ ਮਿਸ ਰੁਪਿੰਦਰ ਕੌਰ, ਅਮਨਜੋਤ ਕੌਰ ਅਤੇ ਮਿਸ ਪੂਜਾ ਦਾ ਵੀ ਵਿਸ਼ੇਸ ਸਨਮਾਨ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਵੱਲੋਂ ਬੇਹੱਦ ਰੌਚਕ ਅਤੇ ਮਿਆਰੀ ਸੱਭਿਆਚਾਰਕ ਪ੍ਰੋਗਰਾਮ ਨੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਪੜਾਈ ਅਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨ ਚਿੰਨ੍ਹ ਦਿਤੇ ਗਏ । ਇਸ ਮੌਕੇ ਜ਼ਿਲਾ ਪ੍ਰਧਾਨ ਅਧਿਆਪਕ ਦਲ ਸ.ਅਮਰੀਕ ਸਿੰਘ ਹਥਨ, ਸੂਬਾ ਸੀਨੀਅਰ ਮੀਤ ਪ੍ਰਧਾਨ ਲੈਕਚਰਾਰ ਮੁਹੰਮਦ ਰਫੀਕ, ਸ.ਲਾਭ ਸਿੰਘ, ਅਮਰਜੀਤ ਸਿੰਘ (ਦੋਨੋ ਸਾਬਕਾ ਸਰਪੰਚ), ਸਦੀਕ ਮੁਹੰਮਦ ਸਰਪੰਚ ਅਲਬੇਲਪੁਰਾ, ਕੁਲਵੰਤ ਸਿੰਘ ਸਰਪੰਚ ਬੇਗੋਵਾਲ, ਜਗਮੇਲ ਸਿੰਘ ਜਿਤਵਾਲ ਕਲਾਂ, ਬਾਰਾ ਸਿੰਘ ਐਸ.ਐਮ.ਸੀ. ਚੇਅਰਮੈਨ, ਮਾਸਟਰ ਅਜੀਤਪਾਲ ਸ਼ਰਮਾ, ਪ੍ਰਿੰਸੀਪਲ ਜਸਵੰਤ ਸਿੰਘ, ਮਾਸਟਰ ਗੇਲ ਸਿੰਘ, ਮੁੱਖ ਅਧਿਆਪਕਾ ਰੁਪਿੰਦਰ ਕੌਰ, ਇਤਬਾਰ ਸਿੰਘ, ਸਾਥੀ ਸਿਰਸਾ ਪ੍ਰੇਮੀ ਅਤੇ ਸਮੂਹ ਸਟਾਫ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply