ਬਠਿੰਡਾ, 6 ਮਈ (ਜਸਵਿੰਦਰ ਸਿੰਘ ਜੱਸੀ)-ਸ਼ਾਨ ਏ ਖਾਲਸਾ ਸੁਸਾਇਟੀ ਅਤੇ ਸੰਗਠਨ ਵਲੋਂ ਚੌਥੀ ਫ਼ਿਲਮ”ਪਰਾਊਡ ਟੂ ਬੀ ਹੈ ਸਿੱਖ” ‘ਚ ਗੁਰੂ ਨਾਨਕ ਦੇਵ ਜੀ ਦੇ ਸੱਚੇ ਸਿੱਖ ਦੀ ਸੱਚੀ ਤਸਵੀਰ ਪੇਸ਼ ਕਰਨ ਦਾ ਉਪਰਾਲਾ ਕੀਤਾ ਗਿਆ ਹੈ ਕਿਉ ਕਿ ਹਮੇਸ਼ਾ ਹੀ ਫ਼ਿਲਮ ਜਗਤ ਵਲੋਂ ਸਿੱਖ ਨੂੰ ਹਾਸ ਨਾਇਕ ਜਾਂ ਅਤਵਾਦ ਦੇ ਰੂਪ ਵਿਚ ਉਭਾਰਿਆ ਗਿਆ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਡਾ: ਰੁਪਿੰਦਰ ਸਿੰਘ ਅਤੇ ਸਤਦੀਪ ਸਿੰਘ ਨਿਰਦੇਸ਼ਕ ਨੇ ਪ੍ਰੈਸ ਦੇ ਸਾਹਮਣੇ ਪੇਸ਼ ਕੀਤੇ। ਇਸ ਮੌਕੇ ਉਨਾਂ ਦੇ ਨਾਲ ਅੰਮ੍ਰਿਤਪਾਲ ਸਿੰਘ ਬਿੱਲਾ ਭਾਜੀ, ਪਦਮ ਸਯਾਨ ਜਿਨਾਂ ਨੇ ਫ਼ਿਲਮ ਦੇ ਵਿਚ ਦੋ ਗਾਣੇ ਵੀ ਗਾਇਣ ਕੀਤੇ ਹਨ। ਉਨਾਂ ਕਿਹਾ ਕਿ ਉਹ ਨੇ ਆਪਣੇ ਦੁੱਖੀ ਹਿਰਦਿਆਂ ਨਾਲ ਗੁਰੂ ਪਾਤਸ਼ਾਹ ਦੇ ਸਿੱਖਾਂ ਦਾ ਜੋ ਹਾਲ ਇਸ ਦੁਨੀਆਂ ਵਿਚ ਹੋ ਰਿਹਾ ਹੈ ਵੇਖ ਕੇ ਫ਼ਿਲਮ ਰਾਹੀਂ ਆਪਣੇ ਸਮਾਜ ਖਾਸ ਕਰਕੇ ਆਪਣੇ ਨੋਜਵਾਨ ਭੈਣ ਭਰਾਵਾਂ ਨੂੰ ਮੈਸਜ਼ ਦੇਣ ਦੀ ਖਾਤਰ ਸੱਚੇ ਸਿੱਖ ਦੀ ਸਹੀ ਪਹਿਚਾਣ ਵਿਖਾਉਣ ਅਤੇ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਨਾਂ ਫ਼ਿਲਮ ਦੀ ਕਹਾਣੀ ਬਾਰੇ ਦੱਸਦਿਆ ਕਿਹਾ ਕਿ ਅਜਿਹੇ ਗੁਰਸਿੱਖ ਪ੍ਰੋਫੈਸਰ ਦੀ ਕਹਾਣੀ ਹੈ ਜੋ ਕਿ ਕਾਨੂੰਨ ਦਾ ਸ਼ਿਕਾਰ ਹੋ ਕੇ 1984 ‘ਚ ਦੇਸ਼ ਛੱਡਣ ਤੋਂ 30 ਸਾਲਾਂ ਬਾਅਦ ਆਪਣੇ ਦੇਸ਼ ਪਰਤ ਕੇ ਆਉਂਦਾ ਹੈ ਤੇ ਪ੍ਰਣ ਕਰਦਾ ਹੈ ਕਿ ਉਹ ਕਦੇ ਵੀ ਆਪਣੇ ਦੇਸ਼ ਦੀ ਮਿੱਟੀ ਤੋਂ ਦੂਰ ਨਹੀ ਜਾਏਗਾ ਪ੍ਰੰਤੂ ਹਾਲਤ ਫਿਰ ਉਸ ਨੂੰ ਜੇਲ ਵੱਲ ਲੇ ਜਾਂਦੇ ਹਨ ਸੰਘਰਸ਼ ਦੌਰਾਨ ਉਹ ਅਤੇ ਵਿਦਿਆਰਥੀ ਮਿਲ ਕੇ ਸੱਚੇ ਸਿੱਖ ਸਰੂਪ ਦੀ ਪਹਿਚਾਣ ਸਚਾਈ ਪੂਰੇ ਸਮਾਜ ਸਾਹਮਣੇ ਰੱਖ ਦੇ ਹਨ। ਇਸ ਤੋਂ ਇਲਾਵਾ ਫ਼ਿਲਮ ਸਾਫ਼ ਸੁਥਰੀ ਅਤੇ ਪਰਿਵਾਰ ਸਮੇਤ ਵੇਖਣ ਵਾਲੀ ਹੈ। ਪੋਡਿਉਸਰ ਸ਼ਾਨ ਏ ਖਾਲਸਾ, ਗੀਤਕਾਰ ਜੈਦੀਪ ਸਾਰੰਗ, ਸੰਗੀਤ ਟੀਏਵੀ, ਡਾਇਰੈਕਟਰ ਆਫ਼ ਫੋਟੋਗ੍ਰਾਫੀ ਮਨਜੀਤ ਸਿੰਘ, ਆਰਟ ਡਿਜਾਇਨ ਸ਼ਰਨ ਆਰਟ ਵਲੋਂ ਪੇਸ਼ ਕੀਤਾ ਗਿਆ ਹੈ। ਡਾ: ਰੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾ ੩ ਹੋਰ ਫ਼ਿਲਮਾਂ ਆਪਣਾ ਮੂਲ ਪਛਾਣ, ਬੋਲੇ ਸੋ ਨਿਹਾਲ ਅਤੇ ਮੀਤ ਚਲਹੁ ਗੁਰ ਚਾਲੀ ਦਾ ਨਿਰਮਾਣ ਕੀਤਾ ਗਿਆ ਹੈ। ਇਸ ਮੌਕੇ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਆਗੂ ਅਵਤਾਰ ਸਿੰਘ ਕੈਂਥ ਅਤੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਮੁੱਖੀ ਭਾਈ ਜਸਕਰਨ ਸਿੰਘ ਸਿਵੀਆਂ ਵੀ ਹਾਜ਼ਰ ਸਨ।
Check Also
ਸਫਰ-ਏ-ਸ਼ਹਾਦਤ ਪ੍ਰੋਗਰਾਮ ਤਹਿਤ ਸ਼ਹੀਦੀ ਸਪਤਾਹ ਮਨਾਇਆ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਮਜੀਠਾ …