Friday, November 22, 2024

ਪੱਤਰਕਾਰ ਬਾਜ ਸਿੰਘ ਦੀ ਹੋਈ ਰਹੱਸਮਈ ਮੌਤ ਦੀ ਨਿਆਂਇਕ ਜਾਂਚ ਕਰਵਾਈ ਜਾਵੇ- ਜਸਬੀਰ ਪੱਟੀ

PPN080514
ਅੰਮ੍ਰਿਤਸਰ, 8  ਮਈ (ਸੁਖਬੀਰ ਸਿੰਘ) – ਚੰਡੀਗੜ੍ਹ ਯੂਨੀਅਨ ਆਫ ਜਰਨਲਿਸਟ ਦੇ ਜਿਲ੍ਹਾ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਸਰਾਏ ਅਮਾਨਤ ਖਾਂ ਤੋ ਪੱਤਰਕਾਰ ਬਾਜ ਸਿੰਘ ਦੀ ਇੱਕ ਹਾਦਸੇ ਦੌਰਾਨ ਹੋਈ ਮੌਤ ਨੂੰ ਕਥਿਤ ਤੌਰ ਤੇ ਸਾਜਿਸ਼ ਕਰਾਰ ਦਿੰਦਿਆ  ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਬਾਜ ਸਿੰਘ ਦੀ ਰਹੱਸਮਈ ਮੌਤ ਦੀ ਨਿਆਇਕ ਜਾਂਚ ਕਰਵਾ ਕੇ ਦੋਸ਼ੀਆ ਦੇ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ ਅਤੇ ਪਰਿਵਾਰ ਨੂੰ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਮੁਆਵਜਾ ਦਿੱਤਾ ਜਾਵੇ। ਬੀਤੇ ਦਿਨੀ ਇੱਕ ਕਾਰ ਤੇ ਮੋਟਰ ਸਾਈਕਲ ਨਾਲ ਹੋਈ ਟੱਕਰ ਦੌਰਾਨ ਪੱਤਰਕਾਰ ਬਾਜ ਸਿੰਘ ਦੀ  ਹੋਈ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਸ੍ਰ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਇਹ ਹਾਦਸਾ ਨਹੀ ਸਗੋ ਹਾਲਤਾ ਮੁਤਾਬਕ ਬਾਜ ਸਿੰਘ ਦਾ ਸਾਜਿਸ਼ ਤਹਿਤ ਕਤਲ ਹੈ ਕਿਉਕਿ ਉਹ ਹਮੇਸ਼ਾਂ ਉਹਨਾਂ ਸਮਾਜ ਵਿਰੋਧੀ ਅਨਸਰਾਂ ਦੇ ਪਰਦੇਫਾਸ਼ ਕਰਦਾ ਸੀ ਜਿਹੜੇ ਸਮਾਜ ਵਿੱਚ ਨਸ਼ੀਲੇ ਪਦਾਰਥਾਂ ਦਾ ਜ਼ਹਿਰ ਘੋਲਣ ਲਈ ਜਿੰਮੇਵਾਰ ਹਨ। ਉਹਨਾਂ ਬਾਜ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆ ਕਿਹਾ ਕਿ ਬਾਜ ਸਿੰਘ ਦੀ ਹੋਈ ਬੇਵਕਤੀ ਮੌਤ ਨਾਲ ਜਿਥੇ ਪਰਿਵਾਰ ਨੂੰ ਪਿਆ ਘਾਟਾ ਪੂਰਾ ਨਹੀ ਕੀਤਾ ਜਾ ਸਕਦਾ ਉਥੇ ਪੱਤਰਕਾਰ ਭਾਈਚਾਰਾ ਇੱਕ ਅੱਛੇ ਸਮਾਜ ਦੀ ਸਿਰਜਣਾ ਕਰਨ ਵਾਲੇ ਆਪਣੀ ਇੱਕ ਹੋਣਹਾਰ ਸਾਥੀ ਤੋ  ਵੀ ਵਾਝਾ ਹੋ ਗਿਆ ਹੈ। ਉਹਨਾਂ ਕਿਹਾ ਕਿ 13 ਮਈ ਨੂੰ ਗੁਰਦਾਸਪੁਰ ਦੇ ਕਸਬਾ ਫਤਹਿਗੜ੍ਹ ਚੂੜੀਆ ਵਿਖੇ ਪੱਤਕਰਾਰਾਂ ਵੱਲੋ ਕੀਤੇ ਜਾ ਰਹੇ ਇੱਕ ਰੋਸ ਮੁਜਾਹਰੇ ਦੌਰਾਨ ਬਾਜ ਸਿੰਘ ਦੀ ਮੌਤ ਦੀ ਜਾਂਚ ਦਾ ਮਾਮਲਾ ਵੀ ਸਰਕਾਰ ਦੇ ਸਾਹਮਣੇ ਰੱਖਿਆ ਜਾਵੇਗਾ ਅਤੇ ਇਸ ਧਰਨੇ ਦੌਰਾਨ ਦਿੱਤੇ ਜਾਣ ਵਾਲੇ ਮੰਗ ਪੱਤਰ ਵਿੱਚ ਬਾਜ ਸਿੰਘ ਦੇ ਪਰਿਵਾਰ ਨੂੰ ਤੁਰੰਤ ਦਸ ਲੱਖ ਰੁਪਏ ਦੀ ਸਹਾਇਤਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਮੰਗ ਵੀ ਸਰਕਾਰ ਕੋਲ ਰੱਖੀ ਜਾਵੇਗੀ। ਉਹਨਾਂ ਕਿਹਾ ਕਿ ਲੋੜ ਪਈ ਤਾਂ ਇਸ ਸਬੰਧ ਵਿੱਚ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਮੀਟਿੰਗ ਕਰਕੇ ਬਾਜ ਸਿੰਘ ਦੀ ਮੌਤ ਦਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਦਾ ਜਾਵੇਗਾ ਅਤੇ ਬਾਜ ਸਿੰਘ ਦੀ ਮੌਤ ਦੇ ਜਿੰਮੇਵਾਰ ਵਿਅਕਤੀਆ ਨੂੰ ਕਨੂੰਨ ਦੇ ਹਵਾਲੇ ਕਰਨ ਤੱਕ ਯੂਨੀਅਨ ਸੰਘਰਸ਼ ਜਾਰੀ ਰੱਖੇਗੀ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply