Friday, July 5, 2024

ਗੁ: ਸੀਸ ਗੰਜ ਦੇ ਸਦੀਆਂ ਪੁਰਾਣੀ ਛਬੀਲ ਦੇ ਨੁਕਸਾਨ ਲਈ ਦਿੱਲੀ ਕਮੇਟੀ ਪ੍ਰਬੰਧਕ ਜਿੰਮੇਵਾਰ – ਸਰਨਾ ਭਰਾ

Sarna Brosਨਵੀਂ ਦਿੱਲੀ, 6 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਨਗਰ ਨਿਗਮ ਤੇ ਪੁਲੀਸ ਵੱਲੋ ਗੁਰੂਦੁਆਰਾ ਸੀਸ ਗੰਜ ਵਿਖੇ ਕਰੀਬ ਅੱਧੀ ਸਦੀ ਤੋਂ ਵੀ ਪਹਿਲਾਂ ਤੋ ਬਣੇ ਆ ਰਹੇ ਪਿਆਉ ਨੂੰ ਦਿੱਲੀ ਦੀ ਭਾਜਪਾ ਸਰਕਾਰ ਦੇ ਅਸ਼ੀਰਵਾਦ ਵਾਲੀ ਨਵੀਂ ਦਿੱਲੀ ਨਗਰ ਨਿਗਮ ਵੱਲੋ ਢਾਹੁਣ ਦੀ ਕੀਤੀ ਗਈ ਕਾਰਵਾਈ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਨੂੰ ਜਿੰਮੇਵਾਰ ਠਹਿਰਾਉਦਿਆ ਕਿਹਾ ਕਿ ਅਜਿਹੇ ਪ੍ਰਬੰਧਕਾਂ ਨੂੰ ਅਹੁੱਦਿਆਂ ਨਾਲ ਚਿੰਬੜੇ ਰਹਿਣ ਦਾ ਕੋਈ ਅਧਿਕਾਰ ਨਹੀ ਹੈ ਅਤੇ ਉਹ ਨੈਤਿਕਤਾ ਦੇ ਆਧਾਰ ਤੇ ਤੁਰੰਤ ਆਹਹੁਦਿਆ ਤੋ ਅਸਤੀਫੇ ਦੇ ਕੇ ਸੰਗਤ ਤੋਂ ਮੁਆਫੀ ਮੰਗਣ।
ਉਹਨਾਂ ਕਿਹਾ ਕਿ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਛੇਵੇਂ ਪਾਤਸ਼ਾਹ ਦੇ ਦਰਬਾਰ ਦੇ ਇੱਕ ਹਿੱਸੇ ਨੂੰ ਢਾਹਿਆ ਗਿਆ ਹੈ ਜਿਸ ਪਾਤਸ਼ਾਹ ਦੀ ਬਦੋਲਤ ਹੀ ਅੱਜ ਨਰਿੰਦਰ ਮੋਦੀ ਜਨੇਉ ਪਾ ਕੇ ਦੇਸ਼ ਦੀ ਸੱਤਾ ‘ਤੇ ਕਾਬਜ ਹਨ।ਉਹਨਾਂ ਕਿਹਾ ਕਿ ਪਿਆਉ ਤਾਂ ਭਾਂਵੇ ਸੰਗਤਾਂ ਨੇ  ਦੁਬਾਰਾ ਖੜਾ ਕਰ ਦਿੱਤਾ ਹੈ ਪਰ ਸਰਕਾਰ ਵੱਲੋ ਦੁਬਾਰਾ ਕੋਈ ਹਰਕਤ ਕੀਤੇ ਜਾਣ ਨਾਲ ਹਾਲਾਤ ਤਨਾਅਪੂਰਣ ਹੋ ਸਕਦੇ ਹਨ।
ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲ ਮਾਰਕਾ ਧਿਰ ਨੂੰ ਵੀ ਆੜੇ ਹੱਥੀ ਲੈਦਿਆਂ ਉਹਨਾਂ ਕਿਹਾ ਕਿ ਦਿੱਲੀ ਕਮੇਟੀ ਨੂੰ ਇਸ ਬਾਰੇ ਪਹਿਲਾਂ ਹੀ ਜਾਣਕਾਰੀ ਸੀ ਕਿ ਅਦਾਲਤ ਕੋਲੋ ਆਦੇਸ਼ ਲੈ ਕੇ ਨਵੀ ਦਿੱਲੀ ਨਗਰ ਨਿਗਮ ਅਜਿਹੀ ਘਿਨਾਉਣੀ ਹਰਕਤ ਕਰ ਸਕਦੀ ਹੈ।ਉਹਨਾਂ ਕਿਹਾ ਕਿ ਉਹਨਾਂ ਦੀ ਜਾਣਕਾਰੀ ਮੁਤਾਬਕ ਨਵੀ ਦਿੱਲੀ ਨਗਰ ਨਿਗਮ ਨੇ ਕਮੇਟੀ ਨੂੰ ਨੋਟਿਸ ਵੀ ਭੇਜਿਆ ਫਿਰ ਵੀ ਕਮੇਟੀ ਵਾਲੇ ਜਾਣ ਬੁੱਝ ਕੇ ਹੱਥ ‘ਤੇ ਹੱਥ ਧਰ ਕੇ ਬੈਠੇ ਰਹੇ।ਉਹਨਾਂ ਕਿਹਾ ਕਿ ਘਟਨਾ ਤੋ ਕਈ ਘੰਟੇ ਬਾਅਦ ਜਦੋ ਦਿੱਲੀ ਕਮੇਟੀ ਦੇ ਪ੍ਰਬੰਧਕ ਮੌਕੇ ‘ਤੇ ਪੁੱਜੇ ਤਾਂ ਸੰਗਤਾਂ ਦੇ ਰੋਹ ਤੋ ਡਰਦੇ ਹੋਏ ਉਹ ਕਮਰਿਆ ਵਿੱਚ ਜਾ ਵੜੇ। ਉਹਨਾਂ ਕਿਹਾ ਕਿ ਹਾਈਕੋਰਟ ਵਿੱਚ ਜਦੋਂ ਨਜਾਇਜ਼ ਕਬਜ਼ਿਆਂ ਬਾਰੇ ਸੁਣਵਾਈ ਹੋ ਰਹੀ ਸੀ ਤਾਂ ਉਸ ਸਮੇਂ ਹੀ ਦਿੱਲੀ ਕਮੇਟੀ ਨੂੰ ਪਾਰਟੀ ਬਣ ਕੇ ਕੇਸ ਦੀ ਪੈਰਵਾਈ ਕਰਨੀ ਚਾਹੀਦੀ ਸੀ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply