Wednesday, July 3, 2024

ਪੌਦਾ ਲਗਾ ਕੇ ਗੁਰਕੀਰਤ ਸਿੰਘ ਨੇ ਮਨਾਇਆ ਜਨਮ ਦਿਨ

PPN2704201604ਬਟਾਲਾ, 27 ਅਪ੍ਰੈਲ (ਨਰਿੰਦਰ ਬਰਨਾਲ)- ਆਲੇ ਦੁਆਲੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਅਤੇ ਰੁੱਖਾਂ ਦੀ ਮਹਾਨਤਾ ਦੀ ਸੋਝੀ ਰੱਖਣ ਵਾਲੇ ਅੱਠ ਸਾਲ ਦੇ ਬੱਚੇ ਨੇ ਇਕ ਪੌਦਾ ਲਗਾ ਕੇ ਆਪਣਾ ਜਨਮ ਦਿਨ ਮਨਾ ਕੇ ਇਕ ਮਿਸਾਲ ਪੇਸ਼ ਕੀਤੀ ਅਤੇ ਬੱਚੇ ਦੇ ਪਿਤਾ ਕੁਲਦੀਪ ਸਿੰਘ ਸਲਗਾਨੀਆਂ ਨੇ ਕਿਹਾ ਕਿ ਉਸ ਨੇ ਜਦੋਂ ਆਪਣੇ ਪੁੱਤਰ ਗੁਰਕਿਰਤ ਸਿੰਘ ਤੋਂ ਪੁੱਛਿਆ ਕਿ ਬੇਟੇ ਤੈਨੂੰ ਜਨਮ ਦਿਨ ਤੇ ਕੀ ਗਿਫਟ ਚਾਹੀਦਾ ਹੈ ਤਾਂ ਬੱਚਾ ਗੁਰਕਿਰਤ ਜੋ ਕਿ ਸਕੂਲ ਟੀ.ਵੀ ਤੇ ਅਖਬਾਰਾਂ ਦੇ ਮਾਧਿਅਮ ਰਾਹੀਂ ਵਾਤਾਵਰਣ ਸੰਭਾਲ ਦੀ ਡੂੰਘੀ ਸੋਚ ਰੱਖਦਾ ਸੀ, ਨੇ ਆਪਣੇ ਮਾਪਿਆਂ ਤੋਂ ਇਹ ਜਨਮ ਦਿਨ ਪੌਦਾ ਲਗਾ ਕੇ ਮਨਾਉਣ ਦੀ ਇੱਛਾ ਜਾਹਿਰ ਕੀਤੀ ਅਤੇ ਇਹ ਸੁਣ ਕੇ ਉਸ ਦੇ ਮਾਪੇ ਬਾਗੋਬਾਗ ਹੋ ਗਏ ਤੇ ਉਨਾਂ ਨੇ ਉਸ ਨੂੰ ਪੌਦੇ ਲਿਆ ਕੇ ਦਿੱਤੇ ਅਤੇ ਪੌਦੇ ਲਗਾ ਕੇ ਬੱਚੇ ਗੁਰਕਿਰਤ ਸਿੰਘ ਦੀ ਖੁਸ਼ੀ ਝੱਲੀ ਨਹੀਂ ਜਾ ਰਹੀ। ਬੱਚਾ ਚਾਅ ਨਾਲ ਕਹਿ ਰਿਹਾ ਸੀ ਤੇ ਪਾਪਾ ਮੈਂ ਹਰ ਸਾਲ ਆਪਣਾ ਜਨਮ ਦਿਨ ਇਸੇ ਤਰਾਂ੍ਹ ਪੌਦਾ ਲਗਾ ਕੇ ਮਨਾਇਆ ਕਰਾਂਗਾ।ਸੋ ਸਾਨੂੰ ਸਭ ਨੂੰ ਵੀ ਲੋੜ ਹੈ, ਇਸ ਬੱਚੇ ਦੀ ਸੋਚ ਤੋਂ ਸੇਧ ਲੈਣ ਦੀ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply