Monday, July 1, 2024

ਅਨਾਜ ਦੇ ਨਾਂ ਤੇ ਲਏ 12 ਹਜ਼ਾਰ ਕਰੋੜ ਦੇ ਕਰਜ਼ੇ ਦਾ ਸਪੱਸ਼ਟੀਕਰਨ ਦੇਵੇ ਪੰਜਾਬ ਸਰਕਾਰ – ਦੀਪਇੰਦਰ ਸਿੰਘ ਰੰਧਾਵਾ

ਬਟਾਲਾ, 27 ਅਪ੍ਰੈਲ (ਨਰਿੰਦਰ ਬਰਨਾਲ)- ਅੰਨਦਾਤਾ ਕਹਾਉਣ ਵਾਲਾ ਕਿਸਾਨ ਆਪਣੀ ਮੇਹਨਤ ਨਾਲ ਧਰਤੀ ਵਿੱਚੋਂ ਅਨਾਜ ਪੈਦਾ ਕਰ ਹਰ ਇਕ ਦੀ ਭੁੱਖ ਮਿਟਾਉਣ ਵਾਲਾ ਕਿਸਾਨ ਅੱਜ ਖੁੱਦ ਦਾਣੇ ਦਾਣੇ ਨੂੰ ਮੋਹਤਾਜ਼ ਹੋ ਕੇ ਕਰਜ਼ ਦੇ ਬੋਝ ਥੱਲੇ ਦੱਬ ਨਿਰਾਸ਼ ਹੋ ਆਤਮ ਹੱਤਿਆ ਕਰ ਰਿਹਾ ਹੈ।ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਪੰਜ਼ਾਬ ਯੂਥ ਕਾਂਗਰਸ ਸਕੱਤਰ ਤੇ ਸਾਬਕਾ ਪੰਜ਼ਾਬ ਪ੍ਰਦੇਸ ਕਮੇਟੀ ਪ੍ਰਧਾਨ ਸਵਰਗੀ ਸੰਤੋਖ ਸਿੰਘ ਰੰਧਾਵਾ ਦੇ ਪੋਤਰੇ ਦੀਪਇੰਦਰ ਸਿੰਘ ਰੰਧਾਵਾ ਨੇ ਕਰਦਿਆਂ ਕਿਹਾ ਕਿ ਮੀਡੀਆ ਤੇ ਅਖਬਾਰਾਂ ਵਿੱਚ ਕਿਸਾਨਾਂ ਵੱਲੋਂ ਕਰਜ਼ ਦੇ ਬੋਝ ਦੀ ਵਜਾ ਨਾਲ ਆਤਮਹੱਤਿਆ ਕਰਨ ਦੀਆਂ ਸੁਰਖੀਆਂ ਬਿਨਾ ਨਾਗਾ ਛਪ ਰਹੀਆਂ ਹਨ, ਪਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਕਿਸਾਨਾਂ ਨੂੰ ਇਸ ਤਰਾਂ੍ਹ ਦਾ ਕਠੋਰ ਕਦਮ ਚੁੱਕਣ ਤੋਂ ਰੋਕਣ ਲਈ ਕਿਸੇ ਤਰਾਂ ਦਾ ਕੋਈ ਠੋਸ ਕਦਮ ਨਹੀਂ ਚੁੱਕ ਰਹੀ।ਸਰਕਾਰ ਤਾਂ ਬਸ ਆਤਮਹੱਤਿਆ ਕਰਨ ਵਾਲੇ ਕਿਸਾਨ ਦੇ ਪਰਿਵਾਰ ਨੂੰ ਥੋੜਾ ਜਿਹਾ ਮੁਆਵਜਾ ਦੇ ਕੇ ਫਰਜ਼ ਪੂਰਾ ਹੋਇਆ ਸਮਝ ਰਹੀ ਹੈ ਜਦ ਕਿ ਸਰਕਾਰ ਨੂੰ ਇਸ ਤਰਾ੍ਹ ਦੇ ਉਪਾਅ ਕਰਨ ਦੀ ਸਖਤ ਜਰੂਰਤ ਹੈ, ਜਿਸ ਨਾਲ ਕਿਸਾਨ ਨੂੰ ਆਤਮਹੱਤਿਆ ਕਰਨ ਲਈ ਮਜਬੁੂਰ ਹੀ ਨਾ ਹੋਣਾ ਪਵੇ।ਉਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨ ਮਾਰੂ ਨੀਤੀਆਂ ਅਪਣਾ ਰਹੀ ਹੈ। ਅੱਜ 25 ਦਿਨ ਬੀਤਣ ਤੇ ਵੀ ਸਰਕਾਰ ਵੱਲੋਂ ਅਜੇ ਤੱਕ ਅਨਾਜ ਦੀ ਰਕਮ ਨਹੀਂ ਦਿੱਤੀ ਗਈ। ਕਿਸਾਨ ਮੰਡੀਆਂ ਵਿੱਚ ਰੁੱਲ ਰਿਹਾ ਹੈ ਪਰ ਸਰਕਾਰ ਨੂੰ ਕਿਸਾਨ ਦੀ ਕੋਈ ਫਿਕਰ ਨਹੀਂ ਉਨਾਂ ਨੇ ਕਿਹਾ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਦਾ ਕਿਸਾਨ ਵਿਰੋਧੀ ਚੇਹਰਾ ਸਾਮਣੇ ਆਇਆ ਜਦ ਬੈਂਕਾਂ ਕੋਲੋ 12 ਹਜ਼ਾਰ ਕਰੋੜ ਅਨਾਜ ਘੋਟਾਲੇ ਦਾ ਪਰਦਾਫਾਸ਼ ਹੋਇਆ ‘ਤੇ ਉਨਾਂ ਨੇ ਕਿਹਾ ਕਿ ਇਹ ਅਕਾਲੀ ਭਾਜਪਾ ਸਰਕਾਰ ਸਿਫਰ ਘੋਟਾਲਿਆਂ ਦੀ ਹੀ ਸਰਕਾਰ ਹੈ। ਬਾਦਲ ਪਰਿਵਾਰ ਦੇ ਇੰਨੇ ਵੱਡੇ ਵੱਡੇ ਬਿਜਨੇਸ ਕਾਰੋਬਾਰ ਕਿਸ ਤਰਾ੍ਹ ਚੱਲ ਰਹੇ ਹਨ ਇਸ ਦੀ ਵੀ ਪੂਰੀ ਜਾਂਚ ਹੋਣੀ ਚਾਹੀਦੀ ਹੈ।ਅਨਾਜ ਦੇ ਨਾਂ ਤੇ ਲਏ 12 ਹਜ਼ਾਰ ਕਰੋੜ ਰੁ: ਕਿੱਥੇ ਹਨ, ਪੰਜਾਬ ਸਰਕਾਰ ਇਹ ਸਪਸ਼ੱਟ ਕਰੇ। ਇਸ ਮੌਕੇ ਤੇ ਉਨਾ ਨਾਲ ਕਈ ਕਾਂਗਰਸੀ ਵਰਕਰ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply