ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਜੀ.ਐਨ.ਡੀ.ਯੂ ਦੇ ਬਹੁ ਖੇਡ ਮੈਦਾਨ ਵਿਖੇ ਆਯੌਜਤ ਮਹਿਲਾ-ਪੁਰਸ਼ ਦੋ ਦਿਨਾਂ ਅੰਤਰਵਿਭਾਗੀ ਐਥਲੈਟਿਕਸ ਮੁਕਾਬਲਿਆਂ ਦੇ ਦੋਰਾਨ ਪੁਰਸ਼ਾਂ ਦੇ ਵਰਗ ਦਾ ਚੈਂਪੀਅਨ ਤਾਜ ਇਲੈਕਟ੍ਰੋਨਿਕਸ ਵਿਭਾਗ ਦੇ ਸਿਰ ਸੱਜਿਆ ਅਤੇ ਮਹਿਲਾਵਾਂ ਦੇ ਵਰਗ ਦਾ ਚੈਂਪੀਅਨ ਤਾਜ ਆਰਕੀਟੈਕਟ ਵਿਭਾਗ ਦੇ ਸਿਰ ਸੱਜਿਆ। ਜਦੋਂ ਕਿ ਪੋਲੀਟਿਕਲ ਸਾਇੰਸ ਵਿਭਾਗ ਦਾ ਵਿਦਿਆਰਥੀ ਨਰਿੰਦਰ ਕੁਮਾਰ ਤੇ ਆਰਕੀਟੈਕਟ ਵਿਭਾਗ ਦੀ ਰਾਜਨਦੀਪ ਕੋਰ ਬੁੱਟਰ ਬੈਸਟ ਐਥਲੀਟ ਐਲਾਨੇ ਗਏ ਇਸੇ ਤਰ੍ਹਾਂ ਰਾਜਨੀਤੀ ਵਿਭਾਗ ਦੇ ਵਿਦਿਆਰਥੀ ਜਗਰੂਪ ਸਿੰਘ, ਕੁਲਦੀਪ ਸਿੰਘ, ਜਗਦੀਪ ਸਿੰਘ, ਗੁਰਜੀਤ ਸਿੰਘ, ਹਰਪ੍ਰੀਤ ਸਿੰਘ, ਮਨਜੀਤ ਸਿੰਘ, ਮਹਿਕਦੀਪ ਸਿੰਘ, ਮੁਹੰਮਦ ਆਸਿਫ, ਮੰਨਤ ਸ਼ਰਮਾ, ਪ੍ਰਮਿੰਦਰ ਕੋਰ, ਸਰਬਜੀਤ ਕੋਰ, ਕੁਦਰਤ ਕੋਰ, ਕਰਿਸ਼ਮਾ ਸਰਕਾਰੀਆ, ਪੂਨਮ ਦੇਵੀ, ਯੋਗਿਤਾ ਸ਼ਰਮਾ, ਵਿਜੈ ਪ੍ਰਤਾਪ ਸਿੰਘ ਤੇ ਜਯੋਤੀ ਆਦਿ ਨੇ ਬੇਹਤਰ ਪ੍ਰਦਰਸ਼ਨ ਕਰਦੇ ਹੋਏ ਕਈ ਮੈਡਲ ਤੇ ਟਰਾਫੀਆਂ ਆਪਣੇ ਨਾਮ ਕੀਤੀਆਂ। ਜੇਤੂ ਖਿਡਾਰੀਆਂ ਦਾ ਵਾਪਸ ਵਿਭਾਗ ਪੁੱਜਣ ਤੇ ਪ੍ਰੋ: ਡਾ: ਸਤਨਾਮ ਸਿੰਘ ਦਿਉਲ ਤੇ ਪਿਸ਼ੋਰਾ ਸਿੰਘ ਧਾਰੀਵਾਲ ਆਦਿ ਨੇ ਗਰਮਜੌਸ਼ੀ ਨਾਲ ਸਵਾਗਤ ਕੀਤਾ ਤੇ ਕਿਹਾ ਕਿ ਖਿਡਾਰੀਆਂ ਦੀ ਬੇਹਤਰ ਕਾਰਗੁਜ਼ਾਰੀ ਨੇ ਵਿਭਾਗ ਦਾ ਨਾਮ ਰੌਸ਼ਨ ਕੀਤਾ ਹੈ ਤੇ ਅਜਿਹੇ ਖਿਡਾਰੀਆਂ ਦਾ ਸਵਾਗਤ ਤੇ ਹੌਸਲਾ ਅਫਜਾਈ ਕਰਨਾ ਸਾਡਾ ਫਰਜ ਹੈ ਉਨ੍ਹਾ ਦੱਸਿਆ ਕਿ ਅੰਤਰਵਿਭਾਗੀ ਕਈ ਹੋਰ ਮੁਕਾਬਲਿਆਂ ਦੋਰਾਨ ਵੀ ਖਿਡਾਰੀਆਂ ਦੀ ਕਾਰਗੁਜ਼ਾਰੀ ਬੇਮਿਸਾਲ ਰਹੀ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media