Monday, July 8, 2024

ਸਰਕਾਰੀ ਹਾਈ ਸਕੂਲ ਪੁਤਲੀਘਰ ਨੇ ਮਾਰੀਆਂ ਬਹੁ ਖੇਡ ਖੇਤਰਾਂ ‘ਚ ਮੱਲਾਂ

PPN0305201607ਅੰਮ੍ਰਿਤਸਰ, 3 ਮਈ (ਗੁਰਮੀਤ ਸੰਧੂ)- ਬੀਤਿਆ ਵਿਦਿਅਕ ਸੈਸ਼ਨ 2015-16 ਸਰਕਾਰੀ ਹਾਈ ਸਕੂਲ ਪੁਤਲੀਘਰ (ਗਵਾਲ ਮੰਡੀ) ਲਈ ਪ੍ਰਾਪਤੀਆਂ ਭਰਿਆ ਰਿਹਾ ਹੈ। ਸਕੂਲ ਦੀਆਂ ਵੱਖ ਵੱਖ ਮਹਿਲਾ ਪੁਰਸ਼ ਟੀਮਾਂ ਨੇ ਸਰਕਾਰੀ ਤੇ ਗੈਰ ਸਰਕਾਰੀ ਖੇਡ ਪ੍ਰਤੀਯੋਗਿਤਾਵਾਂ ਵਿਚ ਬੇਹਤਰੀਨ ਪ੍ਰਦਰਸ਼ਨ ਕੀਤਾ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਚ ਤੇ ਡੀ.ਪੀ.ਈ ਮਨਿੰਦਰ ਸਿੰਘ ਨੇ ਦੱਸਿਆ ਕਿ ਲੜਕਿਆਂ ਦੇ ਜੋਨਲ ਪੱਧਰੀ ਅੰਡਰ-17 ਸਾਲ ਉਮਰ ਵਰਗ ਲੜਕਿਆਂ ਦੇ ਖੋ-ਖੋ ਮੁਕਾਬਲੇ ਵਿਚ ਉਨ੍ਹਾਂ ਦੀ ਟੀਮ ਚੈਂਪੀਅਨ ਬਣੀ। ਜਦੋਂ ਕਿ ਜਿਲ੍ਹਾ ਤੇ ਸੂਬਾ ਪੱਧਰੀ ਮੁਕਾਬਲਿਆਂ ਦੋਰਾਨ ਤੀਸਰਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਅੰਡਰ 14 ਸਾਲ ਉਮਰ ਵਰਗ ਲੜਕਿਆਂ ਦੀ ਖੋ-ਖੋ ਟੀਮ ਨੇ ਕੱਦਵਾਰ ਇਨਾਮ ਆਪਣੀ ਝੋਲੀ ਵਿਚ ਪਵਾਏ।ਸਕੂਲ ਦੇ ਹੀ ਵਾਟਰ ਪੋਲੋ ਖੇਡ ਖਿਡਾਰੀ ਨੇ ਸੂਬਾ ਪੱਧਰੀ ਖੇਡ ਮੁਕਾਬਲੇ ਵਿਚ ਦੂਸਰਾ ਸਥਾਨ ਹਾਸਲ ਕੀਤਾ।ਜਦੋਂ ਕਿ ਅੰਡਰ 17 ਸਾਲ ਉਮਰ ਵਰਗ ਰਿਧਮਿਕ ਜਿਮਨਾਸਟਿਕ ਦੀ ਖਿਡਾਰਣ ਅੰਜਲੀ ਨੇ ਤੀਸਰਾ ਸਥਾਨ ਹਾਸਲ ਕੀਤਾ।ਇਥੇ ਹੀ ਬੱਸ ਨਹੀਂ ਹੋਰਨਾਂ ਖੇਡਾਂ ਦੇ ਵਿਚ ਵੀ ਖਿਡਾਰੀਆਂ ਨੇ ਕਈ ਵੱਕਾਰੀ ਮਾਨ ਸਨਮਾਨ ਤੇ ਅਵਾਰਡ ਆਪਣੇ ਨਾਮ ਕੀਤੇ ਹਨ।ਸਕੂਲ ਦੇ ਪ੍ਰਿੰ: ਮਨੋਹਰ ਸਿੰਘ ਅਤੇ ਹੋਰਨਾਂ ਅਧਿਆਪਕਾਂ ਤਵਿਦਿਆਰਥੀਆਂ ਵਲੋਂ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੋਕੇ ਅਮਰਜੀਤ ਸਿੰਘ ਭਿੰਡਰ, ਦਿਨੇਸ਼ ਕੁਮਾਰ, ਕਰਮ ਸਿੰਘ, ਮਨਿੰਦਰ ਸਿੰਘ ਆਦਿ ਹਾਜਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply