Monday, July 8, 2024

ਸਵਾਮੀ ਕ੍ਰਿਸ਼ਣਾਨੰਦ ਦੀ ਗੁਮਸ਼ੁਦਗੀ ਦੀ ਜਾਂਚ ਸੀ.ਬੀ.ਆਈ ਤੋਂ ਕਰਵਾਈ ਜਾਵੇ – ਧਰਮ ਜਾਗਰਨ ਮੰਚ

PPN0806201609
ਮਾਲੇਰਕੋਟਲਾ, 08 ਜੂਨ (ਹਰਮਿੰਦਰ ਸਿੰਘ ਭੱਟ) ਧਰਮ ਜਾਗਰਨ ਮੰਚ ਮਾਲੇਰਕੋਟਲਾ ਵਲੋਂ ਸ਼ਹਿਰ ਦੀ ਅਨੇਕ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧਆਂ ਦੀ ਹਾਜ਼ਰੀ ਵਿੱਚ ਵੈਸ਼ਣੋ ਮਾਤਾ ਮੰਦਿਰ ਵਿੱਚ ਸਵਾਮੀ ਕ੍ਰਿਸ਼ਣਾਨੰਦ ਜੀ ਦੇ ਨਮਿੱਤ ਹਨੁਮਾਨ ਚਾਲਿਸਾ ਪਾਠ ਕੀਤਾ ਗਿਆ। ਪਾਠ ਉਪਰੰਤ ਸਵਾਮੀ ਕ੍ਰਿਸ਼ਣਾਨੰਦ ਜੀ ਦੇ ਸਕੁਸ਼ਲ ਵਾਪਸੀ ਲਈ ਸਾਮੂਹਕ ਅਰਦਾਸ ਵੀ ਕੀਤੀ ਗਈ। ਧਰਮ ਜਾਗਰਨ ਮੰਚ ਵਲੋਂ ਹਿਤੇਸ਼ ਗੁਪਤਾ ਐਡਵੋਕੇਟ ਨੇ ਪੰਜਾਬ ਸਰਕਾਰ ਵਲੋਂ ਸਵਾਮੀ ਜੀ ਦੀ ਗੁਮਸ਼ੁਦਗੀ ਦੀ ਘਟਨਾ ਦੀ ਜਾਂਚ ਸੀ.ਬੀ.ਆਈ ਕੋਲੋਂ ਕਰਵਾਉਣ ਦੀ ਮੰਗ ਕੀਤੀ ਗਈ ਤੇ ਸਵਾਮੀ ਜੀ ਨੂੰ ਸੁਰੱਖਿਆ ਉਪਲੱਬਧ ਕਰਵਾਉਣ ਵਿੱਚ ਟਾਲ ਮਟੋਲ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਨੂੰ ਸਜਾ ਕਰਨ ਵੀ ਮੰਗ ਕੀਤੀ ਗਈ। ਅੱਜ ਦੀ ਇਸ ਅਰਦਾਸ ਸਭਾ ਵਿੱਚ ਸਾਰੇ ਰਾਜਨੀਤਕ ਦਲ ਅਤੇ ਧਾਰਮਿਕ ਸੰਸਥਾਵਾਂ ਵਲੋਂ ਦੁੱਖ ਦੀ ਇਸ ਘੜੀ ਵਿੱਚ ਏਕਤਾ ਦਾ ਪ੍ਰਦਰਸ਼ਨ ਕੀਤਾ ਅਤੇ ਕੁੱਝ ਸਮੇਂ ਤੋ ਪੰਜਾਬ ਵਿੱਚ ਕਈ ਹਿੰਦੂ ਲੀਡਰਾਂ ਦੀਆਂ ਹਤਿਆਵਾਂ ਉੱਤੇ ਰੋਸ ਪ੍ਰਗਟ ਕੀਤਾ ਤੇ ਹਿੰਦੂ ਲੀਡਰਾਂ ਦੀ ਸੁਰੱਖਿਆ ਦੀ ਮੰਗ ਕੀਤੀ ਗਈ। ਅੱਜ ਦੀ ਇਸ ਸਭਾ ਵਿੱਚ ਵਿਸ਼ੇਸ਼ ਤੌਰ ਤੇ ਕਾਂਗਰਸ ਪਾਰਟੀ ਦੇ ਕੋਂਸਲਰ ਸ਼੍ਰੀ ਸਚਿਨ, ਗਊਸ਼ਾਲਾ ਕਮੇਟੀ ਵੱਲੋਂ ਵਿਨੇ ਗਰਗ, ਹੈਪੀ ਗਰਗ, ਖੱਤਰੀ ਸਭਾ, ਬ੍ਰਾਹਮਣ ਸਭਾ ਵਲੋਂ ਕੁੰਜਲਾਲ ਸ਼ਰਮਾ, ਤੀਰਥ ਸ਼ਰਮਾ, ਸ਼ਿਵ ਸੈਨਾ, ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ ਵਲੋਂ ਮਨੋਜ ਕੁਮਾਰ, ਮੋਹਿਤ ਗਰਗ, ਗੌਰਵ ਧੀਮਾਨ ਅਤੇ ਸਾਥੀ ਭਾਰਤੀ ਜਨਤਾ ਪਾਰਟੀ ਵਲੋਂ ਗੀਤੇਸ਼ ਗੁਪਤਾ ਉਪ ਚੇਅਰਮੈਨ ਖਾਦੀ ਬੋਰਡ ਪੰਜਾਬ, ਸੁਰੇਸ਼ ਜੈਨ, ਡੀਲੇਸ਼ ਸ਼ਰਮਾ, ਸੰਦੀਪ ਸੂਦ ਤੇ ਧਰਮ ਜਾਗਰਨ ਮੰਚ ਵਲੋਂ ਪ੍ਰਧਾਨ ਸ਼੍ਰੀ ਸੁਰਿੰਦਰ ਚੌਧਰੀ ਅਤੇ ਉਪ ਪ੍ਰਧਾਨ ਦੀਪਕ ਜੈਨ, ਵਿਨੇ ਜੈਨ, ਲਲਿਤ ਰੌੜਾ, ਮੋਹਿਤ ਵਰਮਾ, ਕੁਨਾਲ ਜੈਨ, ਅਭੇ ਕਾਂਸਲ, ਰਾਹੁਲ ਜਿੰਦਲ, ਟਿੰਕੂ ਜੈਨ, ਕ੍ਰਿਸ਼ਣ ਸ਼ੁਕਲ, ਮੋਹਿਤ ਗੋਇਲ, ਕੁਣਾਲ ਜੈਨ, ਵਰਿੰਦਰ ਧੀਮਾਨ, ਪੁਨੀਤ ਸਪਰਾ, ਮੋਹਿਤ ਵਰਮਾ, ਦਿਪਕ ਸਿੰਗਲਾ, ਵਿਸ਼ੂ ਜੈਨ, ਨਿਤੀਨ ਜੈਨ, ਪੰਕਜ ਮਲਿਕ, ਵਿਸ਼ਾਲ ਸ਼ਰਮਾ, ਵਿਕਾਸ ਜੈਨ, ਰਾਹੁਲ ਜਿੰਦਲ, ਸੰਦੀਪ ਸ਼ਰਮਾ, ਰਾਹੁਲ ਗੋਇਲ, ਅਕਸ਼ੇ ਗਰਗ, ਲੱਕੀ ਟੂਟੇਜਾ, ਦਵਿੰਦਰ ਸਿੰਘ, ਸੰਜੈ ਸ਼ਰਮਾ, ਆਸ਼ੁਤੋਸ਼ ਜਿੰਦਜ਼, ਰਾਜਨ ਦਿਕਸ਼ਿਤ, ਅਭੇ ਕਾਂਸਲ, ਟਿੰਕੁ ਜੈਨ, ਸੌਰਵ ਜਿੰਦਲ, ਰਮਣ ਮੋਦੀ ਆਦਿ ਮੈਂਬਰ ਵੀ ਮੌਜੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply