Wednesday, July 17, 2024

ਨੈਸ਼ਨਲ ਲੋਕ ਅਦਾਲਤ ਵਿੱਚ ਕੁੱਲ 59 ਕੇਸ ਲਗਾਏ 25 ਕੇਸਾਂ ਦਾ ਨਿਪਟਾਰਾ ਕੀਤਾ ਗਿਆ

ਅੰਮ੍ਰਿਤਸਰ, 11 ਜੂਨ (ਜਗਦੀਪ ਸਿੰਘ ਸੱਗੂ)- ਨੈਸ਼ਨਲ ਲੀਗਲ ਸਰਵਿਸ ਅਥਾਰਟੀਜ਼ ਸ੍ਰੀ ਗੁਰਬੀਰ ਸਿੰਘ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਦੀਆਂ ਹਦਾਇਤਾਂ ਅਨੁਸਾਰ ਸੀ. ਜੇ. ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਗਿਰੀਸ਼ ਬਾਂਸਲ ਦੀ ਅਗਵਾਈ ਹੇਠ ਨੈਸ਼ਨਲ ਲੋਕ ਅਦਾਲਤ ਜਿਲ੍ਹਾ ਕਚਿਹਰੀਆਂ, ਅੰਮ੍ਰਿਤਸਰ ਵਿਖੇ ਲਗਾਈ ਗਈ ਜਿਸ ਵਿੱਚ ਵੱਖ-ਵੱਖ ਕਿਸਮਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਜਿਵੇਂ ਕਿ MACT and Insurance Claims ਆਦਿ।
ਨੈਸ਼ਨਲ ਲੋਕ ਅਦਾਲਤ ਦੀ ਵੱਧ ਤੋਂ ਵੱਧ ਸਫਲਤਾ ਲਈ ਜ਼ਿਲ੍ਹਾ ਕਚਹਿਰੀਆਂ, ਅੰਮ੍ਰਿਤਸਰ ਵਿੱਚ ਸ੍ਰੀ ਸ਼ਿਵ ਮੋਹਨ ਗਰਗ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਅੰਮ੍ਰਿਤਸਰ ਵੱਲੋਂ ਬੈਂਚ ਲਗਾਇਆ ਗਿਆ।ਨੈਸ਼ਨਲ ਲੋਕ ਅਦਾਲਤ ਵਿੱਚ ਕੁੱਲ 59 ਕੇਸ ਲਗਾਏ ਗਏ ਜਿਹਨਾਂ ਵਿੱਚੋਂ 25 ਕੇਸਾਂ ਦਾ ਨਿਪਟਾਰਾ ਕੀਤਾ ਗਿਆ।ਇਸ ਲੋਕ ਅਦਾਲਤ ਵਿੱਚ ਕੁੱਲ 1,61,84,243/-  (ਇੱਕ ਕਰੋੜ ਇਕਾਹਠ ਲੱਖ ਚੌਰਾਸੀ ਹਜ਼ਾਰ ਦੋ ਸੋ ਤਰਤਾਲੀ) ਰੁਪਏ ਦੀ ਰਕਮ ਵਸੂਲ ਪਾਈ ਗਈ।

Check Also

ਰੋਟਰੀ ਕਲੱਬ ਸੁਨਾਮ ਵਲੋਂ ਰੁੱਖ ਲਗਾੳ ਮੁਹਿੰਮ ਦਾ ਅਗਾਜ਼

ਸੰਗਰੂਰ, 16 ਜੁਲਾਈ (ਜਗਸੀਰ ਲੌਂਗੋਵਾਲ) – ਵਾਤਾਵਰਨ ਨੂੰ ਬਚਾਉਣ ਸਬੰਧੀ ਕਈ ਸਮਾਜ ਸੇਵੀ ਸੰਸਥਾਵਾਂ ਚਾਰਾਜੋਈ …

Leave a Reply