Friday, November 22, 2024

ਨਿਹੰਗ ਸਿੰਘ ਜਥੇਬੰਦੀਆਂ ਨੇ ਸਜਾਇਆ ਬੰਦੀ ਛੋੜ ਦਿਵਸ ਨੂੰ ਸਮਰਪਿਤ ਮਹੱਲਾ

ppn0111201615
ਅੰਮ੍ਰਿਤਸਰ 1 ਨਵੰਬਰ (ਜਗਦੀਪ ਸਿੰਘ ਸੱਗੂ) -ਪੁਰਾਤਨ ਚਲੀ ਆਉਂਦੀ ਰਵਾਇਤ ਅਨੁਸਾਰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬੰਦੀ ਛੋੜ ਦਿਵਸ ਦੀਵਾਲੀ ਨੂੰ ਸਮਰਪਿਤ ਗੁਰਦੁਆਰਾ ਮੱਲ ਅਖਾੜਾ ਪਾਤਸ਼ਾਹੀ ਛੇਵੀਂ ਬੁਰਜ ਅਕਾਲੀ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ, ਘਿਉ ਮੰਡੀ ਚੌਂਕ ਤੋਂ ਮਹੱਲਾ ਸਜਾਇਆ ਗਿਆ।ਬਾਬਾ ਬਲਬੀਰ ਸਿੰਘ ਜਥੇਦਾਰ ਨਿਹੰਗ ਸਿੰਘ ਸੰਪਰਦਾ 96 ਕਰੋੜੀ ਚੱਕਰਵਰਤੀ ਸ਼ੋ੍ਰਮਣੀ ਬੁੱਢਾ ਦਲ ਦੀ ਰਹਿਨੁਮਾਈ ਵਿੱਚ ਸਜਾਏ ਇਸ ਮਹੱਲੇ ਵਿੱਚ ਘੋੜਿਆਂ, ਹਾਥੀਆਂ ਅਤੇ ਊਠਾਂ ‘ਤੇ ਸਵਾਰ ਨਿਹੰਗ ਸਿੰਘ ਸਸ਼ਤਰ ਬਸਤਰ ਧਾਰਨ ਕਰਕੇ ਜੈਕਾਰੇ ਗੂੰਜਾਉਂਦੇ ਸ਼ਾਮਿਲ ਹੋਏ।ਵੱਡੀਆਂ ਦਸਤਾਰਾਂ ਸਜਾਈ ਨਿਹੰਗ ਸਿੰਘ ਵੀ ਇਸ ਮਹੱਲੇ ਦੌਰਾਨ ਆਕਰਸ਼ਨ ਦਾ ਕੇਂਦਰ ਬਣੇ ਰਹੇ।ਇਸ ਮੌਕੇ ਖਾਲਸਾਈ ਸ਼ਸਤਰ ਕਾਲ ਗੱਤਕੇ ਦੇ ਜ਼ੌਹਰ ਵੀ ਦਿਖਾਏ ਗਏ।ਸ੍ਰੀ ਬਲਾਕ ਦੀ ਖੁੱਲੀ ਗਰਾਊਂਡ ਵਿੱਚ ਘੋੜ ਦੌੜਾਂ ਹੋਈਆਂ। ਇਕ ਇਕ ਨਿਹੰਗ ਸਿੰਘ ਵੱਲੋਂ ਪਹਿਲਾਂ ਦੋ ਘੋੜੇ, ਫਿਰ ਘੋੜੇ ਖੜੇ ਹੋ ਦੋੜਾਏ ਗਏ। ਕਿਲ੍ਹਾ ਪੁੱਟਣ ਵਿੱਚ ਵੀ ਨਿਹੰਗਾਂ ਦੇ ਕਰੱਤਵ ਦੇਖਣ ਯੋਗ ਸਨ।ਬਾਬਾ ਅਵਤਾਰ ਸਿੰਘ ਦਲ ਪੰਥ ਬਿਧੀ ਚੰਦ ਸੰਪਰਦਾ ਸੁਰਸਿੰਘ ਵਾਲੇ ਵਿਸ਼ੇਸ਼ ਦੋ ਹਾਥੀ ਲੈ ਕੇ ਇਸ ਮਹੱਲੇ ਵਿੱਚ ਸ਼ਾਮਲ ਹੋਏ।ਨਰਸਿੰਘ ਬੈਂਡ, ਢੋਲ ਵੀ ਇਸ ਸਮੇਂ ਖੂਬ ਗੂੰਜੇ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਬਾਬਾ ਗੁਰਪਿੰਦਰ ਸਿੰਘ ਸਤਲਾਣੀ ਸਾਹਿਬ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਗੱਜਣ ਸਿੰਘ ਤਰਨਾ ਦਲ ਬਾਬਾ ਬਕਾਲਾ, ਬਾਬਾ ਨਾਰੰਗ ਸਿੰਘ ਹਰੀਆਂ ਵੇਲਾਂ ਵਾਲੇ ਤਰਨਾ ਦਲ, ਬਾਬਾ ਤਰਸੇਮ ਸਿੰਘ ਮਹਿਤਾ ਵਾਲੇ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਬਲਦੇਵ ਸਿੰਘ ਵੱਲੇ ਵਾਲੇ, ਬਾਬਾ ਛਿੰਦਾ ਸਿੰਘ ਭਿਖੀਵਿੰਡ, ਬਾਬਾ ਮੇਜਰ ਸਿੰਘ, ਸ਼ੋ੍ਰਮਣੀ ਕਮੇਟੀ ਦੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਤੇ ਸ. ਬਿਜੈ ਸਿੰਘ, ਸ. ਮਨਮੋਹਨ ਸਿੰਘ ਭਾਗੋਵਾਲੀਆਂ, ਭਾਈ ਰਣਜੀਤ ਸਿੰਘ ਗੋਨਿਆਣਾ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਬਲਦੇਵ ਸਿੰਘ ਟੋਡੀਵਿੰਡ, ਬਾਬਾ ਰਣਜੀਤ ਸਿੰਘ ਮੁਕਤਸਰ ਸਮੇਤ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply