Friday, November 22, 2024

ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਨੇ ਫ੍ਰੀ ਸਿਲਾਈ-ਕਢਾਈ ਤੇ ਕੰਪਿਊਟਰ ਟਰੇਨਿੰਗ ਦੇ ਸਰਟੀਫਿਕੇਟ ਵੰਡੇ

ppn1712201621
ਅੰਮ੍ਰਿਤਸਰ, 17 ਦਸੰਬਰ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਵੱਲੋਂ ਤਕਰੀਬਨ 14 ਸਾਲ ਪਹਿਲਾਂ ਖੋਲੇ ਗਏ ਬੀਬੀ ਕੌਲਾਂ ਜੀ ਫ੍ਰੀ ਐਜੂਕੇਸ਼ਨ ਸਿਲਾਈ-ਕਢਾਈ ਤੇ ਕੰਪਿਊਟਰ ਸੈਂਟਰ ਦੇ 28ਵੇਂ ਬੈਚ ਦੀਆਂ ਬੱਚੀਆਂ ਨੂੰ ਟਰੱਸਟ ਵੱਲੋਂ ਸਰਟੀਫਿਕੇਟ ਵੰਡੇ ਗਏ ਅਤੇ 29ਵੇਂ ਬੈਚ ਦੀ ਅਰਦਾਸ ਕਰਕੇ ਆਰੰਭਤਾ ਕੀਤੀ ਗਈ।ਸਰਟੀਫੀਕੇਟ ਵੰਡਣ ਦੀ ਰਸਮ ਮੁੱਖ ਮਹਿਮਾਨ ਮਹਿੰਦਰ ਸਿੰਘ ਗੰਗਾ ਨਗਰ ਨੇ ਨਿਭਾਈ।ਉਹਨਾਂ ਨੇ ਭਾਈ ਸਾਹਿਬ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਨੂੰ ਸ਼ਲਾਘਾਯੋਗ ਕਾਰਜ਼ ਦੱਸਿਆ। ਇਸ ਸਮੇਂ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਟਰੱਸਟ ਵਲੋਂ ਹਰ ਮਹੀਨੇ 2300 ਦੇ ਕਰੀਬ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ, ਹਸਪਤਾਲ, ਗੁਰੂ ਘਰ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਲਈ ਸਰਾਵਾਂ, ਸਕੂਲ ਅਤੇ ਧਾਰਮਿਕ ਅਸਥਾਨਾਂ ਦੀਆਂ ਸੇਵਾਵਾਂ ਚੱਲ ਰਹੀਆਂ ਹਨ।ਉਨਾਂ ਕਿਹਾ ਕਿ ਫ੍ਰੀ ਸਿਲਾਈ-ਕਢਾਈ ਤੇ ਕੰਪਿਊਟਰ ਸੈਂਟਰ ਵਿਖੇ ਹਰ ਧਰਮ ਦੀਆਂ ਬੱਚੀਆਂ ਨੂੰ ਬਿਨਾਂ ਕਿਸੇ ਜਾਤ ਪਾਤ ਤੇ ਭੇਦ ਭਾਵ ਦੇ ਕੋਰਸ ਕਰਵਾਏ ਜਾ ਰਹੇ ਹਨ ਅਤੇ ਹੁਣ ਤੱਕ ਤਕਰੀਬਨ 3880 ਬੱਚੀਆਂ ਫ੍ਰੀ ਸਿਲਾਈ-ਕਢਾਈ ਅਤੇ ਕੰਪਿਊਟਰ ਦੇ 6 ਮਹੀਨੇ ਦੇ ਕੋਰਸ ਮੁਕੰਮਲ ਕਰਨ ਉਪਰੰਤ ਮਿਹਨਤ ਮਜਦੂਰੀ ਨਾਲ ਆਪਣਾ ਤੇ ਆਪਣੇ ਪਰਿਵਾਰ ਦਾ ਗੁਜਾਰਾ ਚਲਾ ਰਹੀਆਂ ਹਨ।ਭਾਈ ਸਾਹਿਬ ਨੇ ਦੱਸਿਆ ਕਿ ਇਹਨਾਂ ਕੋਰਸਾਂ ਦੇ ਫ੍ਰੀ ਦਾਖਲੇ ਅਪ੍ਰੈਲ ਅਤੇ ਅਕਤੂਬਰ ਦੇ ਮਹੀਨੇ ਵਿੱਚ ਹੁੰਦੇ ਹਨ।
ਇਸ ਮੌਕੇ ਕੁੰਵਰ ਪ੍ਰਤਾਪ ਸਿੰਘ ਚੱਠਾ, ਮਨਿੰਦਰਪਾਲ ਸਿੰਘ ਚੱਠਾ, ਅਮਰੀਕ ਸਿੰਘ, ਤਰਵਿੰਦਰ ਸਿੰਘ ਨਿੱਕੂ, ਕਿਰਤਪਾਲ ਸਿੰਘ ਕੇ.ਪੀ, ਦਵਿੰਦਰਪਾਲ ਸਿੰਘ ਰਾਜੂ, ਇੰਦਰਜੀਤ ਸਿੰਘ, ਜਸਵਿੰਦਰ ਸਿੰਘ ਸਿਵਲ ਲਾਈਨ, ਮੈਡਮ ਇੰਦਰਪ੍ਰੀਤ ਕੌਰ, ਸੁਖਵਿੰਦਰ ਕੌਰ, ਮੈਡਮ ਰੁਪਿੰਦਰ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ ਸੋਨੀਆ ਆਦਿ ਹਾਜਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply