Friday, November 22, 2024

ਅਨਮੋਲ ਰਿਸ਼ਤਾ- `ਮਾਂ`

                      ਇਸ ਦੁਨੀਆਂ ਦੇ ਰਿਸ਼ਤੇ ਵੀ ਅਨੋਖੇ ਹਨ।ਇਹ ਰਿਸ਼ਤੇ ਕੁੱਝ ਖੂਨ ਦੇ ਹਨ ਜਾਂ ਕੁੱਝ ਰਿਸ਼ਤੇ ਪਿਆਰ ਦੇ ਰਿਸ਼ਤੇ ਹਨ।ਇਹ ਰਿਸ਼ਤੇ ਆਮ ਤੌਰ `ਤੇ ਸਮਾਂ ਆਉਣ `ਤੇ ਬਦਲਦੇ ਰਹਿੰਦੇ ਹਨ।ਅੱਜ ਮਨੁੱਖ ਕੋਲ ਪੈਸਾ ਹੈ, ਸ਼ੌਹਰਤ ਹੈ ਤਾਂ ਕਈ ਬੇਲੋੜੀਂਦੇ ਰਿਸ਼ਤੇ ਵੀ ਬਣ ਜਾਂਦੇ ਹਨ, ਪਰ ਜਦੋਂ ਮਨੁੱਖ ਜੇਬ ਤੋਂ ਫਕੀਰ ਹੋ ਜਾਂਦਾਂ ਹੈ ਤਾਂ ਸਾਰੇ ਰਿਸ਼ਤੇ ਬਿਨਾਂ ਕਹੇ ਹੀ ਖਤਮ ਹੋ ਜਾਦੇ ਹਨ, ਪਰ ਉਹ ਰਿਸ਼ਤਾ ਜੋ ਸੱਭ ਤੋਂ  ਅਨਮੋਲ ਹੈ …ਅਨੋਖਾ ਹੈ… ਸਦੀਵੀ ਹੈ…ਖੂਨੀ ਹੈ… ਸੱਚਾ ਹੈ ਤੇ ਪਿਆਰ ਭਰਿਆ ਹੈ …ਉਹ ਹੈ ਰਿਸ਼ਤਾ “ਮਾਂ” ਦਾ।
“ਮਾਂ” ਜੋ ਮਨੁੱਖ ਦੇ ਸੁੱਖ-ਦੁੱਖ ਦੀ ਕਹਾਣੀ ਹੈ, ਖੁਸ਼ੀ-ਗਮੀ ਦਾ ਅਫਸਾਨਾ ਹੈ।ਮਾਂ ਨਾਲ ਬੱਚੇ ਦਾ ਸਬੰਧ ਇਕ ਜਾਂ ਦੋ ਦਿਨਾਂ ਦਾ ਨਹੀ, ਸਗੋਂ ਇਹ ਰਿਸ਼ਤਾ ਤਾਂ ਮਰਨ ਤੋਂ ਬਾਅਦ ਵੀ ਕਾਇਮ ਰਹਿੰਦਾ ਹੈ।
ਜਦੋਂ ਮਨੁੱਖ ਸਾਰੀ ਦੁਨੀਆਂ ਵਲੋਂ ਦੁਰਕਾਇਆ ਜਾਂਦਾਂ ਹੈ ਤਾਂ ਮਾਂ ਹੀ ਉਸ ਵੇਲੇ ਉਸ ਨੂੰ ਸਹਾਰਾ ਦਿੰਦੀ ਹੈ। ਜਿਵੇਂ “ਮਾਂ” ਬੱਚੇ ਦੀ ਖੁਸ਼ੀ ਵਿੱਚ ਸੱਭ ਤੋਂ ਵਧੇਰੇ ਖੁਸ਼ ਹੁੰਦੀ ਹੈ, ਉੱਥੇ ਉਹ ਬੱਚੇ ਦੀਆਂ ਨਮੋਸ਼ੀਆਂ ਨੂੰ ਉਸ ਤੋਂ ਵੱਧ ਅਪਣਾਉਦੀ ਹੈ।ਜਦੋਂ ਮਨੁੱਖ ਦੁੱਖਾਂ ਵਿੱਚ ਘਿਰ ਜਾਂਦਾਂ ਹੈ, ਉਸ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਪੈਦਾ ਹੈ ਤਾਂ ਉਸ ਵੇਲੇ ਰੱਬ ਦੇ ਨਾਂ ਤੋਂ ਪਹਿਲਾ ਮੂੰਹ ਵਿੱਚੋਂ ਨਿਕਲਦਾ ਹੈ ਨਾਂ “ਮਾਂ” ਦਾ।
“ਇਹ ਅੱਜ ਦੀ ਜਿੰਦਗੀ ਇੱਕ ਹੁਲੜ ਹੈ।ਇਹ ਜਿੰਦਗੀ ਦੀ ਗੱਡੀ ਛਪ-ਛਪ ਤੁਰਦੀ ਰਹਿੰਦੀ ਹੈ ਅਤੇ ਮਾਂ ਦਾ ਪਿਆਰ ਇਸ ਨੂੰ ਤਾਲ ਦਿੰਦਾ ਹੈ। ਜਦੋਂ “ਮਾਂ” ਦਾ ਇਹ ਪਿਆਰ ਮਨੁੱਖ ਤੋਂ ਸਦਾ ਲਈ ਵਿੱਛੜ ਜਾਂਦਾਂ ਹੈ ਤਾਂ ਜਿੰਦਗੀ ਦੀ ਗੱਡੀ ਬਿਨਾਂ ਕਿਸੇ ਤਾਲ ਤੋਂ ਬਗੈਰ ਕਿਸੇ ਸੰਗੀਤ ਤੋਂ ਰੌਲਾ ਪਾਉਦੀ ਹੋਈ ਤੁਰਦੀ ਜਾਂਦੀ ਹੈ।”
ਖਾਸ ਕਰਕੇ ਮਨੁੱਖ ਨੂੰ ਮਾਂ ਦੀ ਮਹਾਨਤਾ ਦਾ ਪਤਾ ਮਾਂ ਦੇ ਸਦੀਵੀ ਵਿਛੋੜੇ ਤੋਂ ਬਾਅਦ ਲੱਗਦਾ ਹੈ। ਉਹ ਮਨੁੱਖ ਜੋ ਜੀਉਂਦੇ ਜੀ “ਮਾਂ” ਦੀ ਸੇਵਾ ਨਹੀ ਕਰਦੇ, ਜੋ ‘ਮਾਂ’ ਨੂੰ ਆਪਣੇ ਕਿਸੇ ਸੁੱਖ-ਦੁੱਖ ਦਾ ਸਾਂਝੀਦਾਰ ਨਹੀ ਬਣਾਉਦੇ, ਉਹ ਉਸ ਵੇਲੇ ਪਛਤਾੳਂੁਦੇ ਹਨ ਜਦੋਂ ਉਹਨਾਂ ਦੀ “ਮਾਂ” ਸਦਾ ਲਰੀ ਉਹਨਾਂ ਤੋਂ ਵਿਛੜ ਜਾਂਦੀ ਹੈ, ਜੋ ਮਨੁੱਖ ਮਾਂ ਦੇ ਜੀਉਂਦੇ ਜੀ ਉਸ ਨਾਲ ਸਾਂਝ ਕਾਇਮ ਰੱਖਦਾ ਹੈ ਉਹ “ਮਾਂ” ਦੇ ਸਦੀਵੀ ਸਾਥ ਦੀ ਸਦਾ ਖੁਸ਼ਬੂੂ ਮਹਿਸੂਸ ਕਰਦਾ ਹੈ।
ਵੱਡੇ-ਵੱਡੇ ਗੁਰੂ-ਪੀਰਾਂ ਤੇ ਸੰਤਾਂ ਦੀ ਮਹਾਨਤਾ ਦਾ ਰਾਜ “ਮਾਂ” ਹੈ।ਜਿਵਂੇ ਕਿ ਅਬਰਾਹਿਮ ਲਿੰਕਨ ਨੇ ਕਿਹਾ ਸੀ ਕਿ “ਮੈਂ ਜੋ ਕੁੱਝ ਹਾਂ, ਜਾਂ ਜੋ ਕੁੱਝ ਬਣ ਸਕਦਾ ਹੈ, ਇਹ ਮੇਰੀ “ਮਾਂ” ਦੇ ਪਿਆਰ ਦਾ ਨਤੀਜਾ ਹੈ”।
“ਮਾਂ” ਇਸ ਲਈ ਚੰਗੀ ਹੁੰਦੀ ਹੈ, ਕਿਉਕਿ ਉਹ ਇਕ “ਮਾਂ” ਹੁੰਦੀ ਹੈ ਉਸ ਵਿੱਚ ਮਾਂ ਦੀ ਮਮਤਾ ਹੁੰਦੀ ਹੈ।
“ਮਾਂਵਾਂ ਠੰਡੀਆਂ ਛਾਂਵਾਂ, ਛਾਂਵਾਂ ਕੋਣ ਕਰੇ।
ਮਾਂਵਾਂ ਦੇ ਹਰਜਾਨੇ, ਲੋਕੋ ਕੌਣ ਭਰੇ”।
“ਮਾਂ” ਦਾ ਪਿਆਰ ਉਹ ਪਿਆਰ ਹੁੰਦਾ ਹੈ, ਜੋ ਕਦੇ ਵੀ ਕਿਸੇ ਨਾਲ ਵਟਾਇਆ ਨਹੀ ਜਾ ਸਕਦਾ।ਦੁਨੀਆਂ ਵਿੱਚ ਭੈਣ-ਭਰਾ ਤੇ ਹੋਰ ਕਈ ਦੁਨੀਆਵੀ ਰਿਸ਼ਤੇ ਤਾਂ ਮੁੜ ਸਦੀਵੇ ਹੋ ਸਕਦੇ ਹਨ, ਪਰ ਮਾਂ ਦਾ ਅਨਮੋਲ ਰਿਸਤਾ।ਇਹ ਪ੍ਰੇਰਣਾ :-
ਇਹ ਜੀਵਨ ਨੂੰ ਰੌਸ਼ਨੀ ਦੇਣ ਵਾਲੀ ਜੋਤ, ਇਹ ਸੁੱਖ-ਦੁੱਖ ਦਾ ਸਾਥ, ਇਹ ਖੁਸ਼ੀ ਗਮੀ ਦੀ ਕਹਾਣੀ, ਇਹ ਸੱਚਾ ਤੇ ਰੱਬੀ ਇਸ਼ਕ, ਇਹ ਅਮਿਟ ਛਾਪ ਵਾਲਾ ਨਿਸਵਾਰਥ ਪਿਆਰ ਕਦੇ ਕਿਸੇ ਨਾਲ ਵਟਾਇਆ ਨਹੀ ਜਾ ਸਕਿਆ, ਨਹੀ ਜਾਂਦਾਂ, ਨਹੀ ਜਾ ਸਕਦਾ।
ਰੱਬ ਕਰੇ ਇਹ ਪਿਆਰ ਹਰੇਕ ਨੂੰ ਮਿਲੇ ਤਾਂ ਜੋ ਉਹ ਗੁਰੂ ਨਾਨਕ ਵਰਗੇ ਮਹਾਨ ਸੰਤ ਤੇ ਲਿੰਕਨ ਵਰਗਾ ਮਹਾਨ ਬਣ ਸਕੇ। “ਮਾਂ” ਬੱਚੇ ਨੂੰ ਦੁੱਧ ਦੇ ਨਾਲ ਆਪਣੀ ਆਂਦਰਾਂ ਦਾ ਲਹੂ ਵੀ ਪਿਲਾਉਂਦੀ ਹੈ।
“ਰੱਬ ਭਾਵੇਂ ਵਿਛੜ ਜਾਵੇ, ਪਰ ਮਾਂ ਨਾ ਕਿਸੇ ਦੀ ਵਿਛੜੇ”।
ਕਿਉਕਿ “ਮਾਂ” ਰੱਬ ਦਾ ਨਾਮ ਹੈ ਦੂਜਾਂ ਮਾਂ ਦੀ ਪੂਜਾ, ਰੱਬ ਦੀ ਪੂਜਾ, ਇਹ ਅਨਮੋਲ ਰਿਸ਼ਤਾ ਭਾਵੇਂ ਸ਼ਰੀਰ ਤੋਂ ਵਿਛੜੇ, ਪਰ ਰੂਹ ਨਾਂ ਵਿਛੜੇ।

ਹਰਮਿੰਦਰ ਕੌਰ
ਲੈਕਚਰਾਰ ਪੋਲ-ਸਾਇੰਸ
ਸ.ਸ.ਸ.ਸਕੂਲ ਮਨੌਲੀ (ਮੋਹਾਲੀ)

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply