Friday, September 20, 2024

ਰਾਸ਼ਟਰੀ / ਅੰਤਰਰਾਸ਼ਟਰੀ

ਪਾਕਿ ‘ਚ ਬਣਨ ਵਾਲੇ ਸਰਵ ਧਰਮ ਮਿਊਜ਼ੀਅਮ ‘ਚ ਸਿੱਖ ਧਰਮ ਵਾਲੇ ਹਿੱਸੇ ਦਾ ਖਰਚ ਚੁੱਕੇਗਾ ਟਰੱਸਟ – ਡਾ.ਓਬਰਾਏ

ਅੰਮ੍ਰਿਤਸਰ, 30 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਓਬਰਾਏ ਨੇ ਦੱਸਿਆ ਕਿ ਪਾਕਿਸਤਾਨ ਵਿਖੇ ਉਥੋਂ ਦੀ ਪੰਜਾਬ ਸਰਕਾਰ ਵਲੋਂ ਪ੍ਰਮੁੱਖ 8 ਧਰਮਾਂ ਦੇ ਸਥਾਪਤ ਕੀਤੇ ਜਾ ਰਹੇ ਮਿਊਜ਼ੀਅਮ (ਅਜਾਇਬ ਘਰ) ਵਿੱਚ ਬਣਨ ਵਾਲੀਆਂ ਗੈਲਰੀਆਂ ‘ਚ ਜੋ ਸਿੱਖ ਧਰਮ ਦੀ ਗੈਲਰੀ ਬਣੇਗੀ, ਉਸ ਵਿੱਚ ਰੱਖੇ ਜਾਣ ਵਾਲੇ ਹਰੇਕ ਤਰ੍ਹਾਂ ਦੇ ਸਾਜ਼ੋ ਸਮਾਨ …

Read More »

ਡਾ. ਓਬਰਾਏ ਵਲੋਂ ਕਰਤਾਰਪੁਰ ਸਾਹਿਬ ਵਿਖੇ ਲੰਗਰ ਲਈ ਦੁਬਈ ਤੋਂ ਭੇਜੀਆਂ ਜਾਣਗੀਆਂ ਅਤਿ ਆਧੁਨਿਕ ਮਸ਼ੀਨਾਂ

ਅੰਮ੍ਰਿਤਸਰ, 30 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਪਾਕਿਸਤਾਨ ਦੌਰੇ ਤੋਂ ਵਾਪਸ ਭਾਰਤ ਪਰਤੇ ਡਾ.ਐਸ.ਪੀ.ਸਿੰਘ ਓਬਰਾਏ ਨੇ ਦੱਸਿਆ ਹੈ ਕਿ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਬਹੁਤ ਜਲਦ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਲੰਗਰ ਦੀ ਸਹੂਲਤ ਲਈ ਆਟਾ ਗੁੰਨਣ, ਪੇੜੇ ਕਰਨ ਤੇ ਪ੍ਰਸ਼ਾਦੇ ਪਕਾਉਣ ਵਾਲੀ ਦੁਬਈ ‘ਚ ਤਿਆਰ ਹੋਈ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਮਸ਼ੀਨ ਤੋਂ ਇਲਾਵਾ ਬਰਤਨ ਸਾਫ਼ …

Read More »

ਸਰਬਤ ਦਾ ਭਲਾ ਟਰੱਸਟ ਵਲੋਂ ਪੰਜਾਬ ਯੂਨੀਵਰਸਿਟੀ ਲਹੌਰ ‘ਚ ਸਥਾਪਤ ਹੋਵੇਗੀ ‘ਗੁਰੂ ਨਾਨਕ’ ਚੇਅਰ

ਅੰਮ੍ਰਿਤਸਰ, 30 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿੱਖ ਧਰਮ ਦੇ ਮੋਢੀ ਤੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੀ-ਸੁੱਚੀ ਕਿਰਤ ਕਰਨ ਤੇ ਵੰਡ ਛਕਣ ਦੇ ਸਿਧਾਂਤ ‘ਤੇ ਪਹਿਰਾ ਦੇਣ ਵਾਲੇ ਅੰਤਰਰਾਸ਼ਟਰੀ ਪੱਧਰ ਦੇ ਸਮਾਜ ਸੇਵਕ, ਦੁਬਈ ਦੇ ਉਘੇ ਕਾਰੋਬਾਰੀ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ.ਸਿੰਘ ਓਬਰਾਏ ਨੇ ਗੁਰੂ ਸਾਹਿਬ ਦੇ 550 ਸਾਲਾ …

Read More »

ਲੋਕ ਸਭਾ ਮੈਂਬਰ ਗੁਰਜੀਤ ਔਜਲਾ ਦੀਆਂ ਕੋਸਿਸ਼ਾਂ ਸਦਕਾ ਦੁਬਾਰਾ ਪਰਿਵਾਰ ਨੂੰ ਮਿਲਿਆ -ਗੁਲਾਮ ਫਰੀਦ

ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਨੌਜੁਆਨ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀਆਂ ਕੋਸਿਸ਼ਾਂ ਸਦਕਾ 17 ਸਾਲ ਪਾਕਿਸਤਾਨ ਦੀ ਕੋਟ ਲਖਪਤ ਜੇਲ ਵਿੱਚ ਗੁਜਾਰਣ ਵਾਲੇ ਮਲੇਰਕੋਟਲਾ ਵਾਸੀ ਗੁਲਾਮ ਫਰੀਦ ਅੱਜ ਆਪਣੀ ਮਾਂ ਨੂੰ ਮਿਲਿਆ।          ਮਿਲੀ ਜਾਣਕਾਰੀ ਅਨੁਸਾਰ ਮਲੇਰਕੋਟਲਾ ਵਾਸੀ ਗੁਲਾਮ ਫਰੀਦ 2002 ਵਿੱਚ ਗਲਤੀ ਨਾਲ ਭਾਰਤ-ਪਾਕਿਸਤਾਨ ਦੀ ਸਰਹੱਦ ਨੂੰ …

Read More »

ਵਿਰਾਸਤ-ਏ-ਖਾਲਸਾ `ਵਰਲਡ ਬੁੱਕ ਆਫ ਰਿਕਾਰਡਜ਼` ਦੀ ਸੂਚੀ ਵਿੱਚ ਸ਼ਾਮਲ

ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਮੰਤਰੀ ਚਰਨਜੀਤ ਚੰਨੀ ਨੇ ਪ੍ਰਾਪਤ ਕੀਤਾ ਪੁਰਸਕਾਰ ਚੰਡੀਗੜ, 28 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਕੀਤੇ ਗਏ ਅਤਿ ਆਧੁਨਿਕ ਅਜਾਇਬ ਘਰ, ਵਿਰਾਸਤ-ਏ-ਖਾਲਸਾ ਨੇ ਰੋਜ਼ਾਨਾ ਸਭ ਤੋਂ ਵੱਧ ਸੈਲਾਨੀਆਂ ਦੀ ਆਮਦ ਸਦਕਾ ਸਾਲਾਨਾ ਹਵਾਲਾ ਪੁਸਤਕ `ਵਰਲਡ ਬੁੱਕ ਆਫ ਰਿਕਾਰਡਜ` ਵਿਚ ਸੂਚੀਬੱਧ ਹੋ ਕੇ ਇੱਕ ਹੋਰ ਨਵਾਂ ਰਿਕਾਰਡ ਬਣਾ ਲਿਆ …

Read More »

26 ਜਨਵਰੀ 2020 ਤੋਂ ਪਹਿਲਾਂ ਸਿੱਖ ਧਰਮ ਨੂੰ ਵੱਖਰਾ ਧਰਮ ਐਲਾਨਿਆ ਜਾਵੇ – ਜੀ.ਕੇ

`ਜਾਗੋ` ਪਾਰਟੀ ਨੇ ਸੰਵਿਧਾਨ ਦਿਹਾੜੇ ‘ਤੇ ਰਾਸ਼ਟਰਪਤੀ ਨੂੰ ਲਿਖਿਆ ਪੱਤਰ ਨਵੀਂ ਦਿੱਲੀ, 27 ਨਵੰਬਰ (ਪੰਜਾਬ ਪੋਸਟ ਬਿਊਰੋ) – ਧਾਰਮਿਕ ਪਾਰਟੀ `ਜਾਗੋ` ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਸੰਵਿਧਾਨ ਦਿਹਾੜੇ ਉੱਤੇ ਪੱਤਰ ਲਿਖਿਆ ਹੈ।ਜਾਗੋ-ਜਗ ਆਸਰਾ ਗੁਰੂ ਓਟ (ਜਥੇਦਾਰ ਸੰਤੋਖ ਸਿੰਘ) ਪਾਰਟੀ ਵਲੋਂ ਭੇਜੇ ਗਏ ਪੱਤਰ ਵਿੱਚ ਰਾਸ਼ਟਰਪਤੀ ਨੂੰ ਸੰਵਿਧਾਨ ਦੇ ਆਰਟੀਕਲ 25(ਬੀ) ਵਿੱਚ ਇੱਕ ਅਧਿਆਦੇਸ਼ …

Read More »

ਭਾਈ ਮਰਦਾਨਾ ਜੀ ਦੇ ਪਰਿਵਾਰ ਦੇ ਦੁੱਖ `ਚ ਸ਼ਰੀਕ ਹੋਏ ਡਾ. ਓਬਰਾਏ

ਭਾਈ ਮਰਦਾਨਾ ਜੀ ਦੀ 18ਵੀਂ ਪੀੜ੍ਹੀ ਦੇ ਜਵਾਈ ਦਾ ਹੋਇਆ ਭਰ ਜਵਾਨੀ `ਚ ਦਿਹਾਂਤ ਅੰਮ੍ਰਿਤਸਰ, 27 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਤੇ ਦੁਬਈ ਦੇ ਨਾਂਮਵਰ ਕਾਰੋਬਾਰੀ ਡਾ. ਐਸ.ਪੀ ਸਿੰਘ ਓਬਰਾਏ ਨੇ ਭਾਈ ਮਰਦਾਨਾ ਜੀ ਦੇ ਪਰਿਵਾਰ ਦੀ 18ਵੀਂ ਪੀੜ੍ਹੀ `ਚੋਂ ਭਾਈ ਮੁਹੰਮਦ ਹੁਸੈਨ ਲਾਲ ਜੀ ਦੇ ਜਵਾਈ ਮੁਹੰਮਦ ਹੁਸੈਨ ਵਿੱਕੀ ਦੇ …

Read More »

ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦਾ ਬੈਂਚ ਅੱਜ ਕਰੇਗਾ ਮਹਾਰਾਸ਼ਟਰਾ ਮਾਮਲੇ ਦੀ ਸੁਣਵਾਈ

 ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ ਬਿਊਰੋ) – ਮਹਾਰਾਸ਼ਟਰ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸਾਰੇ ਪੱਖਾਂ ਨੂੰ ਹਲਫੀਆ ਬਿਆਨ ਦਾਖਲ ਕਰਨ ਲਈ ਕਿਹਾ ਹੈ।ਤਿੰਨ ਜੱਜਾਂ ਐਨ.ਵੀ ਰਾਮੰਨਾ, ਅਸ਼ੋਕ ਭੂਸ਼ਨ ਅਤੇ ਸੰਜਵਿ ਖੰਨਾ ਦੇ ਬੈਂਚ ਨੇ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ਹੈ ਕਿ 10.30 ਵਜੇ ਫੜਨਵੀਸ ਨੂੰ ਮੁੱਖ ਮੰਤਰੀ ਬਣਾਉਣ ਲਈ ਰਾਜਪਾਲ ਬੀ.ਐਸ ਕੋਸ਼ਿਆਰੀ ਵਲੋਂ 3 ਨਵੰਬਰ ਨੂੰ ਜਾਰੀ …

Read More »

ਮਾਮਲਾ ਮਹਾਰਾਸ਼ਟਰ ਦੀ ਕੁਰਸੀ ਦਾ – ਸੁਪਰੀਮ ਕੋਰਟ ‘ਚ ਹੋਵੇਗੀ ਅੱਜ ਐਤਵਾਰ ਸੁਣਵਾਈ

ਤੜਕੇ ਸਵੇਰੇ ਭਾਜਪਾ ਦੇ ਫੜਨਵੀਸ ਨੇ ਮੁੱਖ ਮੰਤਰੀ ਤੇ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਵਜੋਂ ਚੁੱਕੀ ਸੀ ਸਹੁੰ ਅੰਮ੍ਰਿਤਸਰ, 23 ਨਵੰਬਰ (ਪੰਜਾਬ ਪੋਸਟ ਬਿਊਰੋ) – ਮਹਾਰਾਸ਼ਟਰ ਵਿੱਚ ਤਿੰਨ ਪਾਰਟੀਆਂ ਸ਼ਿਵ ਸੈਨਾ, ਕਾਂਗਰਸ ਅਤੇ ਐਨ.ਸੀ.ਪੀ ਨੂੰ ਚਕਮਾ ਦੇ ਕੇ ਤੜਕੇ ਸਵੇਰੇ ਐਨ.ਸੀ.ਪੀ ਆਗੂ ਅਜੀਤ ਪਵਾਰ ਦੀ ਮਦਦ ਨਾਲ ਦੂਜੀ ਵਾਰ ਮੁੱਖ ਮੰਤਰੀ ਬਣੇ ਮਹਾਰਾਸ਼ਟਰ ਦੇ ਭਾਜਪਾ ਆਗੂ ਦੇਵੇਂਦਰ ਫੜਨਵੀਸ ਦੀ …

Read More »

ਗੁਰੂ ਰਾਮਦਾਸ ਜੀ ਨਿਵਾਸ ਵਿਖੇ ਕਾਈਰੋਪ੍ਰੈਕਟਿਕ ਇਲਾਜ਼ ਪ੍ਰਣਾਲੀ ਦੇ ਕੈਂਪ ‘ਚ ਪੁੱਜੇ ਡਾਕਟਰਾਂ ਦਾ ਸਨਮਾਨ

ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਇੰਡੀਅਨ ਐਸੋਸੀਏਸ਼ਨ ਕਾਈਰੋਪ੍ਰੈਕਟਿਕ ਡਾਕਟਰਜ਼ (ਆਈ.ਏ.ਸੀ.ਡੀ) ਵੱਲੋਂ ਸ੍ਰੀ ਦਰਬਾਰ ਸਾਹਿਬ ਸਥਿਤ ਗੁਰੂ ਰਾਮਦਾਸ ਜੀ ਨਿਵਾਸ ਵਿਖੇ ਕਾਈਰੋਪ੍ਰੈਕਟਿਕ ਇਲਾਜ਼ ਪ੍ਰਣਾਲੀ ਦੇ ਕੈਂਪ ‘ਚ ਪੁੱਜੇ ਡਾਕਟਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦੇ ਹੋਏ ਮੁੱਖ ਸਕੱਤਰ ਡਾ. ਰੂਪ ਸਿੰਘ ।

Read More »