ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ ਅਤੇ ਸਫਾਈ ਦੇ ਕੰਮ ਅਤੇ ਹੋਰ ਨਾਗਰਿਕ ਸਹੂਲਤਾਂ ਦੀ ਜਾਂਚ ਕੀਤੀ।ਉਨ੍ਹਾਂ ਨੇ ਆਪਣਾ ਦੌਰਾ ਨਾਵਲਟੀ ਚੌਂਕ ਤੋਂ ਸ਼ੁਰੂ ਕਰਕੇ ਕਸਟਮ ਚੌਂਕ, ਰਿਆਲਟੋ ਚੌਕ, ਫਿਰ ਛੇਹਰਟਾ, ਇਸਲਾਮਾਬਾਦ, ਲਾਹੌਰੀ ਗੇਟ, ਭੰਡਾਰੀ ਪੁੱਲ, ਕੂਪਰ ਰੋਡ ਤੋਂ ਲਾਰੈਂਸ ਰੋਡ ਤੱਕ ਕੀਤਾ।ਉਨ੍ਹਾਂ ਨੇ ਮਿਉਂਸਪਲ ਆਟੋ ਵਰਕਸ਼ਾਪ ਵਿਖੇ ਵੀ ਅਚਨਚੇਤ ਚੈਕਿੰਗ …
Read More »ਪੰਜਾਬ
ਵਿਸ਼ਵ ਥੈਲੈਸੀਮੀਆਂ ਦਿਨ ਨੂੰ ਸਮਰਪਿਤ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ
ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ ਵੱਲ੍ਹਾ ਵਿਖੇ ‘ਐਸ.ਜੀ.ਆਰ.ਡੀ ਥੈਲੇਸੀਮੀਆ ਵੈਲਫੇਅਰ ਸੋਸਾਇਟ ਅਤੇ ਅੰਮ੍ਰਿਤਸਰ ਅਕੈਡਮਕ ਆਫ਼ ਪੀਡੀਐਡਟ੍ਰਿਕਸ’ ਵੱਲੋਂ ਵਿਸ਼ਵ ਥੈਲਾਸੀਮੀਆ ਦਿਨ ਨੂੰ ਸਮਰਪਿਤ ਇੱਕ ਵਿਸ਼ਾਲ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ, ਲੋੜਵੰਦ ਮਰੀਜ਼ਾਂ ਦੇ ਵਾਰਸਾਂ ਅਤੇ ਸਵੈ-ਇੱਛਕ ਖੂਨਦਾਨੀਆਂ ਨੇ 06/05/2025 ਅਤੇ 07/05/2025 ਨੂੰ ਭਾਗ ਲੈ ਕੇ 100 ਤੋ ਜਿਆਦਾ …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਮਹਾਤਮਾ ਹੰਸਰਾਜ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਵੈਦਿਕ ਹਵਨ
ਅੰਮ੍ਰਿਤਸਰ, 23 ਮਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਵਿਖੇ ਮਹਾਤਮਾ ਹੰਸਰਾਜ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਵੈਦਿਕ ਹਵਨ ਯੱਗ ਦਾ ਆਯੋਜਨ ਕੀਤਾ ਗਿਆ।ਸੁਦਰਸ਼ਨ ਕਪੂਰ ਚੇਅਰਮੈਨ ਸਥਾਨਕ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਮੁੱਖ ਜ਼ਜਮਾਨ ਵਜੋਂ ਹਵਨ ਵਿੱਚ ਮੌਜ਼ੂਦ ਸਨ। ਪ੍ਰਿੰਸੀਪਲ ਡਾ. ਪਸ਼ਪਿੰਦਰ ਵਾਲੀਆ ਨੇ ਮਹਾਤਮਾ ਹੰਸਰਾਜ ਨੂੰ ਨਿਰਸਵਾਰਥ ਸੇਵਾ ਅਤੇ ਕੁਰਬਾਨੀ ਦੇ ਰੂਪ …
Read More »ਬੀਬੀਕੇ ਡੀਏਵੀ ਕਾਲਜੀਏਟ ਸੀਨੀ. ਸੈਕੰਡਰੀ ਸਕੂਲ ਗਰਲਜ਼ ਦਾ ਪੀ.ਐਸ.ਈ.ਬੀ ਦੀ ਬਾਰ੍ਹਵੀਂ ਸ਼੍ਰੇਣੀ ਪ੍ਰੀਖਿਆ ‘ਚ ਪ੍ਰਦਰਸ਼ਨ ਸ਼ਾਨਦਾਰ
ਅੰਮ੍ਰਿਤਸਰ, 23 ਮਈ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਦੀਆਂ ਬਾਰ੍ਹਵੀਂ ਸ਼੍ਰੇਣੀ ਦੀਆਂ ਵਿਦਿਆਰਥਣਾਂ ਨੇ ਅਕਾਦਮਿਕ ਉੱਤਮਤਾ ਦੀ ਆਪਣੀ ਵਿਰਾਸਤ ਨੂੰ ਜਾਰੀ ਰੱਖਦੇ ਹੋਏ 2024-25 ਸੈਸ਼ਨ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਨੂੰ ਆਪਣੀਆਂ ਵਿਦਿਆਰਥਣਾਂ ਦੇ ਸ਼ਾਨਦਾਰ ਪ੍ਰਦਰਸ਼ਨ `ਤੇ ਬਹੁਤ ਮਾਣ ਹੈ, ਕਿਉਂਕਿ 3 ਵਿਦਿਆਰਥਣਾਂ ਨੇ 95% ਅਤੇ ਇਸ ਤੋਂ …
Read More »ਡੀ.ਏ.ਵੀ ਪਬਲਿਕ ਸਕੂਲ ਨੇ ਜੇਤੂਆਂ ਨਾਲ ਸਫ਼ਲਤਾ ਦਾ ਜਸ਼ਨ ਮਨਾਇਆ
ਅੰਮ੍ਰਿਤਸਰ, 23 ਮਈ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਨੇ (ਸੀ.ਬੀ.ਐਸ.ਈ) ਜਮਾਤ ਦਸਵੀਂ ਅਤੇ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਅਕਾਦਮਿਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਲਈ ਇੱਕ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ।ਜਿਸ ਵਿੱਚ 95% ਜਾਂ ਇਸ ਤੋਂ ਵੱਧ ਮਾਪਦੰਡ ਨੂੰ ਪ੍ਰਾਪਤ ਕਰਨ ਵਾਲੇ ਜਮਾਤ ਬਾਰ੍ਹਵੀਂ ਦੇ 16 ਵਿਦਿਆਰਥੀਆਂ ਅਤੇ ਜਮਾਤ ਦਸਵੀਂ ਦੇ 60 ਵਿਦਿਆਰਥੀਆਂ ਨੇ ਮੁੱਖ ਅਧਿਆਪਕਾ ਅਤੇ …
Read More »ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ
ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਕਮਰਸ ਖੇਤਰ ਦੇ ਵਿਦਿਆਰਥੀਆਂ ਨੂੰ ਅਧਿਆਪਕ ਸੋਨੀਆ ਸ਼ਰਮਾ ਦੀ ਅਗਵਾਈ ਹੇਠ ਲਹਿਰਾਗਾਗਾ ਵਿਖੇ ਸਥਿਤ ਯੂਕੋ ਬੈਂਕ ਦਾ ਦੌਰਾ ਕਰਵਾਇਆ ਗਿਆ।ਬੈਂਕ ਪਹੁੰਚਣ ‘ਤੇ ਬੈਂਕ ਮੈਨੇਜਰ ਰੋਹਿਤ ਗਰਗ ਅਤੇ ਮੈਡਮ ਰਾਜਪ੍ਰੀਤ ਕੌਰ (ਹੈਡ ਕੈਸ਼ੀਅਰ) ਅਤੇ ਸਾਰੇ ਸਟਾਫ ਨੇ ਬੱਚਿਆਂ ਅਤੇ ਮੈਨੇਜਮੈਂਟ ਦਾ ਸਵਾਗਤ ਕੀਤਾ।ਇਸ ਤੋਂ ਬਾਅਦ ਬੱਚਿਆਂ …
Read More »ਪੰਜਾਬ ਦੀ ਟੌਪਰ ਹਰਸੀਰਤ ਦਾ ਨਾਨਕੇ ਘਰ ਲੌਂਗੋਵਾਲ ਵਿਖੇ ਭਰਵਾਂ ਸਵਾਗਤ
ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਦੇ ਨਤੀਜਿਆਂ ‘ਚੋ’ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪੰਜਾਬ ‘ਚੋ ਟੌਪਰ ਰਹੀ ਸਰਵਹਿਤਕਾਰੀ ਵਿਦਿਆ ਮੰਦਰ ਬਰਨਾਲਾ ਦੀ ਵਿਦਿਆਰਥਣ ਹਰਸੀਰਤ ਕੌਰ ਪੁੱਤਰੀ ਸਿਮਰਦੀਪ ਸਿੰਘ (ਧਨੌਲਾ) ਦਾ ਉਸ ਦੇ ਨਾਨਕੇ ਘਰ ਲੌਂਗੋਵਾਲ ਵਿਖੇ ਪੁੱਜਣ ‘ਤੇ ਭਰਵਾਂ ਸਵਾਗਤ ਕੀਤਾ ਗਿਆ।ਹਰਸੀਰਤ ਨੇ ਕਿਹਾ ਕਿ ਆਪਣੇ ਨਾਨਕੇ ਘਰ ਆ ਕੇ …
Read More »ਖਾਲਸਾ ਕਾਲਜ ਵਿਖੇ ਇੰਟਰਐਕਟਿਵ ਸੈਸ਼ਨ ਕਰਵਾਇਆ ਗਿਆ
ਅੰਮ੍ਰਿਤਸਰ, 22 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਵਿਭਾਗ ਵਿਖੇ ਬਜਾਜ ਫਿਨਸਰਵ ਲਿਮ. ਦੁਆਰਾ ਇੰਟਰਐਕਟਿਵ ਸੈਸ਼ਨ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਇਸ ਸੈਸ਼ਨ ‘ਚ ਬਜਾਜ ਫਿਨਸਰਵ ਲਿਮ. ਤੋਂ ਮਨੋਜ ਪਾਰੀਕ (ਮੈਨੇਜਰ ਸੀ.ਐਸ.ਆਰ) ਅਤੇ ਸ੍ਰੀਮਤੀ ਪੂਰਵਾ ਕੁਲਗੋਡ (ਮੈਨੇਜਰ ਸੀ.ਐਸ.ਆਰ) ਨੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਵੱਖ-ਵੱਖ ਪਲੇਸਮੈਂਟ ਮੌਕਿਆਂ ਬਾਰੇ ਕਰੀਅਰ ਓਰੀਐਂਟੇਸ਼ਨ ’ਤੇ …
Read More »ਐਮ.ਐਲ.ਜੀ ਕਾਨਵੈਂਟ ਸਕੂਲ ਵਿਖੇ ਸਮਰ ਪਾਰਟੀ” ਦਾ ਆਯੋਜਨ
ਸੰਗਰੂਰ, 22 ਮਈ (ਜਗਸੀਰ ਲੌਂਗੋਵਾਲ) – ਐਮ.ਐਲ.ਜੀ ਕਾਨਵੈਂਟ ਸਕੂਲ (ਸੀ.ਬੀ.ਐਸ.ਸੀ) ਦੇ ਕੈਂਪਸ ਵਿੱਚ ਕਿੰਡਰਗਾਰਟਨ ਦੇ ਛੋਟੇ ਬੱਚਿਆਂ ਲਈ ‘ਸਮਰ ਪਾਰਟੀ’ ਦਾ ਆਯੋਜਨ ਕੀਤਾ ਗਿਆ।ਇਸ ਗਤੀਵਿਧੀ ਦਾ ਉਦੇਸ਼ ਗਰਮੀ ਵਿੱਚ ਖਾਣ ਵਾਲੇ ਫਲਾਂ ਨਾਲ ਸਬੰਧਤ ਜਾਣਕਾਰੀ ਦੇਣਾ ਸੀ।ਕਿੰਡਰਗਾਰਟਨ ਅਧਿਆਪਕਾਂ ਨੇ ਵੱਖ-ਵੱਖ ਫਲ ਜਿਵੇ ਕੇ ਅੰਬ, ਤਰਬੂਜ਼, ਖਰਬੂਜਾ, ਨਿੰਬੂ ਆਦਿ ਪ੍ਰਦਰਸ਼ਿਤ ਕੀਤੇ ਤੇ ਬੱਚਿਆਂ ਨੂੰ ਇਹ ਫਲ ਖਾਣ ਦੇ ਫਾਇਦੇ ਦੱਸੇ, ਜਿਵੇਂ …
Read More »ਮੌਲਿਕ ਜੈਨ ਦਾ ਲਿਟਲ ਫਲਾਵਰ ਸਕੂਲ `ਚ 500 ਵਿਚੋਂ 492 ਅੰਕ ਹਾਸਲ ਕਰਕੇ ਦੂਜਾ ਸਥਾਨ
ਸੰਗਰੂਰ, 22 ਮਈ (ਜਗਸੀਰ ਲੌਂਗੋਵਾਲ) – ਹਾਲ ਹੀ ਵਿੱਚ ਐਲਾਨੇ ਗਏ ਸੀ.ਬੀ.ਐਸ.ਈ ਬੋਰਡ ਦੇ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਸੁਨਾਮ ਨਿਵਾਸੀ ਅਤੇ ਸੰਗਰੂਰ ਸਥਿਤ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਵਿਦਿਆਰਥੀ ਮੌਲਿਕ ਜੈਨ ਨੇ 500 ਵਿੱਚੋਂ 492 ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਦੂਜਾ ਸਥਾਨ ਹਾਸਲ ਕਰ ਲਿਆ ਹੈ।ਇਸ ਉਪਲਬਧੀ ਨੇ ਸਿਰਫ਼ ਸਕੂਲ ਹੀ ਨਹੀਂ, ਸਗੋਂ ਪੂਰੇ ਸੁਨਾਮ ਸ਼ਹਿਰ ਦਾ ਮਾਣ ਵਧਾਇਆ …
Read More »