Friday, December 27, 2024

ਪੰਜਾਬ

ਖ਼ਾਲਸਾ ਕਾਲਜ ਵਿਖੇ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਫ਼ੈਸ਼ਨ ਡਿਜਾਈਨਿੰਗ ਵਿਭਾਗ ਵੱਲੋਂ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।ਕਾਲਜ ਕਾਰਜ਼ਜਕਾਰੀ ਪ੍ਰਿੰਸੀਪਲ ਡਾ. ਏ.ਕੇ ਕਾਹਲੋਂ ਦੀ ਅਗਵਾਈ ‘ਚ ‘ਦ ਐਨਲਾਟੀਨਿੰਗ ਦੀਆਜ਼-2024’ ਵਿਸ਼ੇ ’ਤੇ ਅਧਾਰਿਤ ਉਕਤ ਪ੍ਰਦਰਸ਼ਨੀ ਦੌਰਾਨ ਵਿਦਿਆਰਥਣਾਂ ਨੇ ਆਪਣੇ ਹੁਨਰ ਦਾ ਸ਼ਾਨਦਾਰ ਮੁਜ਼ਾਹਰਾ ਕਰਦਿਆਂ ਆਪਣੇ ਹੱਥੀਂ ਤਿਆਰ ਕੀਤੀਆਂ ਵੱਖ-ਵੱਖ ਤਰ੍ਹਾਂ ਦੀਆਂ ਵਸਤੂਆਂ ਪ੍ਰਦਰਸ਼ਿਤ ਕੀਤੀਆਂ। ਪ੍ਰਿੰਸੀਪਲ ਡਾ. ਕਾਹਲੋਂ …

Read More »

ਇੱਕ ਨਵੰਬਰ ਨੂੰ ਮਨਾਈ ਜਾਵੇਗੀ ਦਿਵਾਲੀ – ਹਿੰਦੂ ਸੰਸਥਾਵਾਂ

ਭੀਖੀ, 30 ਅਕਤੂਬਰ (ਕਮਲ ਜ਼ਿੰਦਲ) – ਸ਼੍ਰੀ ਹਨੁੰਮਾਨ ਮੰਦਰ ਭੀਖੀ ਵਿੱਚ ਸਾਰੇ ਹਿੰਦੂ ਸਮਾਜ ਧਾਰਮਿਕ ਸੰਸਥਾਵਾਂ ਅਤੇ ਵਿਦਵਾਨ ਪੰਡਤਾਂ ਵਲੋਂ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ 1 ਨਵੰਬਰ 2024 ਨੂੰ ਦਿਵਾਲੀ ਮਨਾਉਣ ਦਾ ਮਤਾ ਪਾਸ ਕੀਤਾ ਗਿਆ।ਵਿਦਵਾਨ ਪੰਡਤਾਂ ਦੁਆਰਾ ਦੱਸਿਆ ਗਿਆ ਕੀ ਸ਼਼੍ਰੀ ਲਛਮੀ ਮਾਤਾ ਦਾ ਪੂਜਨ ਸਮਾਂ ਰਾਤ 6.17 ਤੋਂ 8.15 ਅਤੇ 10.05 ਤੋ 12.10 ਤੱਕ ਦਾ ਹੈ।ਇਸ ਮੌਕੇ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਖੂਨਦਾਨ ਕੈਂਪ ਦਾ ਆਯੋਜਨ

ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਦੀ ਸਰਪ੍ਰਸਤੀ ਹੇਠ ਐਨ.ਐਸ.ਐਸ ਯੂਨਿਟ- 1 ਅਤੇ 2 ਵਲੋਂ ਖੂਨਦਾਨ ਕੈਂਪ ਲਗਾਇਆ ਗਿਆ।ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਅਤੇ ਸਿਵਲ ਹਸਪਤਾਲ ਅਜਨਾਲਾ ਵੱਲੋਂ ਬਲੱਡ ਇਕੱਤਰ ਕੀਤਾ ਗਿਆ। ਪ੍ਰੋਫੈਸਰ (ਡਾ.) ਪ੍ਰੀਤ ਮਹਿੰਦਰ ਸਿੰਘ ਬੇਦੀ ਡੀਨ ਵਿਦਿਆਰਥੀ ਭਲਾਈ ਨੇ ਕੈਂਪ ਦਾ ਉਦਘਾਟਨ ਕਰਦਿਆਂ ਵਿਦਿਆਰਥੀਆਂ ਨੂੰ ਅਜਿਹੇ ਨੇਕ ਕਾਰਜ਼ …

Read More »

ਹੈਪੀ ਸੀਡਰ ਦੀ ਬਿਜ਼ਾਈ ਨੂੰ ਉਤਸ਼ਾਹਿਤ ਕਰਨ ਲਈ ਧਾਲੀਵਾਲ ਤੇ ਡਿਪਟੀ ਕਮਿਸ਼ਨਰ ਵਲੋਂ ਦੌਰਾ

ਪਰਾਲੀ ਨੂੰ ਲਗਾਈ ਅੱਗ ਬੁਝਾਉਣ ਲਈ ਡਿਪਟੀ ਕਮਿਸ਼ਨਰ ਖੁਦ ਖੇਤਾਂ ‘ਚ ਪੁੱਜੇ ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ) – ਝੋਨੇ ਦੇ ਖੇਤਾਂ ਵਿੱਚ ਬਚੀ ਹੋਈ ਪਰਾਲੀ ਨੂੰ ਕਿਸਾਨਾਂ ਵਲੋਂ ਸਾੜੇ ਜਾਣ ਦੇ ਰੁਝਾਨ ਨੂੰ ਰੋਕਣ ਲਈ ਜਿਲਾ ਪ੍ਰਸ਼ਾਸ਼ਨ  ਹਨ ਵਲੋਂ ਲਗਾਤਾਰ ਯਤਨ ਜਾਰੀ ਅਤੇ ਪਿੰਡ ਪੱਧਰ ‘ਤੇ ਨੋਡਲ ਅਧਿਕਾਰੀ ਕਿਸਾਨਾਂ ਨੂੰ ਪਰਾਲੀ ਦੀ ਅੱਗ ਤੋਂ ਰੋਕਣ ਲਈ ਕੋਸ਼ਿਸ਼ਾਂ ਕਰ ਰਹੇ ਹਨ।ਇਸ …

Read More »

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੇਂਦਰੀ ਜੇਲ੍ਹ ਵਿੱਚ ਬੱਚਿਆਂ ਨਾਲ ਦਿਵਾਲੀ ਮਨਾਈ

ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ) – ਸ੍ਰੀ ਅਮਰਿੰਦਰ ਸਿੰਘ ਗਰੇਵਾਲ ਜਿਲ੍ਹਾ ਅਤੇ ਸੈਸ਼ਨ ਜੱਜ ਵਲੋਂ ਅੱਜ ਕੇਂਦਰੀ ਜੇਲ ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ ਅਤੇ ਇਸ ਦੌਰਾਨ ਜੇਲ੍ਹ ਵਿੱਚ ਬੰਦ ਔਰਤਾਂ, ਹਵਾਲਾਤੀਆਂ ਦੇ ਨਾਲ ਨਿਵਾਸ ਕਰ ਰਹੇ ਬੱਚਿਆਂ ਨਾਲ ਦਿਵਾਲੀ ਮਨਾਈ।ਉਹਨਾਂ ਬੱਚਿਆਂ ਨੂੰ ਦਿਵਾਲੀ ਦੇ ਤੋਹਫੇ ਵਜੋਂ ਮਠਿਆਈਆਂ, ਜੂਸ, ਖਿਡਾਉਣੇ, ਟੌਫੀਆਂ ਆਦਿ ਵੀ ਵੰਡੇ।ਇਸ ਵੇਲੇ ਸ੍ਰੀ ਅਮਰਦੀਪ ਸਿੰਘ ਬੈਂਸ ਸਿਵਲ ਜੱਜ …

Read More »

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਵਿਦਿਆਰਥੀਆਂ ਨੇ ਰੰਗੋਲੀਆਂ ਬਣਾ ਕੇ ਮਨਾਈ ਦੀਵਾਲੀ

ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਦੀਵਾਲੀ ਮੌਕੇ ਪ੍ਰਿੰ. ਡਾ. ਅੰਜ਼ਨਾ ਗੁਪਤਾ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਸਵੇਰ ਦੀ ਪ੍ਰਾਰਥਨਾ ਸਭਾ ‘ਚ ਵਿਦਿਆਰਥੀਆਂ ਨੇ ਦੀਵਾਲੀ ਦੀ ਮਹੱਤਤਾ ‘ਤੇ ਇੱਕ ਲਘੂ ਨਾਟਕ ਰਾਹੀਂ ਦੱਸਿਆ ਕਿ ਦੀਵਾਲੀ ‘ਤੇ ਲੋਕ ਪਟਾਕਿਆਂ ਨਾਲ ਬਿਨਾਂ ਮਤਲਬ ਖਰਚ ਕਰਦੇ ਹਨ, ਜਿਸ ਨਾਲ ਇੱਕ ਪਾਸੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਦੂਸਰੇ …

Read More »

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ ਨਾਲ ਮਨਾਇਆ ਜਾਂਦਾ ਹੈ।ਬੰਦੀ ਛੋੜ ਦਿਹਾੜੇ ਦਾ ਸਬੰਧ ਛੇਵੇਂ ਪਾਤਸ਼ਾਹ ਸ੍ਰੀ ਗੁੁਰੂ ਹਰਿਗੋਬਿੰਦ ਸਾਹਿਬ ਨਾਲ ਜੁੜਦਾ ਹੈ।ਛੇਵੇਂ ਪਾਤਸ਼ਾਹ ਆਪਣੇ ਨਾਲ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਕਰਵਾਉਣ ਮਗਰੋਂ ਇਸ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ, ਜਿਸ ’ਤੇ ਸੰਗਤਾਂ ਨੇ ਘਿਓ …

Read More »

ਖਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਨਵਾਂ ਕੀਰਤੀਮਾਨ -‘ਖਾਲਸਾ ਯੂਨੀਵਰਸਿਟੀ’ ਦੀ ਸਥਾਪਨਾ

ਇਤਿਹਾਸਕ ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਨਵਾਂ ਮੀਲ ਪੱਥਰ ਕਾਇਮ ਕਰਦਿਆਂ ‘ਖਾਲਸਾ ਯੂਨੀਵਰਸਿਟੀ’ ਸਥਾਪਿਤ ਕੀਤੀ ਹੈ।ਖਾਲਸਾ ਕਾਲਜ ਅੰਮ੍ਰਿਤਸਰ ਅਤੇ ਆਉਣ ਵਾਲੇ ਭਵਿੱਖ ’ਚ ‘ਖਾਲਸਾ ਮੈਡੀਕਲ ਕਾਲਜ ਅਤੇ ਹਸਪਤਾਲ’ ਤੋਂ ਇਲਾਵਾ ਮੈਨੇਜ਼ਮੈਂਟ ਹੁਣ ਅੰਤਰਰਾਸ਼ਟਰੀ ਪੱਧਰ ਦੀ ‘ਖਾਲਸਾ ਯੂਨੀਵਰਸਿਟੀ’ ਦਾ ਐਲਾਨ ਕਰਕੇ ਮਾਣ ਮਹਿਸੂਸ ਕਰ ਰਹੀ ਹੈ। ‘ਖਾਲਸਾ ਯੂਨੀਵਰਸਿਟੀ’ ਉੱਚ ਸਿੱਖਿਆ ਅਤੇ ਖੋਜ਼ ਦੀ ਇੱਕ ਸੁਤੰਤਰ ਸੰਸਥਾ ਹੋਵੇਗੀ।ਮੈਨੇਜ਼ਮੈਂਟ ਨੇ ‘ਖਾਲਸਾ ਮੈਡੀਕਲ ਕਾਲਜ …

Read More »

ਖਾਲਸਾ ਕਾਲਜ ਦੀ ਵਿਦਿਆਰਥਣ ਨੇ ਯੂ.ਜੀ ਨੈਟ ਦੀ ਪ੍ਰੀਖਿਆ ਕੀਤੀ ਪਾਸ

ਅੰਮ੍ਰਿਤਸਰ, 29 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਵਿਦਿਆਰਥਣ ਨੇ ਯੂ.ਜੀ ਨੈਟ ਵਲੋਂ ਪ੍ਰੋਫੈਸਰਾਂ ਦੀ ਭਰਤੀ ਲਈ ਰੱਖੇ ਲਾਜ਼ਮੀ ਨੈਸ਼ਨਲ ਇਲਿਜੀਬਿਲਟੀ ਦੀ ਪ੍ਰੀਖਿਆ ਪਾਸ ਕਰਨ ’ਚ ਸਫਲਤਾ ਹਾਸਲ ਕੀਤੀ ਹੈ।ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਅਤੇ ਕਾਲਜ ਦੀ ਕਾਰਜ਼ਕਾਰੀ ਪ੍ਰਿੰਸੀਪਲ ਡਾ. ਏ.ਕੇ ਕਾਹਲੋਂ ਨੇ ਐਮ.ਏ ਅੰਗਰੇਜ਼ੀ ਦੇ ਵਿਦਿਆਰਥੀ ਅਮਨਪ੍ਰੀਤ ਕੌਰ ਨੂੰ ਵਧਾਈ ਦਿੰਦਿਆ ਦੱਸਿਆ ਕਿ ਕਾਲਜ …

Read More »

ਐਮ.ਐਲ.ਜੀ ਕਾਨਵੈਂਟ ਸਕੂਲ ਵਿਖੇ ਉਤਸ਼ਾਹ ਨਾਲ ਮਨਾਇਆ ਦਿਵਾਲੀ ਦਾ ਤਿਉਹਾਰ

ਸੰਗਰੂਰ, 29 ਅਕਤੂਬਰ (ਜਗਸੀਰ ਲੌਂਗੋਵਾਲ) – ਐਮ.ਐਲ.ਜੀ ਕਾਨਵੈਂਟ ਸਕੂਲ (ਸੀ.ਬੀ.ਐਸ.ਈ) ਦੇ ਕੈਂਪਸ ਵਿੱਚ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ।ਬੱਚਿਆਂ ਨੇ ਦੀਵਾਲੀ, ਸ੍ਰੀ ਰਾਮ ਚੰਦਰ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸਵਾਮੀ ਦਇਆਨੰਦ ਜੀ ਅਤੇ ਭਗਵਾਨ ਮਹਾਂਵੀਰ ਜੀ ਆਦਿ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਚਾਨਣਾ ਪਾਇਆ।ਸਕੂਲ ਦੇ 4 ਹਾਉਸਾਂ ਦੇ ਬੱਚਿਆਂ ਵਿੱਚ ਕਰਵਾਈ ਗਈ ਇੰਟਰ-ਹਾਊਸ ਰੰਗੋਲੀ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਵਾਲੇ …

Read More »