Saturday, July 27, 2024

ਪੰਜਾਬ

ਸ਼ਾਹਜਹਾਨਪੁਰ ਵਿਖੇ ਗੁਰਮਤਿ ਦੀ ਪੜ੍ਹਾਈ ਲਈ 30 ਵਿਦਿਆਰਥੀਆਂ ਦੀ ਚੋਣ

ਅੰਮ੍ਰਿਤਸਰ, 8 ਅਗਸਤ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਸਤਬੀਰ ਸਿੰਘ ਨੇ ਦੱਸਿਆ ਮਾਣਯੋਗ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਏ ਆਦੇਸ਼ ਤੇ ਸੰਗਤਾਂ ਦੀ ਮੰਗ ਮੁਤਾਬਿਕ ਉੱਤਰ ਪ੍ਰਦੇਸ਼ ਦੇ ਸ਼ਹਿਰ ਸ਼ਾਹਜਹਾਨਪੁਰ ਵਿਖੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਪ੍ਰਚੰਡ ਕਰਨ ਲਈ ਸ੍ਰੀ ਗੁਰੂ ਰਾਮਦਾਸ ਗੁਰਮਤਿ ਸੰਗੀਤ ਵਿਦਿਆਲਾ ਧਰਮ …

Read More »

ਖਾਲਸਾ ਕਾਲਜ ਵਿਖੇ ਤੀਆਂ ਦੇ ਤਿਉਹਾਰ ‘ਤੇ ਲੱਗਿਆ ‘ਮੇਲਾ’

ਪੁਰਾਤਨ ਵਿਰਸੇ ਤੇ ਸੱਭਿਅਤਾ ਨਾਲ ਰੂਬਰੂ ਹੋਈ ਨੌਜਵਾਨ ਪੀੜ੍ਹੀ : ਪ੍ਰਿੰ: ਡਾ. ਮਹਿਲ ਅੰਮ੍ਰਿਤਸਰ,  8 ਅਗਸਤ (ਪ੍ਰੀਤਮ ਸਿੰਘ)-ਇਤਿਹਾਸਕ ਖਾਲਸਾ ਕਾਲਜ ਵਿਖੇ ਪੰਜਾਬ ਦੀ ਸੱਭਿਅਤਾ ਦੇ ਰੀਤੀ-ਰਿਵਾਜਾਂ ਦੀ ਖ਼ੁਸ਼ਬੂ ਨੂੰ ਬਿਖੇਰਦਿਆ ਤੇ ਉਨ੍ਹਾਂ ਸੁਨਿਹਰੀ ਪਲਾਂ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਂਦਿਆ ਪਹਿਲੀ ਵਾਰ ਕਾਲਜ ਦੇ ਖੁੱਲ੍ਹੇ ਮੈਦਾਨ ‘ਚ ਤੀਆਂ ਦੇ ਤਿਉਹਾਰ ‘ਤੇ ‘ਮੇਲਾ’ ਲਗਾਇਆ ਗਿਆ। ਜਿਸ ਦਾ ਆਨੰਦ ਮਾਣਦਾ …

Read More »

ਦਿਲਬੀਰ ਫਾਊਂਡੇਸ਼ਨ ਵੱਲੋਂ ਮਨਭਾਵਨੀ ਸੂਫੀ ਬੈਠਕ ਆਯੋਜਿਤ

ਅੰਮ੍ਰਿਤਸਰ, 8 ਅਗਸਤ (ਜਗਦੀਪ ਸਿੰਘ ਸੱਗੂ)- ਬੀਤੀ ਦੇਰ ਰਾਤ ਦਿਲਬੀਰ ਫਾਊਂਡੇਸਨ ਵੱਲੋਂ ਇੱਕ ਸੂਫੀ ਬੈਠਕ ਆਯੋਜਿਤ ਕੀਤੀ ਗਈ। ਇਸ ਬੈਠਕ ਦਾ ਮੰਤਵ ਲੋਕਾਂ ਵਿੱਚ ਆਪਣੀ ਸੂਫੀ ਮੋਸੀਕੀ ਦੇ ਅਮੀਰ ਵਿਰਸੇ ਬਾਰੇ ਜਾਗਰੂਕ ਕਰਨਾ ਅਤੇ ਸੂਫੀ ਪਰੰਪਰਾਵਾਂ ਨੂੰ ਮੁੜ ਜਿਉਂਦਾ ਕਰਨਾ ਸੀ। ਇਸ ਬੈਠਕ ਵਿੱਚ ਅਧਿਆਪਕ, ਵਿਦਿਆਰਥੀ, ਵਪਾਰਿਕ ਜੱਥੇਬੰਦੀਆਂ ਦੇ ਮੁਖੀ ਅਤੇ ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਮੌਜੂਦ ਸਨ। ਇਸ ਸ਼ਾਮ ਦਾ …

Read More »

ਆਈ.ਐਸ.ਓ. ਤੇ ਫੈਡਰੇਸ਼ਨ ਨੇ ਸਾੜਿਆ ਮੋਹਨ ਭਾਗਵਤ ਦਾ ਪੁਤਲਾ

ਆਰ.ਐਸ.ਐਸ. ਮੁੱਖੀ ਮੰਗੇ ਸਿੱਖ ਕੌਮ ਤੋਂ ਮੁਆਫੀ -ਪੀਰ ਮੁਹੰਮਦ / ਕੰਵਰਬੀਰ ਸਿੰਘ ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ ਬਿਊਰੋ) – ਪਿਛਲੇ ਦਿਨੀਂ ਆਰ.ਐਸ.ਐਸ. ਮੁੱਖੀ ਮੋਹਨ ਭਾਗਵਤ ਵੱਲੋਂ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਦੇ ਹੋਏ ਕੀਤੀ ਬਿਆਨਬਾਜੀ ਤੋਂ ਸਿੱਖ ਕੌਮ ਦਾ ਗੁੱਸਾ ਵਧਦਾ ਜਾ ਰਿਹਾ ਹੈ। ਇਸ ਮੱਦੇਨਜ਼ਰ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ) ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਸਾਂਝਾ ਰੋਸ …

Read More »

ਪਤੀ ਸਮੇਤ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਫ਼ਾਜਿਲਕਾ, 8 ਅਗਸਤ (ਵਿਨੀਤ ਅਰੋੜਾ) –  ਉਪ ਮੰਡਲ ਦੇ ਪਿੰਡ ਚੱਕ ਬਲੋਚਾ ਵਾਲਾ ਦੇ ਨਜ਼ਦੀਕ ਪੈਂਦੀ ਢਾਣੀ ਪ੍ਰੇਮ ਸਿੰਘ ਵਾਲਾ ਵਿਖੇ ਬੀਤੀ ਰਾਤ ਨੂੰ ਸੁੱਤੀ ਪਈ ਆਪਣੀ ਪਤਨੀ ਨੂੰ ਪਤੀ ਵੱਲੋਂ ਕੁਹਾੜੀ ਨਾਲ ਵੱਢ ਕੇ ਕਤਲ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਅੱਜ ਸਵੇਰੇ ਜਿਵੇਂ ਹੀ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਡੀ.ਐੱਸ.ਪੀ. ਅਜਮੇਰ ਸਿੰਘ ਬਾਠ ਅਤੇ …

Read More »

ਬੀਐਸਐਫ ‘ਚ ਮਨਾਇਆ ਵਣ ਮਹਾਂਉਤਸਵ

ਫ਼ਾਜਿਲਕਾ, 8 ਅਗਸਤ ( ਵਿਨੀਤ ਅਰੋੜਾ) –  ਸਿੱਖਿਆ ਸੰਸਥਾਨ ਬੀਐਸਐਸਫ ਰਾਮਪੁਰਾ ਫਾਜ਼ਿਲਕਾ ਵਿਚ ਵਣਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਤੇ  ਪਹਿਲੀ ਕਲਾਸ ਦੇ ਵਿਦਿਆਰਥੀਆਂ ਨੇ ਪੌਦੇ ਲਾਏ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਦਾ ਪ੍ਰਣ ਕੀਤਾ। ਇਸ ਮੌਕੇ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵਾਤਾਵਰਣ ਨੂੰ ਹਰਾ ਭਰਾ ਅਤੇ ਸਾਫ਼ ਸੁਥਰਾ ਬਣਾਉਣ ਸਬੰਧੀ ਕਵਿਤਾਵਾਂ ਵੀ ਸੁਣਾਈਆਂ ਗਈਆਂ। ਇਸ ਮੌਕੇ ਕਵਿਤਾ ਸੁਣਾਉਣ ਅਤੇ ਜੇਕਰ …

Read More »

ਐਸ.ਡੀ.ਐਮ. ਦਫ਼ਤਰ ਫਾਜਿਲਕਾ ਦਾ ਸੁਵਿਧਾ ਸੈਂਟਰ ਮੁੱਖ ਸੁਵਿਧਾ ਸੈਂਟਰ ਡੀ.ਸੀ. ਦਫ਼ਤਰ ਵਿਖੇ ਤਬਦੀਲ – ਕੈਪਟਨ ਕਰਨੈਲ ਸਿੰਘ

ਫ਼ਾਜਿਲਕਾ, 8 ਅਗਸਤ (ਵਿਨੀਤ ਅਰੋੜਾ) – ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਦੇ ਆਦੇਸ਼ਾਂ ਅਨੁਸਾਰ ਉਪ ਮੰਡਲ ਮੈਜਿਸਟਰੇਟ(ਐਸ.ਡੀ.ਐਮ.) ਫਾਜਿਲਕਾ ਦੇ ਦਫ਼ਤਰ ਅਨਾਜ਼ ਮੰਡੀ ਫਾਜਿਲਕਾ ਵਿਚ ਸਥਿਤ ਸੁਵਿਧਾ ਕੇਂਦਰ ਨੂੰ ਜਿਲ੍ਹਾ ਹੈਡ ਕੁਆਟਰ ਤੇ ਬਣੇ ਮੁੱਖ ਸੁਵਿਧਾ ਕੇਂਦਰ ਵਿਚ ਤਬਦੀਲ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟਰੇਟ ਫਾਜਿਲਕਾ ਕੈਪਟਨ ਕਰਨੈਲ …

Read More »

ਚਾਲੂ ਮਾਲੀ ਸਾਲ ਦੌਰਾਨ 12 ਕਰੋੜ ਰੁਪਏ ਖਰਚ ਕੇ 687 ਵਿਕਾਸ ਕਾਰਜ ਕਰਵਾਏ ਗਏ – ਡਿਪਟੀ ਕਮਿਸ਼ਨਰ

ਮਗਨਰੇਗਾ ਦੇ ਕੰਮਾਂ ਸਬੰਧੀ ਰਵਿਉ ਮੀਟਿੰਗ ਫ਼ਾਜਿਲਕਾ, 8 ਅਗਸਤ (ਵਿਨੀਤ ਅਰੋੜਾ) – ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਯੋਜਨਾ(ਮਗਨਰੇਗਾ) ਤਹਿਤ ਫਾਜ਼ਿਲਕਾ ਜਿਲ੍ਹੇ ਦੇ ਪਿੰਡਾਂ ਵਿਚ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਰਵਿਉ ਮੀਟਿੰਗ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਮਗਨਰੇਗਾ ਮਨਜੀਤ ਸਿੰਘ ਬਰਾੜ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਚਰਨਦੇਵ ਸਿੰਘ ਮਾਨ ਸਮੇਤ ਜਿਲ੍ਹੇ …

Read More »

ਰੇਲਵੇ ਸੰਬਧੀ ਮੰਗਾਂ ਨੂੰ ਲੈ ਕੇ ਧਰਨਾ 29ਵੇਂ ਦਿਨ ‘ਚ ਦਾਖ਼ਲ

ਫ਼ਾਜਿਲਕਾ, 8 ਅਗਸਤ (ਵਿਨੀਤ ਅਰੋੜਾ) :  28 ਦਿਨਾਂ ਤੋ ਚੱਲ ਰਹੀ ਰੇਲਵੇ ਸੁਵਿਧਾਂਵਾਂ ਸੰਬਧੀ  ਮੰਗਾ ਨੂੰ ਪੂਰੀਆਂ ਕਰਨ ਦੀ ਹੜਤਾਲ ਅੱਜ 29ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਪਰ ਸਰਕਾਰ ਤੇ ਇਸ ਹੜਤਾਲ ਦਾ ਕੋਈ ਵੀ ਅਸਰ ਨਹੀ ਹੋ ਰਿਹਾ। ਅੱਜ ਜਾਣਕਾਰੀ  ਦਿੰਦਿਆਂ ਸਰਹੱਦੀ ਲੋਕ ਸੇਵਾ ਸੰਮਤੀ ਦੇ ਪ੍ਰਧਾਨ ਡਾ ਬਲਵੀਰ ਸਿੰਘ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋ  ਰੇਲ ਬਜਟ …

Read More »

ਨਗਰ ਕੋਸ਼ਲ ਮੁਲਾਜਮ ਸੰਘਰਸ਼ ਕਮੇਟੀ ਦੀ ਹੜਤਾਲ ਜਾਰੀ

ਫ਼ਾਜਿਲਕਾ, 8 ਅਗਸਤ (ਵਿਨੀਤ ਅਰੋੜਾ) :  ਨਗਰ ਕੌਸ਼ਲ ਮੁਲਾਜਮ ਸੰਘਰਸ਼ ਕਮੇਟੀ ਵੱਲੋ ਆਪਣੀ  ਮੰਗਾ ਨੂੰ ਪੂਰੀਆਂ ਕਰਵਾਉਾਂਣ ਈ  ਫ਼ਾਜਿਲਕਾ ਦੀ ਨਗਰ ਕੌਸਲ ਵਿੱਖੇ ਸੂਰੁ ਕੀਤੀ ਗਈ ਹੜਤਾਲ ਅੱਜ 5ਵੇ ਦਿਨ ਵੀ ਜਾਰੀ ਰਹੀ। ਇਸ ਹੜਤਾਲ ਵਿੱਚ ਪੰਜਾਬ ਸਰਕਾਰ ਦੀਆਂ ਮੁਲਾਜਮ ਵਿਰੋਧੀ ਨੀਤਿਆਂ ਦੀ ਸਖ਼ਤ ਨਿਖੇਪੀ ਕੀਤੀ ਗਈ। ਜਾਣਕਾਰੀ ਦਿੰਦਿਆਂ ਮੁਲਾਜਮ ਸੰਘਰਸ਼ ਕਮੇਟੀ ਦੇ ਪ੍ਰਧਾਨ ਰਮੇਸ ਕੁਮਾਰ ਸੰਗੇਲੀਆ ਨੇ ਕਿਹਾ ਕਿ …

Read More »