ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ) – ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਦੇ ਮਕਸਦ ਤਹਿਤ ਉੱਪ ਪੁਲਿਸ ਕਮਿਸ਼ਨਰ-ਕਮ-ਕਾਰਜਕਾਰੀ ਮੈਜਿਸਟਰੇਟ ਅੰਮ੍ਰਿਤਸਰ ਸ਼ਹਿਰ ਸ੍ਰੀ ਬਾਬੂ ਲਾਲ ਮੀਨਾ ਨੇ ਜਾਬਤਾ ਫੌਜਦਾਰੀ 1973 ਦੀ ਧਾਰਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅੰਮ੍ਰਿਤਸਰ ਸ਼ਹਿਰ ਦੇ ਅਧੀਨ ਪੈਂਦੇ ਸਮੂਹ ਸਰਕਾਰੀ, ਸਹਿਕਾਰੀ, ਪ੍ਰਾਈਵੇਟ ਬੈਂਕਾਂ, ਪੈਟਰੋਲ ਪੰਪਾਂ, ਸ਼ਾਪਿੰਗ ਮਾਲਜ਼, ਹੋਟਲਾਂ ਅਤੇ ਮਲਟੀਪਲੈਕਸ ਦੇ ਅੰਦਰ …
Read More »ਪੰਜਾਬੀ
ਜਥੇ: ਜਸਵੰਤ ਸਿੰਘ ਨੀਲਪੁਰ ਦੇ ਅੰਤਿਮ ਸਸਕਾਰ ‘ਚ ਸਮਾਜਿਕ, ਧਾਰਮਿਕ ਤੇ ਸਿਆਸੀ ਸ਼ਖ਼ਸੀਅਤਾਂ
ਮੁੱਖ ਮੰਤਰੀ ਬਾਦਲ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਰਾਜਪੁਰਾ, 26 ਸਤੰਬਰ (ਡਾ: ਗੁਰਵਿੰਦਰ ਅਮਨ) – ਸੀਨੀਅਰ ਆਈ.ਏ.ਐਸ ਅਧਿਕਾਰੀ ਸ. ਕਾਹਨ ਸਿੰਘ ਪੰਨੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਜਥੇਦਾਰ ਜਸਵੰਤ ਸਿੰਘ ਨੀਲਪੁਰ ਸੰਖੇਪ ਬਿਮਾਰੀ ਮਗਰੋਂ ਰਾਜਪੁਰਾ ਨੇੜਲੇ ਇੱਕ ਹਸਪਤਾਲ ਵਿਖੇ ਅਕਾਲ ਚਲਾਣਾ ਕਰ ਗਏ। ਸਵ. ਜਸਵੰਤ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ ਰਾਜਪੁਰਾ ਵਿਖੇ …
Read More »ਮੈਨੇਜਰ ਸਰਾਵਾਂ ‘ਤੇ ਹਰਭਜਨ ਸਿੰਘ ਫੌਜੀ ਨੇ ਲਗਾਏ ਬੇਇੱਜ਼ਤ ਕਰਨ ਦੇ ਦੋਸ਼, ਮੈਨੇਜਰੀ ਸੰਕਟ ‘ਚ
ਅੰਮ੍ਰਿਤਸਰ, 26 ਸਤੰਬਰ (ਜਸਬੀਰ ਸਿੰਘ )- ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਲਈ ਇਸ ਵੇਲੇ ਕਰੀਬ ਦੋ ਦਰਜਨ ਮੈਨੇਜਰਾਂ ਦੀ ਇੱਕ ਵੱਡੀ ਫੌਜ ਖੜੀ ਕੀਤੀ ਗਈ ਹੈ, ਪਰ ਇਹ ਮੈਨੇਜਰ ਪ੍ਰਬੰਧ ਨੂੰ ਸੁਧਾਰਨ ਦੀ ਬਜਾਏ ਜਿਥੇ ਮਲਾਈ ਵਾਲੀਆ ਸੀਟਾਂ ਲੈਣ ਲਈ ਆਪਸੀ ਖਿੱਚੋਤਾਣ ਵਿੱਚ ਫਸੇ ਹੋਏ ਹਨ, ਉਥੇ ਹਮੇਸ਼ਾਂ ਆਪਣੀਆ ਗਲਤੀਆ ਕਾਰਨ ਸੁਰਖੀਆ ਵਿੱਚ ਰਹਿਣ ਵਾਲੇ …
Read More »ਗਰੀਬ ਨੌਜਵਾਨਾਂ ਨੂੰ ਵਪਾਰ ਨਾਲ ਜੋੜਨ ਲਈ ਖਾਕਾ ਤਿਆਰ-ਰਾਜੇਸ਼ ਬਾਘਾ
ਐਮ. ਸੀ. ਐਮ. ਈ ਅਤੇ ‘ਡਿੱਕੀ’ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਜਲੰਧਰ, (ਹਰਦੀਪ ਸਿੰਘ ਦਿਓਲ/ਪਵਨਦੀਪ ਸਿੰਘ) – ਗਰੀਬ ਨੌਜਵਾਨਾਂ ਨੂੰ ਵਪਾਰ ਨਾਲ ਜੋੜਨ ਲਈ ਲਈ ਮਾਈਕ੍ਰੋ ਸਮਾਲ ਮੀਡੀਅਮ ਇੰਟਰਪ੍ਰਾਈਜਿਸ (ਐਮ. ਸੀ. ਐਮ. ਈ), ਭਾਰਤ ਸਰਕਾਰ ਅਤੇ ਦਲਿਤ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟ੍ਰੀਜ਼ (ਡਿੱਕੀ) ਵੱਲੋਂ ਸਾਂਝਾ ਖਾਕਾ ਤਿਆਰ ਕੀਤਾ ਗਿਆ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਥਾਨਕ ਸਰਕਟ ਹਾਊੁਸ ਵਿਖੇ …
Read More »‘ਸਵੱਛ ਭਾਰਤ ਸਪਤਾਹ’ ਤਹਿਤ ਯੂਥ ਹੋਸਟਲ ਵਿੱਚ ਚੱਲੀ ਸਫ਼ਾਈ ਮੁਹਿੰਮ
ਜਲੰਧਰ, (ਹਰਦੀਪ ਸਿੰਘ ਦਿਓਲ/ ਪਵਨਦੀਪ ਸਿੰਘ ) – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਮੁੱਚੇ ਦੇਸ਼ ਵਿਚ 25 ਸਤੰਬਰ ਤੋਂ 2 ਅਕਤੂਬਰ ਤੱਕ ‘ਸਵੱਛ ਭਾਰਤ ਅਭਿਆਨ’ ਸ਼ੁਰੂ ਕਰਨ ਦੇ ਸੱਦੇ ਤਹਿਤ ਜਲੰਧਰ ਜ਼ਿਲ੍ਹੇ ਵਿਚ ਸਫ਼ਾਈ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਚਲਾਈ ਜਾ ਰਹੀ ਹੈ। ਇਸੇ ਤਹਿਤ ਸਥਾਨਕ ਬਰਲਟਨ ਪਾਰਕ ਵਿਖੇ ਸਥਿਤ ਯੂਥ ਹੋਸਟਲ ਵਿਖੇ ਯੂਥ ਹੋਸਟਲ ਦੇ ਮੈਨੇਜਰ ਸ੍ਰੀ ਨਿਰਮਲ ਸਿੰਘ ਦੀ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਈ ਪ੍ਰਿੰਸੀਪਲ ਮਿਲਣੀ
ਅੰਮ੍ਰਿਤਸਰ 26 ਅਗਸਤ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਲੋਂ ਉਚੇਰੀ ਸਿੱਖਿਆ ਦੇ ਵਿਸ਼ੇ ਤੇ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਪ੍ਰਿੰਸੀਪਲਾਂ ਦੀ ਮਿਲਣੀ ਦਾ ਅਯੋਜਨ ਵਾਈਸ ਚਾਂਸਲਰ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਮਿਲਣੀ ਵਿਚ ਵੱਖ ਵੱਖ ਕਾਲਜਾਂ ਦੇ 35 ਪ੍ਰਿੰਸੀਪਲਾਂ ਨੇ ਭਾਗ ਲਿਆ। ਡਾ. ਰੋਸ਼ਨ ਸਨਕਾਰੀਆ, ਪ੍ਰਿੰਸੀਪਲ ਸੈਕਟਰੀ, ਹਾਇਰ …
Read More »ਬਜਰੰਗ ਦਲ ਵਾਰਡ ਨੰ: 11 ਦੇ ਪ੍ਰਧਾਨ ਬਣੇ ਰੋਹਿਤ ਬਾਵਾ
ਫਾਜਿਲਕਾ, 26 ਸਤੰਬਰ (ਵਿਨੀਤ ਅਰੋੜਾ) – ਬਜਰੰਗ ਦਲ ਦੇ ਸ਼ਹਿਰੀ ਪ੍ਰਧਾਨ ਸੁਭਾਸ਼ ਬਾਗੜੀ ਨੇ ਜਿਲਾ ਪ੍ਰਧਾਨ ਅਰੂਣ ਵਾਟਸ ਦੇ ਦਿਸ਼ਾਨਿਰਦੇਸ਼ਾਂ ਵਲੋਂ ਸ਼ਹਿਰੀ ਕਾਰਜਕਾਰਣੀ ਵਿੱਚ ਵਿਸਥਾਰ ਕਰਦੇ ਹੋਏ ਆਲਮਸ਼ਾਹ ਰੋਡ ਸਥਿਤ ਵਾਰਡ ਨੰਬਰ 11 ਦੇ ਰੋਹੀਤ ਬਾਵਾ ਨੂੰ ਵਾਰਡ ਪ੍ਰਧਾਨ ਨਿਯੁੱਕਤ ਕੀਤਾ ਹੈ।ਇਸ ਮੌਕੇ ਉੱਤੇ ਬਾਬਾ ਰਾਮਦੇਵ ਮਦਿੰਰ ਵਿੱਚ ਇਕੱਠੇ ਸਮੁਹ ਨੂੰ ਸੰਬੋਧਿਤ ਕਰਦੇ ਹੋਏ ਪ੍ਰੈਸ ਸਕੱਤਰ ਸੁਨੀਲ ਕੁਮਾਰ ਨੇ ਬਜਰੰਗ ਦਲ ਦੁਆਰਾ …
Read More »ਆਈਈਵੀ ਵਾਲੰਟਿਅਰਾਂ ਨੇ ਫੂਕਿਆ ਸਰਕਾਰ ਦਾ ਪੁਤਲਾ
ਫਾਜਿਲਕਾ, 26 ਸਤੰਬਰ (ਵਿਨੀਤ ਅਰੋੜਾ) – ਆਈਈਵੀ ਯੂਨੀਅਨ ਦੀ ਇੱਕ ਬੈਠਕ ਸਥਾਨਕ ਪ੍ਰਤਾਪ ਬਾਗ ਵਿੱਚ ਹੋਈ ਜਿਸਦੀ ਪ੍ਰਧਾਨਗੀ ਸਟੇਟ ਪ੍ਰਧਾਨ ਸ. ਦਲਜੀਤ ਸਿੰਘ ਨੇ ਕੀਤੀ। ਇਸ ਮੀਟਿੰਗ ਵਿੱਚ ਸਮੂਹ ਆਈਈਵੀ ਦਾ ਕਹਿਣਾ ਹੈ ਕਿ ਪਿਛਲੇ 6 ਮਹੀਨੀਆਂ ਤੋਂ ਉਨ੍ਹਾਂਨੂੰ ਤਨਖਾਹ ਨਹੀਂ ਮਿਲਣ ਦੇ ਕਾਰਨ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ।ਪਿਛਲੇ ਦਿਨਾਂ ਆਰਥਕ ਤੰਗੀ ਦੇ ਕਾਰਨ ਬਲਾਕ ਜਿਲਾ ਸੰਗਰੂਰ ਦੇ ਆਈਈਵੀ ਵਾਲੰਟਿਅਰ …
Read More »ਮੈਡੀਕਲ ਅਸੈਸਮੈਂਟ ਕੈਂਪ ਵਿੱਚ 100 ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਦਾ ਚੈਕਅੱਪ
ਕੈਨਰਾ ਬੈਂਕ ਨੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨੂੰ ਵੰਡੇ ਫਲ ਫਾਜਿਲਕਾ, 26 ਸਤੰਬਰ (ਵਿਨੀਤ ਅਰੋੜਾ) – ਡਾਇਰੇਕਟਰ ਜਨਰਲ ਸਕੂਲ ਸਿੱਖਿਆ ਜੀਕੇ ਸਿੰਘ ਅਤੇ ਆਈਈਡੀ ਪੰਜਾਬ ਦੀ ਡਿਪਟੀ ਮੈਨੇਜਰ ਮੈਡਮ ਸਲੋਨੀ ਕੌਰ ਦੇ ਦਿਸ਼ਾਨਿਰਦੇਸ਼ਾਂ ਉੱਤੇ ਸਰਵ ਸਿੱਖਿਆ ਅਭਿਆਨ ਅਥਾਰਿਟੀ ਪੰਜਾਬ ਦੇ ਅਧੀਨ ਆਈਈਡੀ ਕੰਪੋਨੇਂਟ ਤਹਿਤ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਲਈ ਮੇਡੀਕਲ ਅਸੇਸਮੇਂਟ ਕੈਂਪ ਦਾ ਆਯੋਜਨ ਸੀਨੀਅਰ ਸੇਕੇਂਡਰੀ ਸਕੂਲ ਲੜਕੇ ਵਿੱਚ ਕੀਤਾ …
Read More »ਸੰਕਟ ਮੋਚਨ ਪੰਚਮੁਖੀ ਬਾਲਾ ਜੀ ਸੰਘ ਵੱਲੋਂ ਵਿਸ਼ਾਲ ਜਾਗਰਨ
ਉਮਾ ਲਹਰੀ ਦੇ ਭਜਨਾਂ ਉੱਤੇ ਝੂਮੇ ਸ਼ਰਧਾਲੁ ਫਾਜਿਲਕਾ, 26 ਸਤੰਬਰ (ਵਿਨੀਤ ਅਰੋੜਾ) – ਸਥਾਨਕ ਰਾਜਾ ਸਿਨੇਮਾ ਰੋਡ ਉੱਤੇ ਸਥਿਤ ਭਗਵਾਨ ਪਰਸ਼ੁਰਾਮ ਮੰਦਿਰ ਦੇ ਨੇੜੇ ਸ਼੍ਰੀ ਸੰਕਟਮੋਚਨ ਪੰਚਮੁਖੀ ਬਾਲਾ ਜੀ ਸੰਘ ਦੀ ਵੱਲੌ ਚੌਥੇ ਵਿਸ਼ਾਲ ਜਾਗਰਨ ਦਾ ਆਯੋਜਨ ਕੀਤਾ ਗਿਆ ।ਜਾਣਕਾਰੀ ਦਿੰਦੇ ਸੰਘ ਦੇ ਮੈਂਬਰ ਪਾਰਸ ਡੋਡਾ ਨੇ ਦੱਸਿਆ ਕਿ ਜਾਗਰਨ ਵਿੱਚ ਪੂਜਨ ਮੰਦਿਰ ਦੇ ਪੰਡਿਤ ਸੀਤਾ ਰਾਮ ਸ਼ਾਸਤਰੀ ਨੇ ਕਰਵਾਇਆ।ਜਿਸਨੂੰ ਕਰਵਾਉਣ …
Read More »
Punjab Post Daily Online Newspaper & Print Media