ਲੋਕੋ ਜ਼ੁਲਮ ਨਹੀਂ ਸਹਿਣਾ ਸਿੱਖਿਆ ਕਦੇ ਜਵਾਨਾਂ ਨੇ। ਅਣਖ ਇਜ਼ਤ ਨਾਲ ਰਹਿਣਾ ਸਿੱਖਿਆ ਤਦੇ ਜਵਾਨਾਂ ਨੇ। ਗਿੱਧੇ ਭੰਗੜੇ ਕਿੱਕਲੀ ਜਿਥੇ ਮੇਲੇ ਲੱਗਦੇ ਸੀ। ਚਾਵਾਂ ਰੀਝਾਂ ਖੁਸ਼ੀਆਂ ਦੇ ਦਰਿਆ ਪਏ ਵਗਦੇ ਸੀ। ਲੱਗੀ ਨਜ਼ਰ ਜ਼ਮਾਨੇ ਦੀ ਤੇ ਪੈ ਗਈਆਂ ਉਜਾੜਾਂ। ਮੁਗ਼ਲਾਂ ਤੁਰਕਾਂ ਗਜ਼ਨਵੀਆਂ ਦੀਆਂ ਪੈਂਦੀਆਂ ਰਹੀਆਂ ਮਾਰਾਂ। ਲੁੱਟ ਕੇ ਖਾ ਲਿਆ ਸੋਨ-ਚਿੜੀ ਨੂੰ ਧਾੜਵੀਆਂ ਅਫ਼ਗਾਨਾਂ ਨੇ। ਲੋਕੋ ਜ਼ੁਲਮ ਨਹੀਂ ਸਹਿਣਾ ਸਿੱਖਿਆ …
Read More »ਕਵਿਤਾਵਾਂ
ਹੋਲੀ (ਕਵਿਤਾ)
ਸਭ ਪਾਸੇ ਅੱਜ ਰੰਗ ਨੇ ਬਿਖ਼ਰੇ, ਗਲੀਆਂ ਦੇ ਵਿੱਚ ਬੱਚੇ ਨਿੱਤਰੇ। ਨੀਲੇ, ਪੀਲੇ, ਲਾਲ, ਗੁਲਾਬੀ, ਕਈਆਂ ਦੇ ਹੱਥ ਰੰਗ ਉਨਾਬੀ। ਭੱਜਣ ਪਿੱਛੇ ਬੱਚੇ ਭਰ ਪਿੱਚਕਾਰੀ, ਬਚਣੇ ਦੀ ਕਈ ਕਰਨ ਤਿਆਰੀ। ਟਿੱਕਾ ਲਾ ਕਈਆਂ ਨੇ ਜਤਾਇਆ, ਰੰਗਾਂ ਦੇ ਵਿੱਚ ਮੋਹ ਸਮਾਇਆ। ਰਾਧੇ ਸ਼ਾਮ ਦਾ ਰਾਸ ਰਚਾਇਆ, ਉਨ੍ਹਾਂ ਦਾ ਮਿਲ ਗੁਣਗਾਣ ਹੈ ਗਾਇਆ। ਇਕੱਠੇ ਹੋ ਕੇ ਸਭ ਸੱਜਣ ਬੇਲੀ, ਫੁੱਲਾਂ ਸੰਗ ਕਈਆਂ …
Read More »ਭੇਸ ਵਟਾਇਆ
ਭੇਸ ਵਟਾਇਆ, ਝੂਠ ਲੁਕਾਇਆ, ਪਾ ਕੇ ਪਰਦਾ, ਸੱਚ ਵਿਖਾਇਆ ਅੰਦਰੋਂ ਹੋਰ, ਬਾਹਰੋਂ ਹੋਰ, ਪਾਇਆ ਮਖੌਟਾ, ਕਰੇਂ ਨਾ ਸ਼ੋਰ । ਰੱਬ ਵੇਖਦਾ, ਤੇਰੇ ਭੇਖ ਦਾ, ਹੋਊ ਨਬੇੜਾ, ਲਿਖੇ ਲੇਖ ਦਾ। ਕਿਤੇ ਲਾਉਂਦੈ, ਕਿਤੇ ਬੁਝਾਉਂਦੈ, ਪਾ ਪੁਆੜੇ, ਝੂਠੋਂ ਸੱਚ ਬਣਾਉਂਦੈ। ਭੁੱਲਿਆ ਮਰਨਾ ਮਨ `ਚ ਡਰ ਨਾ ਕਿਸੇ ਨਹੀਂ ਪੁੱਛਣਾਂ, ਸੁਖਬੀਰ ਆਖ਼ਰ ਹਰਨਾ। ਸੁਖਬੀਰ ਸਿੰਘ ਖੁਰਮਣੀਆਂ ਗੁਰੂ ਹਰਿਗੋਬਿੰਦ ਐਵਨਿਊ, ਛੇਹਰਟਾ, ਅੰਮ੍ਰਿਤਸਰ।
Read More »ਬੇ-ਨੂਰ ਹੋਵਾਂਗੇ (ਗੀਤ)
ਸ਼ੀਸ਼ੇ ਵਾਂਗੂੰ ਟੁੱਟ ਕੇ ਚੂਰੋ-ਚੂਰ ਹੋਵਾਂਗੇ, ਨੀਂ! ਕਦੇ ਸੋਚਿਆ ਵੀ ਨਹੀਂ ਸੀ। ਆਪਾਂ ਜ਼ਿੰਦਗੀ ਤੋਂ ਐਨਾ ਦੂਰ ਹੋਵਾਂਗੇ, ਨੀਂ! ਕਦੇ ਸੋਚਿਆ ਵੀ ਨਹੀਂ ਸੀ। ਤੈਨੂੰ ਅੱਖਾਂ ਵਿੱਚ ਬਿਠਾ ਕੇ ਪੜਾਈਆਂ ਕੀਤੀਆਂ ਜੋ, ਅੱਖਾਂ ਮੁਹਰੇ ਆਉਂਦੀਆਂ ਸਭ ਕਹਾਣੀਆਂ ਬੀਤੀਆਂ ਉਹ, ਧੱਕੇ ਖਾਣ ਨੂੰ ਅੜੀਏ! ਹੁਣ ਮਜ਼ਬੂਤ ਹੋਵਾਂਗੇ। ਨੀ! ਕਦੇ ਸੋਚਿਆ ਵੀ ਨਹੀਂ ਸੀ… ਤੇਰੇ ਲਈ ਲਾਏ ਬਹਾਨੇ ਤੇ ਚੋਰੀਆਂ ਕੀਤੀਆਂ ਜੋ, …
Read More »ਲੋਹੜੀ
ਲੋਹੜੀ ਦਾ ਜਦ ਆਉਂਦਾ ਤਿਉਹਾਰ, ਚੇਤੇ ਕਰਾਉਂਦਾ ਸਾਡਾ ਸਭਿਆਚਾਰ। ਲੋਹੜੀ ਮਨਾਉਣ ਪਿੱਛੇ ਗੱਲਾਂ ਕਈ, ਪੋਹ ਦੇ ਆਖਰੀ ਦਿਨ ਆਏ ਬਈ। ਅਮੀਰਾਂ ਲੋਕਾਂ ਅੱਤ ਪਈ ਸੀ ਚੱਕੀ, ਤਾਂਹਿਓ ਲੁੱਟਣ ਲੱਗਿਆ ਦੁੱਲਾ ਭੱਟੀ। ਗਰੀਬਾਂ ਵਿੱਚ ਵੰਡਦਾ ਲੁੱਟਿਆ ਪੈਸਾ, ਡਾਕੂ ਵੇਖਿਆ ਨਾ ਕੋਈ ਦੁਲੇ ਜੈਸਾ। ਸੁੰਦਰ ਮੁੰਦਰੀ ਦਾ ਕਰਿਆ ਵਿਆਹ, ਜਿਨ੍ਹਾਂ ‘ਤੇ ਲੋਕਾਂ ਰੱਖੀ ਮਾੜੀ ਨਿਗਾਹ। ਬ੍ਰਾਹਮਣ ਵਿਚਾਰਾ ਸੀ ਬੜਾ ਗਰੀਬ, ਦੁਲੇ ਨੇ …
Read More »ਨੀਹਾਂ ਦੇ ਵਿੱਚ ਖੜ ਗਏ……
ਮੁਗਲਾਂ ਮੂਹਰੇ ਕਦੇ ਨਾ ਈਨ ਮੰਨੀ, ਉਮਰਾਂ ਵਿੱਚ ਸੀ ਚਾਹੇ ਲੱਖ ਛੋਟੇ ਗੁਰ ਦਸਮੇਸ਼ ਨੇ ਤੋਰਿਆ ਪਾਉਣ ਸ਼ਹੀਦੀ, ਚਾਹੇ ਸੀ ਜ਼ਿਗਰ ਦੇ ਲੱਖ ਟੋਟੇ। ਨਾਮ ਅਜੀਤ ਸੀ ਜਿਤਨਾ ਸੀ ਔਖਾ 392 ਤੀਰਾਂ ਦੇ ਫੱਟ ਮੋਟੇ ਨਾਮ ਸਿਮਰਨ ਨਾਲ ਸ਼ਕਤੀ ਆ ਜਾਂਦੀ, ਉਹ ਹਿੰਦ ਦੀ ਚਾਦਰ ਦੇ ਸੀ ਪੋਤੇ। ਜੁਝਾਰ ਸਿੰਘ ਦਾ ਅਜੇ ਸੀ ਕੱਦ ਛੋਟਾ, ਪਰ ਕਿਰਦਾਰ ਸ਼ੇਰਾਂ ਤੋਂ ਸੀ …
Read More »ਗਜ਼ਲ
ਹਰ ਜਜ਼ਬੇ ਨੂੰ ਲਹਿਰ ਬਣਾਉਣਾ ਪੈਂਦਾ ਹੈ। ਤਾਂ ਕਿਧਰੇ ਦਰਿਆ ਅਖਵਾਉਣਾ ਪੈਂਦਾ ਹੈ। ਕੈਦ ਕਫ਼ਸ ਦੀ ਵੀ ਛੁੱਟ ਜਾਂਦੀ ਹੈ ਇਥੇ, ਪੰਛੀ ਨੂੰ ਵਿਸਤਾਰ ਦਿਖਾਉਣਾ ਪੈਂਦਾ ਹੈ। ਗ਼ਜ਼ਲਾਂ ਦੇ ਵਿੱਚ ਖਿਆਲ ਨਾ ਢੱਲਦੇ ਐਵੇਂ ਹੀ, ਦਿਲ ਤੇ ਜਿਗਰ ਦਾ ਖੂਨ ਜਲਾਉਣਾ ਪੈਂਦਾ ਹੈ। ਇਕਲਾਪਾ ਵੀ ਚਾਹੁੰਦੈ ਕੋਈ ਸਾਥ ਮਿਲੇ, ਸ਼ਾਇਰ ਨੂੰ ਇਹ ਸਾਥ ਨਿਭਾਉਣਾ ਪੈਂਦਾ ਹੈ। ਖਿੜਦੇ ਫੁੱਲਾਂ ਦੀ ਤੂੰ …
Read More »ਭੇਤ
ਚਿੱਤਰਕਾਰ ਫੋਟੋ ਵਿੱਚ ਰੰਗ ਭਰੇ ਨੇ ਬਹੁਤ ਸੋਹਣੇ ਰੰਗ ਬਿਰੰਗੇ ਤੇ ਖਰੇ ਨੇ। ਉਹਦੀ ਕਲਾ ਦੇ ਨਮੂਨੇ ਦਾ ਕੋਈ ਭੇਤ ਨੀਂ ਕਿਵੇਂ ਲਹਿਰਾਉਂਦੇ ਵੇਖ ਹਰੇ ਭਰੇ ਖੇਤ ਨੀਂ। ਧਰਤੀ ਤੋਂ ਉੱਡੇ ਪਾਣੀ ਅਸਮਾਨੀ ਚੜ੍ਹੇ ਉਤੋਂ ਬੂੰਦ ਬੂੰਦ ਪਾਣੀ ਮੀਂਹ ਬਣ ਵਰੇ। ਗਿੱਲੀ ਹੋ ਜਾਵੇ ਧਰਤੀ `ਤੇ ਪਈ ਰੇਤ ਨੀਂ ਉਹਦੀ ਕਲਾ ਦੇ ਨਮੂਨੇ ਦਾ ਕੋਈ ਭੇਤ ਨੀਂ। ਕਿਵੇਂ ਬਣਾਏ ਉਹਨੇ …
Read More »ਨਜ਼ਾਰਾ
ਜ਼ਿੰਦਗੀ ਜਿਉਣ ਦਾ ਨਜ਼ਾਰਾ ਆ ਗਿਆ। ਜਦੋਂ ਆਪਣਿਆਂ ਮੈਨੂੰ ਦਿਲੋਂ ਭੁਲਾ ਲਿਆ। ਬੋਲਣਾ ਤਾਂ ਬੜੀ ਗੱਲ ਦੂਰ ਦੀ, ਮੈਨੂੰ ਵੇਖ ਉਨ੍ਹਾਂ ਮੂੰਹ ਘੁਮਾ ਲਿਆ। ਸਾਨੂੰ ਵੇਖ ਜਿਨੂੰ ਕਦੇ ਚੜ੍ਹਦਾ ਸੀ ਚਾਅ, ਉਨ੍ਹਾਂ ਹੁਣ ਵੇਖ ਮੱਥੇ `ਵੱਟ ਪਾ ਲਿਆ। ਰੋਗ ਭਾਵੇਂ ਜਾਨ ਲੇਵਾ ਲੱਗ ਗਿਆ ਮੈਨੂੰ, ਕਿਸ ਦੀਆਂ ਦੁਆਵਾਂ ਫੇਰ ਵੀ ਬਚਾ ਲਿਆ? ਘੂਰੀ ਵੱਟ ਹੁਣ ਵੇਖਦੇ ਨੇ ਸਾਰੇ। ਹੱਕ ਹੋਵੇ …
Read More »ਤਰੱਕੀ …
ਸੁੱਖਾਂ ਲਈ ਸਹੂਲਤਾਂ ਬੜੀਆਂ, ਸਾਹਾਂ ਦੀਆਂ ਘਟ ਗਈਆਂ ਘੜੀਆਂ, ਵੇਚਦੇ ਕੁਦਰਤੀ ਦਾਤਾਂ, ਕਿਸੇ ਨਾ ਖੁੱਲ੍ਹ ਇਹ ਡੱਕੀ ਹੈ। ਇਹ ਕੇਹੀ ਤਰੱਕੀ ਹੈ? ਇਹ ਕੇਹੀ ਤਰੱਕੀ ਹੈ? ਪਾਣੀ ਵੀ ਗੰਧਲੇ ਕੀਤੇ, ਪੀਣੇ ਪੀਂਦੇ ਨੇ ਪੁਣ-ਪੁਣ ਕੇ, ਹਵਾ ਵਿੱਚ ਜ਼ਹਿਰਾਂ ਘੁਲੀਆਂ ਨੇ, ਘੋਲੀਆਂ ਆਪੇ ਚੁਣ-ਚੁਣ ਕੇ, ਮਿੱਟੀ ਦਾ ਉਪਜਾਊਪਣ ਵੀ, ਬਹੁਤੇ ਥਾਵਾਂ ਤੇ ਸ਼ੱਕੀ ਹੈ । ਇਹ ਕੇਹੀ ਤਰੱਕੀ ਹੈ? ਇਹ ਕੇਹੀ …
Read More »
Punjab Post Daily Online Newspaper & Print Media