ਤੇਲ ਅਤੇ ਬੱਤੀ ਨੂੰ ਦੀਵਾ ਪਿਆ ਆਖਦਾ, ਆਪਾਂ ਹਰ ਕੋਨੇ ਕੋਨੇ ਨੂੰ ਹੈ ਰੁਸ਼ਨਾਉਣਾ। ਮਹਿਲਾਂ ਤੇ ਝੁੱਗੀਆਂ, ਰਾਹੇ ਤੇ ਚੋਰਾਹੇ ’ਚ, ਹਰ ਇੱਕ ਦੇ ਦਰਾਂ ਉੱਤੇ ਟਿਮਟਮਾਉਣਾ। ਟੁੱਟਦੇ ਨੇ ਪਏ ਇੱਥੇ ਸਾਂਝ ਵਾਲੇ ਰਿਸ਼ਤੇ, ਪਰ ਆਪਾਂ ਤਿੰਨਾਂ ਨੇ ਹੈ ਸਾਥ ਨਿਭਾਉਣਾ। ਵੇਖਾਂਗੇ ਨਜ਼ਾਰੇ ਜਦ ਪਈਆਂ ਤਰਕਾਲਾਂ, ਬੱਚਿਆਂ ਨੇ ਫੁੱਲਝੜੀਆਂ ਨੂੰ ਫੇਰ ਘੁਮਾਉਣਾ। ਮੰਗਣੀਆਂ ਸੁੱਖਾਂ ਬਾਲ ਪਰਿਵਾਰ ਦੀਆਂ, …
Read More »ਕਵਿਤਾਵਾਂ
ਸੱਚ ਮਾਰਿਆਂ ਮਰਦਾ ਨਹੀਂ
ਰਾਜ ਪਿਉ ਦਾ ਸਮਝ ਰਹੀ, ਮੁੱਠੀ ਭਰ ਗੁੰਡਿਆਂ ਦੀ ਟੋਲੀ। ਦੇਵੇ ਸੱਚ ਬੋਲਣ `ਤੇ ਫਾਂਸੀ, ਮਾਰੇ ਸੱਚ ਲਿਖਣ `ਤੇ ਗੋਲੀ। ਬੈਨਰ ਲਾ ਨਿਰਪੱਖਤਾ ਦਾ, ਖੇਡੇ ਨਿੱਤ ਹੀ ਖੂਨ ਦੀ ਹੋਲੀ। ਇਨ੍ਹਾਂ ਅਮਨ ਦੇ ਵੈਰੀਆਂ ਦੀ, ਹਕੂਮਤ ਬਣਦੀ ਰਹੀ ਵਿਚੋਲੀ। ਦੁਲਹਨ ਇਨਸਾਨੀਅਤ ਦੀ, ਲੁੱਟ ਲਈ ਆਪ ਕੁਹਾਰਾਂ ਡੋਲੀ। ਸੱਚ ਮਾਰਿਆਂ ਮਰਦਾ ਨਹੀਂ, ਪੁੰਨਿਆ ਨਹੀਂ ਮੱਸਿਆ ਦੀ ਗੋਲ਼ੀ। ਇੱਕ ਵੀਚਾਰ ਤੋਂ ਕਈ …
Read More »ਡੇਰਾਵਾਦ
ਦਸ਼ਮ ਪਿਤਾ ਦਸਮੇਸ਼ ਦੀ ਜੇ ਤੂੰ ਹੈ ਸੰਤਾਨ ਆ ਜਾ ਮੇਰੇ ਦੋਸਤਾ ਕੁੱਝ ਕਰੀਏ ਕੰਮ ਮਹਾਨ। ਨਸ਼ਿਆਂ ਤੋਂ ਮੂੰਹ ਮੋੜੀਏ ਤੇ ਦੇਈਏ ਬਦਲ ਰਿਵਾਜ ਹਰ ਘਰ ਖੁਸ਼ੀਆਂ ਮੁੜ ਆਉਣ ਚਾਹੁੰਦਾ ਹੈ ਪੰਜਾਬ। ਖੌਰੇ ਕਦ ਸੀ ਹੋਂਵਦਾ ਭਾਰਤ ਦੇਸ਼ ਮਹਾਨ ਅੱਜਕਲ ਇਥੇ ਦੇਖ ਲੋ ਨਿੱਤ ਮਰਦਾ ਕਿਰਸਾਨ। ਪੈਰ ਪੈਰ `ਤੇ ਮਿਲਦੇ ਗਿਆਨ ਵਹੂਣੇ ਸਾਧ ਬੇੜਾ ਗਰਕ ਪੰਜਾਬ ਦਾ ਜਿਉਂ ਕਰਦੂ ਡੇਰਾਵਾਦ। …
Read More »ਦੁਨੀਆਂ ਦਾ ਢਿੱਡ ਪਾਲਣ ਵਾਲਾ
ਦੁਨੀਆਂ ਦਾ ਢਿੱਡ ਪਾਲਣ ਵਾਲਾ, ਸੌਂਦਾ ਭੁੱਖਣ ਭਾਣਾ ਏ ਖੁਦਕੁਸ਼ੀਆਂ ਦੇ ਰਸਤੇ ਪੈ ਗਿਆ, ਅੱਜ ਕਿਸਾਨ ਨਿਮਾਣਾ ਏ। ਸ਼ਰੇਆਮ ਨੇ ਉਡੀਆਂ ਧੱਜੀਆਂ। ਭਗਤ ਸਿੰਘ ਤੇਰੇ ਖਵਾਬ ਦੀਆਂ ਅੱਜ ਵੇਖ ਲੋ ਫੇਰ ਰੋਂਦੀਆਂ ਤਕਦੀਰਾਂ ਨੇ ਪੰਜਾਬ ਦੀਆਂ। ਖੌਰੇ ਲੋਕ ਭੁਲਾ ਕੇ ਬਹਿ ਗਏ, ਕਿਉਂ ਤੇਰੀ ਕੁਰਬਾਨੀ ਨੂੰ ਨਸ਼ਿਆਂ ਦਾ ਹੜ ਰੋੜ ਕੇ ਲੈਜੂ, ਲਗਦਾ ਚੜੀ ਜੁਆਨੀ ਨੂੰ। ਇੰਝ ਲੱਗਦਾ ਜਿਉਂ ਮੁੱਕੀਆਂ …
Read More »ਅੰਨ੍ਹੀ ਸ਼ਰਧਾ
ਸ਼ਰਧਾ ਅੰਨ੍ਹੀ ਨਾ ਵਿਖਾਉ ਲੋਕੋ ਉਏ। ਬਾਬਾ ਜੀ ਨਾ ਰੱਬ ਬਣਾਉ ਲੋਕੋ ਉਏ । ਟੱਬਰ ਹੱਡ ਤੁੜਾਵੇ ਫਿਰ ਵੀ ਭੁੱਖੇ ਓ, ਵਿਹਲੜਾਂ ਨੂੰ ਨਾ ਐਸ਼ ਕਰਾਉ ਲੋਕੋ ਉਏ। ਕਹਿ ਪ੍ਰਸ਼ਾਦ ਹੀ ਹਰ ਸ਼ੈਅ ਵੇਚੀ ਜਾਂਦੇ ਨੇ, ਇਨ੍ਹਾਂ ਦਾ ਨਾ ਵਪਾਰ ਵਧਾਉ ਲੋਕੋ ਉਏ। ਰਾਜੇ ਵਾਂਗੂੰ ਹੀ ਦਰਬਾਰ ਲਗਾਉਂਦੇ ਨੇ, ਮਨ ਨੂੰ ਨਾ ਗੁਲਾਮ ਬਣਾਉ ਲੋਕੋ ਉਏ। ਬਾਬਾ ਜੀ ਦੇ ਕਹਿਣ …
Read More »ਮੇਰਾ ਦੇਸ਼ ਮਹਾਨ
ਇੱਥੇ ਹਰਿਆਲੀ ਦਾ ਬਿਸਤਰ, ਤੇ ਅੰਬਰ ਦੀ ਹੈ ਚਾਦਰ, ਜਿੱਥੇ ਤੱਕ ਜਾਂਦੀ ਹੈ ਨਜ਼ਰ, ਦਿੱਸੇ ਉੱਥੇ ਤੱਕ ਹੀ ਸਾਗਰ। ਦਿਲ ਖਿੱਚਵਾਂ ਹਰ ਨਜ਼ਾਰਾ, ਲੱਗੇ ਜੱਗ ਤੋਂ ਇਹ ਪਿਆਰਾ, ਗੀਤ ਗਾਂਉਂਦੀਆਂ ਨਦੀਆਂ, ਵੱਗਦਾ ਚਸ਼ਮਾ ਹਰ ਨਿਆਰਾ। ਵਰਸਣ ਗਗਨ ’ਚੋਂ ਰਿਸ਼ਮਾਂ, ਤੇ ਸੂਰਜ ਦੀ ਚਮਕੇ ਲਾਲੀ, ਇਹ ਦੀ ਹਵਾ ਹੈ ਨਿਰਾਲੀ, ਵਸੇ ਹਰ ਪਾਸੇ ਖੁਸ਼ਹਾਲੀ। ਹਰ ਰੋਜ਼ ਸਵੇਰੇ ਸ਼ਾਮੀ, ਜਾਂਦੇ ਸਭ ਕੁਦਰਤ …
Read More »ਸਾਵਣ
ਛਮ ਛਮ ਕਣੀਆਂ ਵਰਸਦੀਆਂ, ਤੇ ਆਉਣ ਘਟਾਵਾਂ ਚੜ ਕੇ, ਖੁੂਸ਼ਬੋਆਂ ਪਈਆਂ ਆਉਂਦੀਆਂ, ਮਾਲ੍ਹ ਪੂੜੇ ਤੇ ਖੀਰ ਦੀਆਂ। ਸਭ ਸਹੇਲੀਆਂ ਕੱਠੀਆਂ ਹੋ ਕੇ, ਸ਼ਗਨ ਮਨਾਵੳਣ ਤੀਜ਼ ਦੇ , ਰੰਗਲੀ ਪੱਖੀ ਰੰਗਲੇ ਵਸਤਰ, ਗੱਲਾਂ ਹੋਣ ਖਿੜੇ ਨੂਰ ਦੀਆਂ। ਰਾਹ ਗਲੀਆਂ `ਚ ਪਾਣੀ ਫਿਰਦਾ, ਰੁੱਖਾਂ `ਤੇ ਬਬੀਹੇ ਬੋਲਦੇ, ਬਿਜਲੀ ਚਮਕੇ ਵਿੱਚ ਅਸਮਾਨੀ, ਜਿਊਂ ਸੋਨੇ ਦੀ ਤਾਰ ਦੀਆਂ। ਆਇਆ ਮਹੀਨਾ ਸਾਵਣ ਦਾ, ਸਭ ਦੇ …
Read More »ਰੱਖੜੀ
ਬਾਲ ਗੀਤ ਲੈ ਕੈ ਆਏ ਰੱਖੜੀ ਮੇਰੇ ਭੈਣ ਜੀ। ਵਧੇ ਇਹਦੇ ਨਾਲ ਪਿਆਰ ਸਾਰੇ ਕਹਿਣ ਜੀ। ਧਾਗੇ ਦਾ ਇਹ ਤੰਦ ਭੰਡਾਰ ਹੈ ਪਿਆਰ ਦਾ, ਇਕ-ਦੂਜੇ ਦੇ ਪ੍ਰਤੀ ਪ੍ਰਗਟਾਏ ਸਤਿਕਾਰ ਦਾ। ਖੁਸ਼ੀ-ਖੁਸ਼ੀ ਸਾਰੇ ਰਲ ਇਕੱਠੇ ਬਹਿਣ ਜੀ। ਲੈ ਕੇ ਆਏ ਰੱਖੜੀ……………। ਕੋਈ ਵੱਸੇ ਨੇੜੇ ਕੋਈ ਗਿਆ ਦੂਰ ਹੈ, ਸਭ ਤੱਕ ਰੱਖੜੀ ਪਹੰੁਚਦੀ ਜਰੂਰ ਹੈ। ਪਿਆਰ ਭਰੇ ਹੰਝੂ …
Read More »ਹਵਾ ਦੀ ਦਸਤਕ
ਰੋਜ਼ ਹੀ ਉਸਦੀ ਹੋਂਦ ਨੂੰ ਮਨਫ਼ੀ ਕਰਦੀ ਹਾਂ, ਰੋਜ਼ ਹੀ ਉਸਦੇ ਨਾਲ ਮੈਂ ਫਿਰ ਤੋਂ ਜੁੜਦੀ ਹਾਂ। ਰੋਜ਼ ਹੁੰਦੀ ਹੈ ਜਮਾਂ ਤੇ ਘਟਾਓ ਵੀ, ਰੋਜ਼ ਹੀ ਜ਼ਿੰਦਗੀ ਦਾ ਲੇਖਾ ਜੋਖਾ ਕਰਦੀ ਹਾਂ। ਰੋਜ਼ ਹੀ ਪੈ ਜਾਂਦਾ ਹੈ ਕੋਈ ਭਰਮ ਜਿਹਾ, ਹਵਾ ਦੀ ਦਸਤਕ ਸੁਣ ਕੇ ਦਰ `ਤੇ ਖੜਦੀ ਹਾਂ। ਰੋਜ਼ ਤੇਰੀ ਉਡੀਕ ਦਾ ਪੰਛੀ ਆਣ ਬਨੇਰੇ ਬਹਿ ਜਾਂਦਾ, ਸ਼ਾਮ ਢਲੇ …
Read More »ਦਰਦ
ਪੇਕੀ ਤੀਆਂ ਜਾਣਾ, ਹੁੰਦੀ ਉਦੋਂ ਚੜਾਈ ਸੀ। ਕੰਨਾਂ ਦੇ ਵਿੱਚ ਬੁੰਦੇ, ਨੱਕ ਹੁੰਦੀ ਨੱਥੜੀ ਪਾਈ ਸੀ। ਪੀਂਘ ਝੁਟਾ ਕੇ ਪਿਪਲੀ, ਜਦ ਮੈਂ ਅੰਬਰੀ ਲਾਉਂਦੀ ਸੀ। ਧੀ ਪਰੀਆਂ ਦੀ ਰਾਣੀ, ਬੇਬੇ ਆਖ ਸੁਣਾਉਂਦੀ ਸੀ। ਮਾਂ-ਬਾਪ ਦੇ ਬਾਝੋਂ, ਪੇਕੇ ਸੁੰਨੇ ਲੱਗਦੇ ਨੇ। ਵਿੱਚ ਕਾਲੀਆਂ ਰਾਤਾਂ, ਜੁਗਨੂੰ ਸੋਹਣੇ ਜਗਦੇ ਨੇ,। ਕਿਥੋਂ ਮੋੜ ਲਿਆਵਾਂ, ‘ਰੰਮੀ’ ਪੁਰਾਣੀਆਂ ਰੀਤਾਂ ਨੂੰ। ਕੋਈ ਦਰਦ …
Read More »